ਤਾਜਾ ਖਬਰਾਂ
ਮੋਹਾਲੀ, 31 ਮਈ : ਜ਼ਿਲ•ਾ ਸਿਹਤ ਵਿਭਾਗ ਦੀਆਂ ਦੋ ਮੈਡੀਕਲ ਟੀਮਾਂ ਨੇ ਅੱਜ ਤੜਕੇ ਿਤੰਨ ਵਜੇ ਅੰਤਰਰਾਸ਼ਟਰੀ ਏਅਰਪੋਰਟ ਮੋਹਾਲੀ ਵਿਖੇ ਯੂਕਰੇਨ ਤੋਂ ਆਈ ਫ਼ਲਾਈਟ ਦੇ ਸਾਰੇ 144 ਮੁਸਾਫ਼ਰਾਂ ਦਾ ਮੁਆਇਨਾ ਕੀਤਾ ਅਤੇ ਕੋਈ ਵੀ ਮੁਸਾਫ਼ਰ ਬੁਖ਼ਾਰ, ਖੰਘ, ਜ਼ੁਕਾਮ ਆਦਿ ਤੋਂ ਪੀੜਤ ਨਹੀਂ ਸੀ।ਿਸਵਲ ਸਰਜਨ ਡਾ. ਮਨਜੀਤ ਿਸੰਘ ਨੇ ਦਸਿਆ ਿਕ ਫ਼ਲਾਈਟ ਿਵਚ ਕੁਲ 144 ਸਵਾਰੀਆਂ ਸਨ ਿਜਹਨਾਂ ਿਵਚੋਂ ਪੰਜਾਬ ਨਾਲ ਸਬੰਧਤ 34 ਿਵਅਕਤੀ ਸਨ ਤੇ ਇਹਨਾਂ ਿਵਚ 5 ਮੋਹਾਲੀ ਵਾਸੀ ਸਨ। ਬਾਕੀ ਯਾਤਰੀ ਹਿਮਾਚਲ ਪਰਦੇਸ਼, ਚੰਡੀਗੜ• ਆਦਿ ਨਾਲ ਸਬੰਧਤ ਸਨ।
ਇਸੇ ਦੌਰਾਨ ਿਜ਼ਲਾ ਿਸਹਤ ਅਫ਼ਸਰ ਡਾ. ਸੁਭਾਸ਼ ਸ਼ਰਮਾ ਦੀ ਅਗਵਾਈ ਹੇਠ ਮੈਡੀਕਲ ਟੀਮਾਂ ਨੇ ਦੁਪਹਿਰ ਵੇਲੇ ਦੋ ਘਰੇਲੂ ਉਡਾਣਾਂ ਰਾਹੀਂ ਆਏ ਮੁਸਾਫ਼ਰਾਂ ਦੀ ਜਾਂਚ ਕੀਤੀ ਅਤੇ ਕੁਲ 167 ਸਵਾਰੀਆਂ ਿਵਚੋਂ 40 ਸਵਾਰੀਆਂ ਦੇ ਸੈੰਪਲ ਵੀ ਲਏ। ਇਹ ਫ਼ਲਾਈਟਾਂ ਿਦੱਲੀ ਅਤੇ ਮੁੰਬਈ ਤੋਂ ਆਈਆਂ ਸਨ।
ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਿਦਲਬਾਗ਼ ਿਸੰਘ ਦੀ ਅਗਵਾਈ ਹੇਠ ਮੈਡੀਕਲ ਟੀਮਾਂ ਨੇ ਨਾਨ-ਕੰਟੈਕਟ ਇਨਫ਼ਰਾਰੈਡ ਥਰਮਾਮੀਟਰ ਨਾਲ ਸਵਾਰੀਆਂ ਦੀ ਜਾਂਚ ਕੀਤੀ ਅਤੇ 'ਕੋਰੋਨਾ' ਵਾਇਰਸ ਦੇ ਲੱਛਣਾਂ, ਸਾਵਧਾਨੀਆਂ ਅਤੇ ਬਚਾਅ ਬਾਰੇ ਵੀ ਸਮਝਾਇਆ। ਡਾ. ਮਨਜੀਤ ਿਸੰਘ ਨੇ ਦਸਿਆ ਕਿ ਇਸ ਵੇਲੇ ਮੋਹਾਲੀ ਵਿਚ ਕੋਰੋਨਾ ਵਾਇਰਸ ਦੇ 9 ਐਕਟਿਵ ਕੇਸ ਹਨ ਜਦਕਿ ਕੁਲ ਪਾਜ਼ੇਿਟਵ ਕੇਸਾਂ ਦੀ ਿਗਣਤੀ 114 ਹੈ ਅਤੇ 102 ਮਰੀਜ਼ ਠੀਕ ਹੋ ਚੁਕੇ ਹਨ। ਉਹਨਾ ਲੋਕਾਂ ਨੂੰ ਇਸ ਮਾਰੂ ਬੀਮਾਰੀ ਤੋਂ ਬਚਣ ਲਈ ਬਾਹਰ ਨਿਕਲਦੇ ਸਮੇਂ ਮਾਸਕ, ਰੁਮਾਲ, ਕਪੜੇ, ਚੁੰਨੀ ਆਦਿ ਨਾਲ ਮੂੰਹ ਢੱਕ ਕੇ ਰੱਖਣ, ਇਕ ਦੂਜੇ ਤੋਂ ਜ਼ਰੂਰੀ ਫ਼ਾਸਲਾ ਰੱਖਣ, ਆਲੇ ਦੁਆਲੇ ਨਾ ਥੁੱਕਣ ਅਤੇ ਵਾਰ-ਵਾਰ ਹੱਥ ਧੋਣ ਜਿਹੀਆਂ ਤਮਾਮ ਜ਼ਰੂਰੀ ਸਾਵਧਾਨੀਆਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ।
ਮੋਹਾਲੀ ਨਾਲ ਸਬੰਧਤ ਯਾਤਰੀਆਂ ਨੂੰ ਫ਼ਿਲਹਾਲ ਘਰ ਨਹੀਂ ਭੇਜਿਆ ਜਾਵੇਗਾ ਅਤੇ ਅਹਿਆਤ ਵਜੋਂ ਸੱਤ ਦਿਨਾਂ ਲਈ ਇਕਾਂਤਵਾਸ ਕੇਂਦਰਾਂ ਵਿਚ ਰਖਿਆ ਜਾਵੇਗਾ। ਉਨ•ਾਂ ਦਸਿਆ ਕਿ ਜਾਂਚ ਦੌਰਾਨ ਸਿਹਤ ਅਧਿਕਾਰੀਆਂ ਨੇ ਪੂਰੀ ਅਹਿਤਿਆਤ ਵਰਤੀ ਅਤੇ ਸਵਾਰੀਆਂ ਨੇ ਵੀ ਇਕ ਦੂਜੇ ਤੋਂ ਫ਼ਾਸਲਾ ਰਖਿਆ ਅਤੇ ਸਾਰਿਆਂ ਨੇ ਮਾਸਕ ਪਾਏ ਹੋਏ ਸਨ।
Get all latest content delivered to your email a few times a month.