IMG-LOGO
ਹੋਮ ਪੰਜਾਬ: ਜਥੇਬੰਦੀ ਦੇ ਪੱਚੀ ਸਾਲ ਪੂਰੇ ਹੋਣ ਤੇ ਸਿਲਵਰ ਜੁਬਲੀ ਪ੍ਰੋਗਰਾਮ...

ਜਥੇਬੰਦੀ ਦੇ ਪੱਚੀ ਸਾਲ ਪੂਰੇ ਹੋਣ ਤੇ ਸਿਲਵਰ ਜੁਬਲੀ ਪ੍ਰੋਗਰਾਮ ਮਹਿਲ ਕਲਾਂ ਵਿਖੇ ਮਨਾਇਆ .

Admin User - May 31, 2020 04:41 PM
IMG


ਮਹਿਲ ਕਲਾਂ   (  ਗੁਰਭਿੰਦਰ ਗੁਰੀ ) 
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿਸਟਰਡ ਪੰਜਾਬ ਦੇ ਬਲਾਕ ਮਹਿਲ ਕਲਾਂ ਦੀ ਸਿਲਵਰ ਜੁਬਲੀ ਸਬੰਧੀ ਮੀਟਿੰਗ ਸੂਬਾ ਸਰਪ੍ਰਸਤ . ਮਹਿੰਦਰ ਸਿੰਘ ਸੈਦੋਕੇ ਅਤੇ ਸੂਬਾ ਮੀਤ ਪ੍ਰਧਾਨ  ਮਿੱਠੂ ਮੁਹੰਮਦ ਮਹਿਲ ਕਲਾਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਹੋਈ।
 ਜਿਸ ਵਿੱਚ ਜਥੇਬੰਦੀ ਦੇ ਪੂਰੇ ਪੱਚੀ ਸਾਲ ਹੋਣ ਤੇ ਸਿਲਵਰ ਜੁਬਲੀ ਪ੍ਰੋਗਰਾਮ ਮਨਾਇਆ  ਗਿਆ। 
ਜਿਸ ਵਿੱਚ ਗ੍ਰਾਮ ਪੰਚਾਇਤ ਵੱਲੋਂ ਸਰਪੰਚ  ਬਲੌਰ ਸਿੰਘ ਤੋਤੀ  ,,ਗੁਣਤਾਜ ਪ੍ਰੈੱਸ ਕਲੱਬ ਵੱਲੋਂ ਪੱਤਰਕਾਰ ਗੁਰਸੇਵਕ ਸਿੰਘ ਸਹੋਤਾ,ਪੱਤਰਕਾਰ ਪ੍ਰੇਮ ਕੁਮਾਰ ਪਾਸੀ , ਪੱਤਰਕਾਰ ਗੁਰਸੇਵਕ ਸਿੰਘ ਸੋਹੀ,, ਮੁਸਲਿਮ ਵੈੱਲਫੇਅਰ ਕਮੇਟੀ ਵੱਲੋਂ ਮੁਹੰਮਦ ਇਲਿਆਸ,, ਮੁਹੰਮਦ ਅਕਬਰ,,ਅਤੇ  ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸ਼ੇਰ ਸਿੰਘ ਅਤੇ ਕਰਨੈਲ ਸਿੰਘ ਹਾਜ਼ਰ ਹੋਏ ।

ਜਥੇਬੰਦੀ ਦੀਆਂ ਗਤੀਵਿਧੀਆਂ ਸਬੰਧੀ ਚਾਨਣਾ ਪਾਉਂਦੇ ਹੋਏ ਸੂਬਾ ਸਰਪ੍ਰਸਤ ਮਹਿੰਦਰ ਸਿੰਘ ਸੈਦੋਕੇ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ  ਮਿੱਠੂ ਮੁਹੰਮਦ ਨੇ ਸਾਂਝੇ ਤੌਰ ਤੇ ਕਿਹਾ ਕਿ ਜਥੇਬੰਦੀ ਵੱਲੋਂ ਪਿਛਲੇ ਸਮੇਂ ਵਿੱਚ ਵੱਖ ਵੱਖ ਸਮੇਂ ਤੇ ਹੜ੍ਹ ਪੀੜਤਾਂ ਲਈ ਕੈਂਪ ,,ਲੋੜਵੰਦ ਅਤੇ ਗਰੀਬਾਂ ਲਈ ਰਾਸ਼ਨ , ,ਅਤੇ ਕਰੋਨਾ ਦੀ  ਭਿਆਨਕ  ਬਿਮਾਰੀ ਦੀ ਰੋਕਥਾਮ ਲਈ ਡਿਊਟੀ ਨੂੰ ਸਮਰਪਿਤ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਜਥੇਬੰਦੀ ਵੱਲੋਂ ਸਨਮਾਨ ਕਰਨਾ ਅਤੇ ਸਿਵਲ ਹਸਪਤਾਲਾਂ ਵਿੱਚ ਡਿਊਟੀ ਦੇ ਰਹੇ ਸਾਡੇ ਡਾਕਟਰ ਅਤੇ ਨਰਸਾਂ ਦਾ ਜਥੇਬੰਦੀ ਵੱਲੋਂ  ਸਨਮਾਨ ਕਰਨਾ ਅਤੇ  ਮੈਡੀਕਲ ਪ੍ਰੈਕਟੀਸ਼ਨਰਜ਼  ਐਸੋਸੀਏਸ਼ਨ ਵੱਲੋਂ ਮੁਫ਼ਤ ਦਵਾਈਆਂ,, ਮਾਸਕ, ਸੈਨੇਟਾਈਜ਼ਰ ਵੰਡਣਾ ਸ਼ਲਾਘਾਯੋਗ ਕਦਮ ਹੋ ਨਿੱਬੜਿਆ  ।.

 ਕੇਸਰ ਖਾਨ ਮਾਂਗੇਵਾਲ ਅਤੇ ਬਲਿਹਾਰ ਸਿੰਘ ਗੋਬਿੰਦਗੜ੍ਹ ਨੇ ਕਿਹਾ ਕਿ ਅੱਜ ਜਥੇਬੰਦੀ ਦੇ ਪੱਚੀ ਸਾਲ ਪੂਰੇ ਹੋਣ ਤੇ ਸਿਲਵਰ ਜੁਬਲੀ ਪ੍ਰੋਗਰਾਮ ਮਨਾਇਆ ਗਿਆ, ਜਿਸ ਵਿੱਚ ਸਾਰੇ ਡਾਕਟਰ ਸਾਥੀਆਂ ਦਾ ਮੈਡਲਾਂ ਨਾਲ ਸਨਮਾਨਤ ਕੀਤਾ ਗਿਆ।
 ਜਗਜੀਤ ਸਿੰਘ ਕਾਲਸਾਂ ਅਤੇ ਸੁਰਜੀਤ ਸਿੰਘ ਛਾਪਾ ਨੇ ਕਿਹਾ ਕਿ ਅਸੀਂ ਸਮੂਹ ਨਗਰ ਪੰਚਾਇਤ ,ਗੁਰਦੁਆਰਾ ਪ੍ਰਬੰਧਕ ਕਮੇਟੀ ,ਮੁਸਲਿਮ ਵੈੱਲਫੇਅਰ ਕਮੇਟੀ ਅਤੇ ਗੁਣਤਾਜ ਪ੍ਰੈੱਸ ਕਲੱਬ ਦੇ ਬਹੁਤ ਰਿਣੀ ਹਾਂ, ਜਿਨ੍ਹਾਂ ਨੇ ਸਾਡੇ ਸਾਰੇ ਡਾਕਟਰ ਸਾਥੀਆਂ ਦੇ ਲੋਕ ਭਲਾਈ ਕੰਮਾਂ ਨੂੰ ਦੇਖਦੇ ਹੋਏ  ਮੈਡਲ ਪਾ ਕੇ ਸਨਮਾਨ  ਕੀਤਾ ।.
ਸੁਖਵਿੰਦਰ ਸਿੰਘ ਠੁੱਲੀਵਾਲ ਅਤੇ ਗੁਰਭਿੰਦਰ ਸਿੰਘ ਨੇ ਕਿਹਾ ਕਿ ਜਥੇਬੰਦੀ ਸਿਲਵਰ ਜੁਬਲੀ ਤੇ ਅਸੀਂ ਸਾਰੇ ਲੋਕਾਂ ਨੂੰ ਵਧਾਈ ਦਿੰਦੇ ਹਾਂ, ਜਿਨ੍ਹਾਂ ਨੇ ਸਾਡੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸਾਥੀਆਂ ਦਾ ਸਾਥ ਦਿੱਤਾ ਅਤੇ ਸਾਨੂੰ ਏਨਾ ਮਾਣ ਬਖਸ਼ਿਆ ।
ਜਥੇਬੰਦੀ ਨਾਲ ਨਵੇਂ ਜੁੜੇ  ਗੁਰਭਿੰਦਰ ਸਿੰਘ ਦਾ ਸਾਰੇ ਮੈਂਬਰਾਂ ਵੱਲੋਂ  ਹਾਰ ਪਾ ਕੇ ਸਨਮਾਨ ਕੀਤਾ ਗਿਆ। 

ਇਸ ਸਮੇਂ ਉਨ੍ਹਾਂ ਨਾਲ  ਸੁਖਵਿੰਦਰ ਸਿੰਘ ਬਾਪਲਾ ,  ਬਲਦੇਵ ਸਿੰਘ,   ਜਸਬੀਰ ਸਿੰਘ,  . ਨਾਹਰ ਸਿੰਘ,   ਸੁਖਪਾਲ ਸਿੰਘ ,  ਮੁਹੰਮਦ ਸਕੀਲ , ਕੁਲਦੀਪ ਸਿੰਘ , ਮੁਕਲ ਸ਼ਰਮਾ , ਧਰਵਿੰਦਰ ਸਿੰਘ ਆਦਿ ਹਾਜ਼ਰ ਸਨ ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.