ਤਾਜਾ ਖਬਰਾਂ
ਕੰਸਰਟ ਵਿੱਚ ਪੰਜਾਬੀ ਪਰਿਵਾਰਾਂ, ਨੌਜਵਾਨਾਂ ਅਤੇ ਸੰਗੀਤ ਪ੍ਰੇਮੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਡਾ. ਸਰਤਾਜ ਨੇ ਪੰਜਾਬੀ, ਹਿੰਦੀ ਅਤੇ ਉਰਦੂ ਭਾਸ਼ਾਵਾਂ ਵਿੱਚ ਆਪਣੀਆਂ ਪੇਸ਼ਕਾਰੀਆਂ ਨਾਲ ਵੱਖਰਾ ਰੰਗ ਬੰਨ੍ਹਿਆ। ਉਨ੍ਹਾਂ ਦੇ ਭਾਵਨਾਤਮਕ ਅਤੇ ਸ਼ਾਂਤ ਕਲਾਮਾਂ ਦੌਰਾਨ ਦਰਸ਼ਕ ਪੂਰੀ ਤਰ੍ਹਾਂ ਸੰਗੀਤ ਵਿੱਚ ਗੁਆਚੇ ਨਜ਼ਰ ਆਏ। ਉੱਥੇ ਹੀ 'ਸੱਜਣ ਰਾਜ਼ੀ' ਅਤੇ 'ਉਡਾਰੀਆਂ' ਵਰਗੇ ਹਿੱਟ ਗੀਤਾਂ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਪੂਰਾ ਹਾਲ ਤਾੜੀਆਂ ਅਤੇ ਗੀਤਾਂ ਨਾਲ ਗੂੰਜ ਉੱਠਿਆ।
ਦੱਸਣਯੋਗ ਹੈ ਕਿ ਬੈਂਗਲੁਰੂ ਦਾ ਇਹ ਪ੍ਰੋਗਰਾਮ ਡਾ. ਸਤਿੰਦਰ ਸਰਤਾਜ ਦੇ ਦੇਸ਼ ਪੱਧਰੀ ਸੰਗੀਤਕ ਟੂਰ ਦਾ ਹਿੱਸਾ ਹੈ। ਇਹ ਟੂਰ ਅਕਤੂਬਰ 2026 ਤੋਂ ਮਈ 2027 ਤੱਕ ਜਾਰੀ ਰਹੇਗਾ, ਜਿਸ ਦੌਰਾਨ ਦੇਸ਼ ਦੇ ਕਈ ਵੱਡੇ ਸ਼ਹਿਰਾਂ ਵਿੱਚ ਲਾਈਵ ਕੰਸਰਟ ਕਰਵਾਏ ਜਾਣਗੇ। ਸ਼ਾਨਦਾਰ ਸਟੇਜ ਸਜਾਵਟ, ਖ਼ੂਬਸੂਰਤ ਵਿਜ਼ੂਅਲ ਪੇਸ਼ਕਾਰੀ ਅਤੇ ਸਰਤਾਜ ਦੇ ਸ਼ਾਇਰਾਨਾ ਅੰਦਾਜ਼ ਨੇ ਬੈਂਗਲੁਰੂ ਦੀ ਇਸ ਸ਼ਾਮ ਨੂੰ ਯਾਦਗਾਰ ਬਣਾ ਦਿੱਤਾ। दर्शਕਾਂ ਲਈ ਇਹ ਸਮਾਗਮ ਸੰਗੀਤ, ਸਕੂਨ ਅਤੇ ਖੁਸ਼ੀਆਂ ਦਾ ਅਨੋਖਾ ਅਨੁਭਵ ਬਣ ਕੇ ਸਾਹਮਣੇ ਆਇਆ।
Get all latest content delivered to your email a few times a month.