IMG-LOGO
ਹੋਮ ਪੰਜਾਬ, ਚੰਡੀਗੜ੍ਹ, ਕੈਂਸਰ ਖੋਜ ਅਤੇ ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ ਲਈ HBCH&RC...

ਕੈਂਸਰ ਖੋਜ ਅਤੇ ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ ਲਈ HBCH&RC ਪੰਜਾਬ ਨੇ ਸਮਝੌਤੇ (MoU) ਕੀਤਾ

Admin User - Nov 18, 2026 08:01 PM
IMG

ਨਿਊ ਚੰਡੀਗੜ੍ਹ, 18 ਨਵੰਬਰ:

ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ (HBCH&RC), ਪੰਜਾਬ ਨੇ ਕੈਂਸਰ ਦੀ ਦੇਖਭਾਲ ਵਿੱਚ ਅਕਾਦਮਿਕ ਆਦਾਨ-ਪ੍ਰਦਾਨ, ਵਿਗਿਆਨਕ ਖੋਜ ਅਤੇ ਸਹਿਯੋਗੀ ਪਹਿਲਕਦਮੀਆਂ ਨੂੰ ਮਜ਼ਬੂਤ ਕਰਨ ਲਈ ਬੁੱਧਵਾਰ ਨੂੰ ਅਸ਼ੋਕਾ ਯੂਨੀਵਰਸਿਟੀ ਨਾਲ ਇੱਕ ਸਮਝੌਤਾ ਪੱਤਰ (MoU) ਕੀਤਾ ।

ਇਸ ਸਮਝੌਤੇ 'ਤੇ ਦੋਵਾਂ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ HBCH&RC ਪੰਜਾਬ ਦੇ ਡਾਇਰੈਕਟਰ ਡਾ. ਅਸ਼ੀਸ਼ ਗੁਲੀਆ ਅਤੇ ਅਸ਼ੋਕਾ ਯੂਨੀਵਰਸਿਟੀ ਦੇ ਡੀਨ ਡਾ. ਅਨੁਰਾਗ ਅਗਰਵਾਲ ਵੱਲੋਂ ਦਸਤਖਤ ਕੀਤੇ ਗਏ। HBCH&RC ਪੰਜਾਬ ਭਾਰਤ ਸਰਕਾਰ ਦੇ ਪਰਮਾਣੂ ਊਰਜਾ ਵਿਭਾਗ ਅਧੀਨ ਟਾਟਾ ਮੈਮੋਰੀਅਲ ਸੈਂਟਰ ਦੀ ਇੱਕ ਇਕਾਈ ਹੈ।

ਇਸ ਸਹਿਯੋਗ ਦਾ ਉਦੇਸ਼ ਸਾਂਝੇ ਖੋਜ ਪ੍ਰੋਜੈਕਟਾਂ, ਅਕਾਦਮਿਕ ਵਿਚਾਰ-ਵਟਾਂਦਰੇ, ਸਹਿ-ਪ੍ਰਕਾਸ਼ਨਾਂ (ਕੋ-ਪਬਲੀਕੇਸ਼ਨਜ਼), ਬੌਧਿਕ ਸੰਪਤੀ ਅਧਿਕਾਰ ਪਹਿਲਕਦਮੀਆਂ, ਅਤੇ ਸਮਾਜਿਕ ਜਾਗਰੂਕਤਾ ਤੇ ਹੁਨਰ ਵਿਕਾਸ ਵਰਕਸ਼ਾਪਾਂ, ਸੈਮੀਨਾਰਾਂ ਅਤੇ ਕਾਨਫਰੰਸਾਂ ਨੂੰ ਉਤਸ਼ਾਹਿਤ ਕਰਨਾ ਹੈ।

ਇਸ ਮੌਕੇ 'ਤੇ ਬੋਲਦਿਆਂ ਡਾ. ਅਸ਼ੀਸ਼ ਗੁਲੀਆ ਨੇ ਕਿਹਾ, "ਅੱਜ ਕੈਂਸਰ ਖੋਜ ਲਈ ਇੱਕ ਬਹੁ-ਅਨੁਸ਼ਾਸਨੀ (ਮਲਟੀਡਿਸਿਪਲਨਰੀ) ਪਹੁੰਚ ਦੀ ਲੋੜ ਹੈ, ਜੋ ਕਲੀਨਿਕਲ ਮੁਹਾਰਤ, ਉੱਨਤ ਤਕਨਾਲੋਜੀ ਅਤੇ ਵਿਗਿਆਨਕ ਨਵੀਨਤਾ ਨੂੰ ਇਕੱਠਾ ਕਰਦੀ ਹੈ। ਇਹ ਸਮਝੌਤਾ ਖੋਜ ਸਹਿਯੋਗ ਨੂੰ ਮਜ਼ਬੂਤ ਕਰਨ, ਕੈਂਸਰ ਦੀ ਜਾਂਚ ਅਤੇ ਇਲਾਜ ਵਿੱਚ ਨਵੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ, ਅਤੇ ਵਿਗਿਆਨਕ ਖੋਜਾਂ ਨੂੰ ਮਰੀਜ਼ਾਂ ਲਈ ਸਾਰਥਕ ਲਾਭਾਂ ਵਿੱਚ ਬਦਲਣ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕਰੇਗਾ। ਕੈਂਸਰ ਦੀ ਦੇਖਭਾਲ ਨੂੰ ਅੱਗੇ ਵਧਾਉਣ ਅਤੇ ਬਿਹਤਰ ਨਤੀਜੇ ਹਾਸਲ ਕਰਨ ਲਈ ਅਜਿਹੀਆਂ ਭਾਈਵਾਲੀਆਂ ਬੇਹੱਦ ਜ਼ਰੂਰੀ ਹਨ।"

ਡਾ. ਗੁਲੀਆ ਨੇ ਅੱਗੇ ਕਿਹਾ, "ਦੋਵਾਂ ਸੰਸਥਾਵਾਂ ਨੇ ਸਹਿਯੋਗ ਦੇ ਕਈ ਸੰਭਾਵਿਤ ਖੇਤਰਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਵਿੱਚ ਕੈਂਸਰ ਜੀਨੋਮਿਕਸ ਅਤੇ ਸਪੇਸ਼ੀਅਲ ਜੀਨੋਮਿਕਸ, ਕੈਂਸਰ ਇਮਯੂਨੋਲੋਜੀ ਅਤੇ ਇਮਯੂਨੋਥੈਰੇਪੀ, ਮੌਲੀਕਿਊਲਰ ਅਤੇ ਟਰਾਂਸਲੇਸ਼ਨਲ ਕੈਂਸਰ ਖੋਜ, ਮੈਡੀਕਲ ਇਮੇਜਿੰਗ, ਉੱਨਤ ਜਾਂਚ (ਡਾਇਗਨੌਸਟਿਕਸ) ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ-ਆਧਾਰਿਤ ਸਿਹਤ ਸੰਭਾਲ ਹੱਲ ਸ਼ਾਮਲ ਹਨ। ਵਿਗਿਆਨਕ ਸਮਝ ਨੂੰ ਵਧਾਉਣ ਅਤੇ ਮਰੀਜ਼ਾਂ ਦੀ ਦੇਖਭਾਲ ਵਿੱਚ ਸੁਧਾਰ ਕਰਨ ਲਈ ਲੈਬਾਰਟਰੀ-ਆਧਾਰਿਤ ਖੋਜ ਦੇ ਨਾਲ ਕਲੀਨਿਕਲ ਡੇਟਾ ਨੂੰ ਜੋੜਨ ਦੀ ਸੰਭਾਵਨਾ ਵੀ ਤਲਾਸ਼ੀ ਜਾਵੇਗੀ।"

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.