IMG-LOGO
ਹੋਮ ਪੰਜਾਬ: ਐੱਨਪੀਕੇ ਖਾਦ ਮੁੜ ਮਹਿੰਗੀ: ਕਿਸਾਨਾਂ ਸਿਰ ਪਿਆ 500 ਰੁਪਏ ਪ੍ਰਤੀ...

ਐੱਨਪੀਕੇ ਖਾਦ ਮੁੜ ਮਹਿੰਗੀ: ਕਿਸਾਨਾਂ ਸਿਰ ਪਿਆ 500 ਰੁਪਏ ਪ੍ਰਤੀ ਕੁਇੰਟਲ ਦਾ ਹੋਰ ਬੋਝ

Admin User - Nov 05, 2026 11:20 AM
IMG

ਕਣਕ ਦੀ ਬਿਜਾਈ ਦੇ ਚੱਲ ਰਹੇ ਮੌਜੂਦਾ ਸੀਜ਼ਨ ਦੌਰਾਨ ਖਾਦ ਕੰਪਨੀਆਂ ਵੱਲੋਂ ਐੱਨਪੀਕੇ (NPK 12:32:16) ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਕਿਸਾਨਾਂ ਨੂੰ ਵੱਡਾ ਵਿੱਤੀ ਝਟਕਾ ਦਿੱਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ ਟਿਕੈਤ) ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੰਪਨੀਆਂ ਨੇ ਖਾਦ ਦੇ ਰੇਟ 500 ਰੁਪਏ ਪ੍ਰਤੀ ਕੁਇੰਟਲ ਵਧਾ ਦਿੱਤੇ ਹਨ।


ਮਿਲੀ ਜਾਣਕਾਰੀ ਮੁਤਾਬਕ, ਅਗਸਤ ਮਹੀਨੇ ਵਿੱਚ 50 ਕਿੱਲੋ ਵਾਲਾ ਐੱਨਪੀਕੇ ਦਾ ਗੱਟਾ 2,250 ਰੁਪਏ ਵਿੱਚ ਮਿਲ ਰਿਹਾ ਸੀ, ਜਿਸ ਦੀ ਕੀਮਤ ਹੁਣ ਨਵੰਬਰ ਮਹੀਨੇ ਵਿੱਚ ਵਧ ਕੇ 2,500 ਰੁਪਏ ਪ੍ਰਤੀ ਗੱਟਾ ਹੋ ਗਈ ਹੈ।


ਕਿਸਾਨ ਆਗੂ ਨੇ ਚਿੰਤਾ ਪ੍ਰਗਟਾਉਂਦਿਆਂ ਦੱਸਿਆ ਕਿ ਕੰਪਨੀਆਂ ਨੇ ਇਸੇ ਸਾਲ ਅਗਸਤ ਵਿੱਚ ਵੀ ਪਿਛਲੇ ਸਾਲ (2025) ਨਾਲੋਂ 1,100 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਸੀ। ਹੁਣ ਮਹਿਜ਼ ਦੋ ਮਹੀਨਿਆਂ ਦੇ ਅੰਦਰ-ਅੰਦਰ 500 ਰੁਪਏ ਪ੍ਰਤੀ ਕੁਇੰਟਲ ਦਾ ਹੋਰ ਵਾਧਾ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਗਈਆਂ ਹਨ।


ਪੰਜਾਬ ਵਿੱਚ ਡੀਏਪੀ (DAP) ਦੀ ਭਾਰੀ ਘਾਟ ਕਾਰਨ ਕਿਸਾਨ ਇਸ ਵੇਲੇ ਕਣਕ ਦੀ ਬਿਜਾਈ ਲਈ ਐੱਨਪੀਕੇ (ਗ੍ਰੇਡ 12:32:16) ਨੂੰ ਹੀ ਵਿਕਲਪ ਵਜੋਂ ਵਰਤ ਰਹੇ ਹਨ। ਅਜਿਹੇ ਸਮੇਂ ਕੀਮਤਾਂ ਵਿੱਚ ਕੀਤਾ ਗਿਆ ਇਹ ਵਾਧਾ ਕਿਸਾਨਾਂ ਦੀ ਜੇਬ 'ਤੇ ਭਾਰੀ ਪਵੇਗਾ।


ਰਾਮਾ ਨੇ ਕਿਹਾ ਕਿ ਖੇਤੀ ਲਾਗਤ ਖਰਚੇ ਦਿਨ-ਬ-ਦਿਨ ਵਧ ਰਹੇ ਹਨ, ਜਦੋਂ ਕਿ ਉਸ ਦੇ ਮੁਕਾਬਲੇ ਫ਼ਸਲਾਂ ਦੇ ਸਰਕਾਰੀ ਭਾਅ ਵਿੱਚ ਮਾਮੂਲੀ ਵਾਧਾ ਹੀ ਹੁੰਦਾ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਖਾਦਾਂ 'ਤੇ ਦਿੱਤੀ ਜਾਣ ਵਾਲੀ ਸਬਸਿਡੀ ਵਧਾਈ ਜਾਵੇ ਅਤੇ ਰੇਟਾਂ ਨੂੰ ਤੁਰੰਤ ਕੰਟਰੋਲ ਕੀਤਾ ਜਾਵੇ ਤਾਂ ਜੋ ਕਿਸਾਨਾਂ ਦੇ ਵਧ ਰਹੇ ਖਰਚਿਆਂ ਨੂੰ ਠੱਲ੍ਹ ਪਾਈ ਜਾ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.