IMG-LOGO
ਹੋਮ ਪੰਜਾਬ: ਝੋਟਾ ਹੱਤਿਆ ਕਾਂਡ : CBI ਦੀ ਟੀਮ ਫਿਰ ਪਹੁੰਚੀ ਮਾਨਸਾ,...

ਝੋਟਾ ਹੱਤਿਆ ਕਾਂਡ : CBI ਦੀ ਟੀਮ ਫਿਰ ਪਹੁੰਚੀ ਮਾਨਸਾ, ਅਸ਼ਵਨੀ ਕੁਮਾਰ ਦੀ ਦੁਕਾਨ ਦੇ ਮਲਬੇ ਚੋਂ ਲੱਭ ਰਹੀ ਪਹਿਲੀ ਗੋਲੀ ਦੇ ਸਬੂਤ

Admin User - Nov 04, 2026 12:02 PM
IMG

ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਹਤਿਆਕਾਂਡ ਮਾਮਲੇ ਵਿੱਚ CBI ਨੇ ਆਪਣੀ ਜਾਂਚ ਹੋਰ ਤੇਜ਼ ਕਰ ਦਿੱਤੀ ਹੈ। CBI ਦੀ ਟੀਮ ਇੱਕ ਵਾਰ ਫਿਰ ਮਾਨਸਾ ਪਹੁੰਚੀ ਹੈ ਅਤੇ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਦੀ ਦੁਕਾਨ ਦੇ ਮਲਬੇ ਤੋਂ ਸਬੂਤ ਇਕੱਠੇ ਕਰਨ ਦਾ ਕੰਮ ਦੁਬਾਰਾ ਸ਼ੁਰੂ ਕਰ ਦਿੱਤਾ ਹੈ।


ਸੂਤਰਾਂ ਅਨੁਸਾਰ CBI ਦੀ ਫੋਰੈਂਸਿਕ ਟੀਮ ਦੁਕਾਨ ਦੇ ਪੂਰੇ ਮਲਬੇ ਨੂੰ ਹਟਾ ਕੇ ਉਸ ਵਿੱਚੋਂ ਅਹਿਮ ਸਬੂਤ ਲੱਭ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਅਸ਼ਵਨੀ ਕੁਮਾਰ ਵੱਲੋਂ ਚਲਾਈ ਗਈ ਪਹਿਲੀ ਗੋਲੀ ਦਾ ਸਬੂਤ ਹੁਣ ਤੱਕ ਪੰਜਾਬ ਪੁਲਿਸ ਅਤੇ CBI ਨੂੰ ਨਹੀਂ ਮਿਲਿਆ, ਇਸੇ ਕਰਕੇ ਮਲਬੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।  


ਜਾਣਕਾਰੀ ਮੁਤਾਬਕ ਇਸ ਮਾਮਲੇ ਦੀ ਜਾਂਚ ਲਈ CBI ਦੀਆਂ 3 ਟੀਮਾਂ ਮਾਨਸਾ ਵਿੱਚ ਵੱਖ-ਵੱਖ ਥਾਵਾਂ 'ਤੇ ਸਬੂਤ ਇਕੱਠੇ ਕਰ ਰਹੀਆਂ ਹਨ। ਟੀਮ ਵਿੱਚ ਚੰਡੀਗੜ੍ਹ ਸਥਿਤ CFSL ਦੇ ਮਾਹਿਰ ਵੀ ਸ਼ਾਮਲ ਹਨ।  


ਜ਼ਿਕਰਯੋਗ ਹੈ ਕਿ 13 ਅਕਤੂਬਰ ਨੂੰ ਪਰਵਿੰਦਰ ਸਿੰਘ ਝੋਟਾ ਦਾ ਮਾਨਸਾ ਦੇ ਇੱਕ ਮੈਡੀਕਲ ਸਟੋਰ ਦੇ ਅੰਦਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਅਗਲੇ ਦਿਨ 14 ਅਕਤੂਬਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਮੁਲਜ਼ਮ ਦੀ ਦੁਕਾਨ ਦੇ ਇੱਕ ਹਿੱਸੇ 'ਤੇ ਬੁਲਡੋਜ਼ਰ ਚਲਾਇਆ ਸੀ ਅਤੇ ਬਾਅਦ ਵਿੱਚ ਭੀੜ ਨੇ ਬਾਕੀ ਹਿੱਸਾ ਤੋੜ ਕੇ ਅੱਗ ਲਗਾ ਦਿੱਤੀ ਸੀ, ਜਿਸ ਕਾਰਨ ਕਈ ਸਬੂਤ ਨਸ਼ਟ ਹੋਣ ਦਾ ਖਦਸ਼ਾ ਹੈ।


CBI ਨੇ 13 ਅਕਤੂਬਰ ਨੂੰ ਇਸ ਮਾਮਲੇ ਵਿੱਚ ਨਵੀਂ FIR ਦਰਜ ਕਰਕੇ ਜਾਂਚ ਆਪਣੇ ਹੱਥ ਵਿੱਚ ਲਈ ਸੀ ਅਤੇ ਹੁਣ ਮੁਲਜ਼ਮ ਅਸ਼ਵਨੀ ਕੁਮਾਰ ਨੂੰ ਮੋਹਾਲੀ ਅਦਾਲਤ ਤੋਂ 5 ਦਿਨਾਂ ਦੇ ਰਿਮਾਂਡ 'ਤੇ ਲਿਆ ਗਿਆ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.