IMG-LOGO
ਹੋਮ ਪੰਜਾਬ: ਪਰਵਿੰਦਰ ਝੋਟਾ ਮਾਮਲਾ: ਕੈਬਨਿਟ ਮੰਤਰੀ ਖੁੱਡੀਆਂ ਨੇ ਪੀੜਤ ਪਰਿਵਾਰ ਨਾਲ...

ਪਰਵਿੰਦਰ ਝੋਟਾ ਮਾਮਲਾ: ਕੈਬਨਿਟ ਮੰਤਰੀ ਖੁੱਡੀਆਂ ਨੇ ਪੀੜਤ ਪਰਿਵਾਰ ਨਾਲ ਕੀਤੀ ਮੁਲਾਕਾਤ; ਐਕਸ਼ਨ ਕਮੇਟੀ ਨੇ ਮੰਤਰੀਆਂ ਦੇ ਪੈਨਲ ਨਾਲ ਬੈਠਕ ਦੀ ਮੰਗ ਦੁਹਰਾਈ

Admin User - Nov 03, 2026 11:03 AM
IMG

ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਲੰਘੀ 2 ਨਵੰਬਰ ਦੀ ਦੇਰ ਸ਼ਾਮ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਉਨ੍ਹਾਂ ਦੇ ਨਿਵਾਸ ਵਿਖੇ ਮੁਲਾਕਾਤ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ। ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ਰਤ ਐਕਸ਼ਨ ਕਮੇਟੀ ਵੱਲੋਂ ਲਗਾਤਾਰ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਵਿਸ਼ੇਸ਼ ਪੈਨਲ ਨਾਲ ਆਹਮੋ-ਪਾਹਮਣੇ ਮੀਟਿੰਗ ਕਰਨ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ ਮੰਤਰੀ ਦੀ ਇਸ ਫੇਰੀ ਨੂੰ ਸਿਆਸੀ ਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ।

ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਉਹ ਸਿਰਫ਼ ਪਰਿਵਾਰ ਦੇ ਦੁੱਖ-ਦਰਦ ਵਿੱਚ ਸ਼ਰੀਕ ਹੋਣ ਲਈ ਆਏ ਸਨ। ਉਨ੍ਹਾਂ ਮੀਟਿੰਗ ਦੇ ਅੰਦਰੂਨੀ ਵੇਰਵੇ ਸਾਂਝੇ ਕਰਨ ਤੋਂ ਗੁਰੇਜ਼ ਕਰਦਿਆਂ ਕਿਹਾ ਕਿ ਗੱਲਬਾਤ ਸਬੰਧੀ ਬਾਕੀ ਜਾਣਕਾਰੀ ਪਰਿਵਾਰਕ ਮੈਂਬਰ ਹੀ ਮੁਹੱਈਆ ਕਰਵਾਉਣਗੇ।


ਦੂਜੇ ਪਾਸੇ, ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਦੱਸਿਆ ਕਿ ਮੰਤਰੀ ਨਾਲ ਗੱਲਬਾਤ ਬਹਾਲੀ ਦਾ ਮਾਹੌਲ ਬਹੁਤ ਹੀ ਸੁਖਾਵਾਂ ਅਤੇ ਸ਼ਾਂਤਮਈ ਰਿਹਾ। ਪਰਿਵਾਰ ਅਤੇ ਐਕਸ਼ਨ ਕਮੇਟੀ ਨੇ ਮੰਤਰੀ ਪਦ ਦਾ ਸਤਿਕਾਰ ਕਰਦਿਆਂ ਆਪਣੀਆਂ ਪ੍ਰਮੁੱਖ ਮੰਗਾਂ ਉਨ੍ਹਾਂ ਦੇ ਸਾਹਮਣੇ ਰੱਖੀਆਂ। ਭੀਮ ਸਿੰਘ ਅਨੁਸਾਰ, ਮੰਤਰੀ ਖੁੱਡੀਆਂ ਨੇ ਪਰਿਵਾਰ ਨੂੰ ਹਰ ਸੰਭਵ ਮਦਦ ਅਤੇ ਸਹਿਯੋਗ ਦਾ ਪੂਰਾ ਭਰੋਸਾ ਦਿੱਤਾ ਹੈ।

ਹਾਲਾਂਕਿ, ਪਰਿਵਾਰ ਅਤੇ ਐਕਸ਼ਨ ਕਮੇਟੀ ਨੇ ਮੰਤਰੀਆਂ ਦੇ ਪੈਨਲ ਨਾਲ ਉੱਚ-ਪੱਧਰੀ ਮੀਟਿੰਗ ਕਰਵਾਉਣ ਦੀ ਆਪਣੀ ਪੁਰਾਣੀ ਮੰਗ ਨੂੰ ਮੁੜ ਦੁਹਰਾਇਆ। ਇਸ 'ਤੇ ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ਉਹ ਇਸ ਬਾਰੇ ਸਰਕਾਰ ਨਾਲ ਮੁੜ ਚਰਚਾ ਕਰਨਗੇ। ਭੀਮ ਸਿੰਘ ਨੇ ਸਪੱਸ਼ਟ ਕੀਤਾ ਕਿ ਅਗਲੀ ਬੈਠਕ ਦਾ ਸਮਾਂ ਅਤੇ ਮਾਮਲੇ ਦਾ ਜਲਦ ਨਿਪਟਾਰਾ ਪੂਰੀ ਤਰ੍ਹਾਂ ਸਰਕਾਰ ਦੇ ਅਗਲੇ ਕਦਮਾਂ 'ਤੇ ਨਿਰਭਰ ਕਰਦਾ ਹੈ। ਉਨ੍ਹਾਂ ਉਮੀਦ ਜਤਾਈ ਕਿ ਜੇਕਰ ਪੰਜਾਬ ਦੇ ਮੰਤਰੀਆਂ ਅਤੇ ਮੁੱਖ ਸਕੱਤਰ ਨਾਲ ਸਿੱਧੀ ਗੱਲਬਾਤ ਹੋ ਜਾਂਦੀ ਹੈ ਤਾਂ ਮੰਗਾਂ 'ਤੇ ਜਲਦੀ ਹੀ ਕੋਈ ਸਰਬਪ੍ਰਵਾਨਿਤ ਸਹਿਮਤੀ ਬਣ ਸਕਦੀ ਹੈ।

ਫਿਲਹਾਲ, ਪਰਿਵਾਰ ਅਤੇ ਐਕਸ਼ਨ ਕਮੇਟੀ ਸਰਕਾਰੀ ਪੈਨਲ ਨਾਲ ਹੋਣ ਵਾਲੀ ਅਗਲੀ ਰਸਮੀ ਮੀਟਿੰਗ ਦੇ ਸੱਦੇ ਦੀ ਉਡੀਕ ਕਰ ਰਹੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.