IMG-LOGO
ਹੋਮ ਪੰਜਾਬ: 'ਪੰਜਾਬੀ ਸੂਬਾ ਦਿਵਸ': ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਾਸੀਆਂ...

'ਪੰਜਾਬੀ ਸੂਬਾ ਦਿਵਸ': ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਾਸੀਆਂ ਨੂੰ ਹਾਰਦਿਕ ਵਧਾਈਆਂ

Admin User - Nov 01, 2026 11:23 AM
IMG

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 'ਪੰਜਾਬੀ ਸੂਬਾ ਦਿਵਸ' ਦੇ ਖ਼ਾਸ ਮੌਕੇ 'ਤੇ ਸਮੂਹ ਪੰਜਾਬੀਆਂ ਨੂੰ ਤਹਿ ਦਿਲੋਂ ਬਹੁਤ-ਬਹੁਤ ਵਧਾਈਆਂ ਦਿੱਤੀਆਂ ਹਨ. ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਟਵੀਟ ਕਰਦਿਆਂ ਸੀ.ਐੱਮ. ਮਾਨ ਨੇ ਲਿਖਿਆ ਹੈ ਕਿ ਸਾਡਾ ਪੰਜਾਬ ਸਾਡੀ ਸ਼ਾਨ ਹੈ, ਜਿਸਦਾ ਇਤਿਹਾਸ ਮਹਾਨ ਕੁਰਬਾਨੀਆਂ ਅਤੇ ਮਾਣਮੱਤੀ ਪ੍ਰਾਪਤੀਆਂ ਨਾਲ ਭਰਿਆ ਹੋਇਆ ਹੈ|


ਇਸ ਮੌਕੇ ਉਨ੍ਹਾਂ ਰਾਜ ਦੇ ਲੋਕਾਂ ਨੂੰ ਸੁਨੇਹਾ ਦਿੰਦਿਆਂ ਆਖਿਆ ਕਿ ਆਓ, ਇਸ ਦਿਹਾੜੇ 'ਤੇ ਆਪਣੇ ਸੂਬੇ ਦੀ ਤਰੱਕੀ, ਖ਼ੁਸ਼ਹਾਲੀ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਵੱਧ ਮਜ਼ਬੂਤ ਕਰਨ ਦਾ ਪ੍ਰਣ ਲਈਏ. ਟਵੀਟ ਦੇ ਅੰਤ ਵਿੱਚ ਉਨ੍ਹਾਂ "ਇਨਕਲਾਬ ਜ਼ਿੰਦਾਬਾਦ!" ਦਾ ਨਾਅਰਾ ਵੀ ਦਿੱਤਾ|


ਜ਼ਿਕਰਯੋਗ ਹੈ ਕਿ ਇਸ ਟਵੀਟ ਨਾਲ ਸਾਂਝੀ ਕੀਤੀ ਗਈ ਤਸਵੀਰ ਵਿੱਚ '1 ਨਵੰਬਰ - ਪੰਜਾਬੀ ਸੂਬਾ ਦਿਵਸ' ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ ਗਈਆਂ ਹਨ, ਜਿਸ ਵਿੱਚ ਪੰਜਾਬ ਦੇ ਵਿਰਸੇ ਅਤੇ ਸੱਭਿਆਚਾਰ ਨੂੰ ਬਹੁਤ ਖ਼ੂਬਸੂਰਤੀ ਨਾਲ ਦਰਸਾਇਆ ਗਿਆ ਹੈ|

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.