IMG-LOGO
ਹੋਮ ਪੰਜਾਬ: ਫੂਡ ਸੇਫਟੀ ਟੀਮ ਵੱਲੋਂ ਖਾਣ-ਪੀਣ ਦੀਆਂ ਵਸਤਾਂ ਦੀ ਸੁਰੱਖਿਆ ਲਈ...

ਫੂਡ ਸੇਫਟੀ ਟੀਮ ਵੱਲੋਂ ਖਾਣ-ਪੀਣ ਦੀਆਂ ਵਸਤਾਂ ਦੀ ਸੁਰੱਖਿਆ ਲਈ ਅਚਨਚੇਤ ਚੈਕਿੰਗ

Admin User - Oct 30, 2026 07:13 PM
IMG

ਸੰਜੀਵ ਜਿੰਦਲ 

ਬੁਢਲਾਡਾ, 30 ਅਕਤੂਬਰ:

ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਆਈ.ਏ.ਐੱਸ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤਿਉਹਾਰਾਂ ਦੇ ਦਿਨਾਂ ਨੂੰ ਮੁੱਖ ਰੱਖਦੇ ਹੋਏ ਫੂਡ ਸੇਫਟੀ ਟੀਮ ਵੱਲੋਂ ਬੁਢਲਾਡਾ ਵਿਖੇ ਖਾਣ ਪੀਣ ਦੀਆਂ ਵਸਤਾਂ ਵੇਚਣ ਵਾਲੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ।

ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ-ਕਮ-ਜ਼ਿਲ੍ਹਾ ਸਿਹਤ ਅਫ਼ਸਰ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਚੈਕਿੰਗ ਦੌਰਾਨ ਵਨਸਪਤੀ, ਕਾਜੂ ਕਤਲੀ, ਸੂਤ ਦੇ ਲੱਡੂ, ਰਾਸਟੇਡ ਬਰਫੀ ਆਦਿ ਦੇ ਸੈਂਪਲ ਭਰਕੇ ਅਤੇ ਫੂਡ ਲੈਬੋਰੇਟਰੀ ਵਿਚ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਦੀ ਉਲੰਘਣਾ ਪਾਏ ਜਾਣ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਫੂਡ ਸੇਫਟੀ ਟੀਮ ਮਾਨਸਾ ਵੱਲੋਂ ਸਾਰੇ ਕਰਿਆਣਾ, ਮਿਠਾਈ ਵਿਕਰੇਤਾਵਾਂ, ਰੇਹੜੀ-ਫੜੀ ਤੇ ਭੋਜਨ ਵਿਕਰੇਤਾਵਾਂ ਨੂੰ ਮਿਆਰੀ ਖਾਦ ਸਮਗਰੀ ਦੀ ਵਰਤੋਂ ਕਰਨ ਤੇ ਖੁਰਾਕ ਪਦਾਰਥਾਂ ਵਿੱਚ ਰਸਾਇਣਿਕ ਰੰਗਾਂ ਦਾ ਪ੍ਰਯੋਗ ਨਾ ਕਰਨ, ਹੱਥਾਂ ਵਿੱਚ ਦਸਤਾਨੇ ਪਾ ਕੇ ਕੰਮ ਕਰਨ, ਮੈਡੀਕਲ ਫਿਟਨੈੱਸ ਸਰਟੀਫਿਕੇਟ ਬਣਵਾਉਣ, ਰਜਿਸਟ੍ਰੇਸ਼ਨ/ਲਾਇਸੈਂਸ ਬਣਵਾਉਣ, ਸਿਰ ਢੱਕ ਕੇ ਰੱਖਣ, ਭੋਜਨ ਦੇ ਪੂਰਨਤਾ ਸਾਫ-ਸੁਥਰੇ ਰੱਖ-ਰਖਾਵ ਅਤੇ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਤਹਿਤ ਸਾਰੇ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਸਖ਼ਤ ਹਦਾਇਤ ਕੀਤੀ ਗਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.