ਤਾਜਾ ਖਬਰਾਂ
ਦੀਵਾਲੀ ਦੇ ਨੇੜੇ ਪੰਜਾਬ ਅਤੇ ਚੰਡੀਗੜ੍ਹ ਖੇਤਰ ਵਿੱਚ ਮੌਸਮ ਦਾ ਮਿਜ਼ਾਜ ਬਦਲਣ ਜਾ ਰਿਹਾ ਹੈ। ਫਿਲਹਾਲ ਸੂਬੇ ਵਿੱਚ ਧੁੱਪ ਖਿੜਨ ਨਾਲ ਦਿਨ ਸੁਹਾਵਣਾ ਬਣਿਆ ਹੋਇਆ ਹੈ, ਜਦਕਿ ਰਾਤਾਂ ਅਤੇ ਤੜਕੇ ਦੇ ਸਮੇਂ ਗੁਲਾਬੀ ਠੰਢ ਦਾ ਅਹਿਸਾਸ ਵਧਣ ਲੱਗਾ ਹੈ। ਤਾਪਮਾਨ ਦੇ ਤਾਜ਼ਾ ਅੰਕੜਿਆਂ ਮੁਤਾਬਕ, ਔਸਤ ਪਾਰਾ 0.6 ਡਿਗਰੀ ਹੇਠਾਂ ਆ ਕੇ ਆਮ ਦੇ ਕਰੀਬ ਪਹੁੰਚ ਗਿਆ ਹੈ। ਬਠਿੰਡਾ 32.2 ਡਿਗਰੀ ਸੈਲਸੀਅਸ ਨਾਲ ਸੂਬੇ ਦਾ ਸਭ ਤੋਂ ਗਰਮ ਇਲਾਕਾ ਦਰਜ ਕੀਤਾ ਗਿਆ।
ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਵੱਲੋਂ ਆਈ 'ਪੱਛਮੀ ਗੜਬੜੀ' ਹਰਿਆਣਾ ਦੇ ਉੱਤਰੀ ਹਿੱਸਿਆਂ ਤੱਕ ਪਹੁੰਚ ਚੁੱਕੀ ਹੈ। ਇਸ ਦੇ ਨਾਲ ਹੀ ਰਾਜਸਥਾਨ-ਹਰਿਆਣਾ ਦੀ ਸਰਹੱਦ ’ਤੇ ਚੱਕਰਵਾਤੀ ਹਵਾਵਾਂ ਦਾ ਇੱਕ ਘੇਰਾ ਵੀ ਬਣਿਆ ਹੋਇਆ ਹੈ। ਇਨ੍ਹਾਂ ਦੋਵਾਂ ਸਿਸਟਮਾਂ ਦੇ ਸਰਗਰਮ ਹੋਣ ਨਾਲ ਪੰਜਾਬ ਵਿੱਚ ਆਉਂਦੇ ਦਿਨਾਂ ਦਰਮਿਆਨ ਮੌਸਮੀ ਹਲਚਲ ਵਧਣ ਦੀ ਪੂਰੀ ਸੰਭਾਵਨਾ ਹੈ।
ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਅਨੁਮਾਨ ਅਨੁਸਾਰ 28 ਤੋਂ 30 ਅਕਤੂਬਰ ਤੱਕ ਵੱਖ-ਵੱਖ ਥਾਵਾਂ ’ਤੇ ਹਲਕਾ ਮੀਂਹ ਪੈ ਸਕਦਾ ਹੈ। ਖ਼ਾਸ ਕਰਕੇ 29 ਅਤੇ 30 ਅਕਤੂਬਰ ਨੂੰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਰਫ਼ਤਾਰ ਨਾਲ ਝੱਖੜ ਚੱਲਣ ਦੀ ਚੇਤਾਵਨੀ ਦਿੱਤੀ ਗਈ ਹੈ।
ਇਸ ਬਾਰਿਸ਼ ਅਤੇ ਝੱਖੜ ਤੋਂ ਬਾਅਦ ਪਾਰੇ ਵਿੱਚ ਹੋਰ ਗਿਰਾਵਟ ਦੇਖਣ ਨੂੰ ਮਿਲੇਗੀ, ਜਿਸ ਨਾਲ ਰਾਤਾਂ ਦੀ ਠੰਢ ਹੋਰ ਤਿੱਖੀ ਹੋ ਜਾਵੇਗੀ। ਹਾਲਾਂਕਿ ਵਿਭਾਗ ਨੇ ਤਾਪਮਾਨ ਵਿੱਚ ਆਉਣ ਵਾਲੀ ਗਿਰਾਵਟ ਦਾ ਕੋਈ ਪੱਕਾ ਅੰਕੜਾ ਸਾਂਝਾ ਨਹੀਂ ਕੀਤਾ, ਪਰ ਨਵੰਬਰ ਮਹੀਨੇ ਦੀ ਸ਼ੁਰੂਆਤ ਹੁੰਦਿਆਂ ਹੀ ਸੂਬੇ ਵਿੱਚ ਠੰਢ ਦਾ ਪ੍ਰਭਾਵ ਕਾਫ਼ੀ ਵਧਣ ਦੇ ਆਸਾਰ ਹਨ।
Get all latest content delivered to your email a few times a month.