IMG-LOGO
ਹੋਮ ਪੰਜਾਬ: ਮਾਨਸਾ ਇਨਸਾਫ਼ ਮੋਰਚੇ 'ਚ ਪਹੁੰਚੇ ਰਾਕੇਸ਼ ਟਿਕੈਤ - ਕਿਹਾ, ਅਸੀਂ...

ਮਾਨਸਾ ਇਨਸਾਫ਼ ਮੋਰਚੇ 'ਚ ਪਹੁੰਚੇ ਰਾਕੇਸ਼ ਟਿਕੈਤ - ਕਿਹਾ, ਅਸੀਂ ਇੰਨੇ ਕਮਜ਼ੋਰ ਨਹੀਂ ਕਿ ਲਾਸ਼ ਰੱਖ ਕੇ ਅੰਦੋਲਨ ਕਰੀਏ"

Admin User - Oct 24, 2026 04:15 PM
IMG

ਸੰਜੀਵ ਜਿੰਦਲ 

ਮਾਨਸਾ, 24 ਅਕਤੂਬਰ: ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਨੂੰ ਲੈ ਕੇ ਮਾਨਸਾ 'ਚ ਪਿਛਲੇ 12 ਦਿਨਾਂ ਤੋਂ ਚੱਲ ਰਹੇ ਇਨਸਾਫ਼ ਮੋਰਚੇ ਨੂੰ ਅੱਜ ਵੱਡਾ ਹੁਲਾਰਾ ਮਿਲਿਆ ਜਦੋਂ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਮਾਨਸਾ ਧਰਨੇ 'ਚ ਪਹੁੰਚੇ।  

ਧਰਨੇ ਨੂੰ ਸੰਬੋਧਨ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਪਰਵਿੰਦਰ ਝੋਟੇ ਦਾ ਕਤਲ ਸਿਰਫ ਇੱਕ ਨੌਜਵਾਨ ਦੀ ਮੌਤ ਨਹੀਂ, ਇਹ ਦੇਸ਼ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੇ ਅੰਦੋਲਨ ਦੀ ਪਹਿਲੀ ਸ਼ਹਾਦਤ ਹੈ।  

ਕੇਂਦਰ ਅਤੇ ਪੰਜਾਬ ਸਰਕਾਰ 'ਤੇ ਸਿੱਧਾ ਨਿਸ਼ਾਨਾ:

ਟਿਕੈਤ ਨੇ ਪੰਜਾਬ 'ਚ ਨਸ਼ਿਆਂ ਦੇ ਪਸਾਰ ਲਈ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਬਰਾਬਰ ਦਾ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਝੋਟਾ ਦਾ ਕਤਲ, ਨਸ਼ਿਆਂ ਵਿਰੁੱਧ ਲੜ ਰਹੇ ਲੋਕਾਂ ਦੀ ਸੁਰੱਖਿਆ ਅਤੇ ਸਰਕਾਰਾਂ ਦੀ ਜਵਾਬਦੇਹੀ ਨਾਲ ਜੁੜਿਆ ਗੰਭੀਰ ਮੁੱਦਾ ਹੈ।  

ਉਨ੍ਹਾਂ ਕਿਹਾ ਕਿ ਹੁਣ ਮੈਡੀਕਲ ਸਟੋਰਾਂ 'ਤੇ ਨਸ਼ੇ ਦੇ ਕੈਪਸੂਲ ਵਿਕਦੇ ਹਨ ਤੇ ਇਹ ਬਿਮਾਰੀ ਹੁਣ ਉੱਤਰ ਪ੍ਰਦੇਸ਼ ਤੱਕ ਪਹੁੰਚ ਚੁੱਕੀ ਹੈ। ਜੇਕਰ ਇੱਥੇ ਦੀ ਸਰਕਾਰ ਸਖ਼ਤ ਹੁੰਦੀ ਤਾਂ ਪੰਜਾਬ ਦਾ ਬਣਿਆ ਕੈਪਸੂਲ UP ਦੀ ਜ਼ਮੀਨ 'ਤੇ ਨਾ ਜਾਂਦਾ। ਨੇਪਾਲ ਤੇ ਗੁਜਰਾਤ ਰਾਹੀਂ ਨਸ਼ਾ ਆਉਂਦਾ ਹੈ ਪਰ ਬਰਬਾਦ ਪੰਜਾਬ ਨੂੰ ਕੀਤਾ ਜਾ ਰਿਹਾ ਹੈ।  ਟਿਕੈਤ ਨੇ ਗਰਜਦਿਆਂ ਕਿਹਾ - "ਸਾਊਦੀ 'ਚ ਨਸ਼ਾ ਵੇਚਣ ਵਾਲੇ ਦਾ ਸਿਰ ਕਲਮ ਕਰ ਦਿੱਤਾ ਜਾਂਦਾ ਹੈ।

ਰਾਕੇਸ਼ ਟਿਕੈਤ  ਨੇ ਕਿਹਾ ਕਿ, ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਨਸ਼ਾ ਮੁਕਤੀ ਮੁਹਿੰਮ ਦਾ ਨਾਂ ਪਰਵਿੰਦਰ ਝੋਟੇ ਦੇ ਨਾਂ 'ਤੇ ਰੱਖਿਆ ਜਾਵੇ। ਪਰਵਿੰਦਰ ਝੋਟੇ ਦੇ ਨਾਂ 'ਤੇ ਕਾਲਜ ਤੇ ਸੜਕਾਂ ਬਣਾਈਆਂ ਜਾਣ। ਅੰਤ 'ਚ ਟਿਕੈਤ ਨੇ ਇਨਸਾਫ਼ ਕਮੇਟੀ ਨੂੰ ਅਪੀਲ ਕੀਤੀ ਕਿ "ਅਸੀਂ ਇੰਨੇ ਕਮਜ਼ੋਰ ਨਹੀਂ ਕਿ ਲਾਸ਼ ਰੱਖ ਕੇ ਅੰਦੋਲਨ ਕਰੀਏ", ਇਸ ਲਈ ਸਸਕਾਰ ਬਾਰੇ ਸੋਚਿਆ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਪਰਿਵਾਰ ਅਤੇ ਇਨਸਾਫ਼ ਕਮੇਟੀ ਦੇ ਨਾਲ ਡੱਟ ਕੇ ਖੜ੍ਹੀ ਹੈ।  

ਦੱਸਣਯੋਗ ਹੈ ਕਿ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ (45) ਦਾ 13 ਅਕਤੂਬਰ ਨੂੰ ਮਾਨਸਾ 'ਚ ਇੱਕ ਮੈਡੀਕਲ ਸਟੋਰ 'ਚ ਲਾਈਵ ਸਟ੍ਰੀਮਿੰਗ ਦੌਰਾਨ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਦੀ ਜਾਂਚ ਹੁਣ CBI ਨੂੰ ਸੌਂਪ ਦਿੱਤੀ ਗਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.