IMG-LOGO
ਹੋਮ ਪੰਜਾਬ, ਰਾਸ਼ਟਰੀ, ਅੰਤਰਰਾਸ਼ਟਰੀ, ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ, ਦਿੱਲੀ 'ਚ ‘ਔਰਾ ਇੰਡੀਆ...

ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ, ਦਿੱਲੀ 'ਚ ‘ਔਰਾ ਇੰਡੀਆ ਟੂਰ’ ਦੇ ਸ਼ੋਅ ਨੂੰ ਮਨਜ਼ੂਰੀ

Admin User - Oct 23, 2026 05:13 PM
IMG

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕਾਂ ਲਈ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਦਿੱਲੀ ਵਿੱਚ 30 ਅਕਤੂਬਰ ਨੂੰ ਹੋਣ ਵਾਲੇ ਉਨ੍ਹਾਂ ਦੇ ‘ਔਰਾ ਇੰਡੀਆ ਟੂਰ’ ਦੇ ਕੰਸਰਟ ਨੂੰ ਦਿੱਲੀ ਪੁਲਿਸ ਵੱਲੋਂ ਮੁੜ ਵਿਚਾਰ ਕਰਨ ਤੋਂ ਬਾਅਦ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਸ਼ੋਅ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਆਯੋਜਿਤ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ ਪਹਿਲਾਂ ਦਿੱਲੀ ਪੁਲਿਸ ਨੇ ਸੁਰੱਖਿਆ ਪ੍ਰਬੰਧਾਂ ਅਤੇ ਤਿਉਹਾਰਾਂ ਦੌਰਾਨ ਪੁਲਿਸ ਦੀਆਂ ਵਧੀਆਂ ਜ਼ਿੰਮੇਵਾਰੀਆਂ ਦਾ ਹਵਾਲਾ ਦਿੰਦਿਆਂ ਕੰਸਰਟ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਫੈਸਲੇ ਕਾਰਨ ਦਿਲਜੀਤ ਦੇ ਪ੍ਰਸ਼ੰਸਕਾਂ ਵਿੱਚ ਨਿਰਾਸ਼ਾ ਪੈਦਾ ਹੋ ਗਈ ਸੀ।

ਹਾਲਾਂਕਿ, ਪ੍ਰੋਗਰਾਮ ਦੇ ਪ੍ਰਬੰਧਕਾਂ ਅਤੇ ਪੁਲਿਸ ਅਧਿਕਾਰੀਆਂ ਵਿਚਕਾਰ ਹੋਈਆਂ ਕਈ ਮੀਟਿੰਗਾਂ ਤੋਂ ਬਾਅਦ ਸੁਰੱਖਿਆ ਪ੍ਰਬੰਧਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਸੁਰੱਖਿਆ ਸਬੰਧੀ ਯੋਜਨਾਵਾਂ ਪੇਸ਼ ਕੀਤੇ ਜਾਣ ਮਗਰੋਂ ਪੁਲਿਸ ਨੇ ਸਮਾਗਮ ਨੂੰ ਮਨਜ਼ੂਰੀ ਦੇ ਦਿੱਤੀ।

ਦਿਲਜੀਤ ਦੋਸਾਂਝ ਦੇ ਇਸ ਟੂਰ ਤਹਿਤ ਦਿੱਲੀ ਤੋਂ ਬਾਅਦ 15 ਨਵੰਬਰ ਨੂੰ ਇੰਦੌਰ, 21 ਨਵੰਬਰ ਨੂੰ ਅਹਿਮਦਾਬਾਦ, 27 ਨਵੰਬਰ ਨੂੰ ਮੁੰਬਈ, 29 ਨਵੰਬਰ ਨੂੰ ਬੰਗਲੁਰੂ ਅਤੇ 5 ਦਸੰਬਰ ਨੂੰ ਲਖਨਊ ਵਿੱਚ ਕੰਸਰਟ ਹੋਣਗੇ। ਇਸ ਤੋਂ ਇਲਾਵਾ ਚੰਡੀਗੜ੍ਹ ਵਿੱਚ ਵੀ ਉਨ੍ਹਾਂ ਦੇ ਸ਼ੋਅ ਦਾ ਐਲਾਨ ਕੀਤਾ ਗਿਆ ਹੈ, ਜਿਸ ਦੀ ਤਾਰੀਖ ਅਤੇ ਹੋਰ ਵੇਰਵੇ ਆਉਣੇ ਬਾਕੀ ਹਨ।

ਦਿੱਲੀ ਵਿੱਚ ਕੰਸਰਟ ਨੂੰ ਮਿਲੀ ਮਨਜ਼ੂਰੀ ਨਾਲ ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕਾਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਹੁਣ ਉਹ ਆਪਣੇ ਪਸੰਦੀਦਾ ਕਲਾਕਾਰ ਦੀ ਲਾਈਵ ਪਰਫਾਰਮੈਂਸ ਦਾ ਆਨੰਦ ਮਾਣ ਸਕਣਗੇ।


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.