IMG-LOGO
ਹੋਮ ਰਾਸ਼ਟਰੀ, ਖੇਡਾਂ, ਪੈਰਾ ਏਸ਼ੀਅਨ ਖੇਡਾਂ: ਭਾਰਤ ਨੇ ਮੈਡਲਾਂ ਦਾ ਸੈਂਕੜਾ ਪਾਰ ਕਰਦਿਆਂ...

ਪੈਰਾ ਏਸ਼ੀਅਨ ਖੇਡਾਂ: ਭਾਰਤ ਨੇ ਮੈਡਲਾਂ ਦਾ ਸੈਂਕੜਾ ਪਾਰ ਕਰਦਿਆਂ ਜਿੱਤੇ 26 ਗੋਲਡ ਮੈਡਲ

Admin User - Oct 23, 2026 12:02 PM
IMG

ਪੈਰਾ ਏਸ਼ੀਅਨ ਖੇਡਾਂ ਦੇ ਪੰਜਵੇਂ ਦਿਨ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਮਗਿਆਂ ਦਾ ਸੈਂਕੜਾ ਪਾਰ ਕਰ ਲਿਆ ਹੈ। ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਦੇ ਖਾਤੇ ਵਿੱਚ 5 ਗੋਲਡ ਮੈਡਲ ਜੁੜ ਗਏ, ਜਿਸ ਨਾਲ ਕੁੱਲ ਸੋਨ ਤਗਮਿਆਂ ਦੀ ਗਿਣਤੀ 26 ਅਤੇ ਕੁੱਲ ਮੈਡਲਾਂ ਦਾ ਅੰਕੜਾ 102 ਤੱਕ ਪਹੁੰਚ ਗਿਆ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤ ਮੈਡਲ ਸੂਚੀ ਵਿੱਚ ਚੌਥੇ ਸਥਾਨ ‘ਤੇ ਕਾਬਜ਼ ਹੋ ਗਿਆ ਹੈ।


ਅੱਜ ਦੇ ਮੁਕਾਬਲਿਆਂ ਵਿੱਚ ਤੀਰਅੰਦਾਜ਼ੀ, ਬੈਡਮਿੰਟਨ ਅਤੇ ਐਥਲੈਟਿਕਸ ਵਿੱਚ ਭਾਰਤੀ ਖਿਡਾਰੀਆਂ ਦਾ ਦਬਦਬਾ ਦੇਖਣ ਨੂੰ ਮਿਲਿਆ:


ਰਿਕਰਵ ਮੈਨਸ ਡਬਲਜ਼ ਦੇ ਫਾਈਨਲ ਵਿੱਚ ਹਰਵਿੰਦਰ ਸਿੰਘ ਅਤੇ ਵਿਜੇ ਸੁੰਡੀ ਦੀ ਜੋੜੀ ਨੇ ਚੀਨ ਨੂੰ 5-1 ਨਾਲ ਹਰਾ ਕੇ ਦੇਸ਼ ਲਈ ਦਿਨ ਦਾ ਪਹਿਲਾ ਗੋਲਡ ਮੈਡਲ ਜਿੱਤਿਆ। ਹਾਲਾਂਕਿ, ਮਹਿਲਾ ਰਿਕਰਵ ਡਬਲਜ਼ ਦੇ ਫਾਈਨਲ ਵਿੱਚ ਭਾਵਨਾ ਚੌਧਰੀ ਅਤੇ ਪੂਜਾ ਜਾਇਟਾਨ ਨੂੰ ਚੀਨੀ ਜੋੜੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਨੂੰ ਸਿਲਵਰ ਮੈਡਲ ਨਾਲ ਸਬਰ ਕਰਨਾ ਪਿਆ।


ਮੇਨਸ ਸਿੰਗਲਜ਼ (SL3) ਦੇ ਰੋਮਾਂਚਕ ਮੁਕਾਬਲੇ ਵਿੱਚ ਨੀਤੇਸ਼ ਕੁਮਾਰ ਨੇ ਆਪਣੇ ਹੀ ਦੇਸ਼ ਦੇ ਪ੍ਰਮੋਦ ਭਗਤ ਨੂੰ ਸਿੱਧੇ ਸੈੱਟਾਂ ਵਿੱਚ 21-18 ਅਤੇ 21-16 ਨਾਲ ਹਰਾ ਕੇ ਚੈਂਪੀਅਨ ਦਾ ਖ਼ਿਤਾਬ ਆਪਣੇ ਨਾਂ ਕੀਤਾ। ਇਸ ਤੋਂ ਇਲਾਵਾ ਮਹਿਲਾ SU5 ਵਰਗ ਵਿੱਚ ਥੁਲਾਸਮਿਥੀ ਮੁਰੂਗੇਸਨ ਨੂੰ ਚੀਨੀ ਖਿਡਾਰੀ ਖ਼ਿਲਾਫ਼ ਹਾਰ ਮਗਰੋਂ ਸਿਲਵਰ ਮੈਡਲ ਮਿਲਿਆ।


ਪੁਰਸ਼ਾਂ ਦੇ F37/38 ਜੈਵਲਿਨ ਥ੍ਰੋਅ ਵਿੱਚ ਹਨੀ ਨੇ 60.49 ਮੀਟਰ ਦੀ ਸ਼ਾਨਦਾਰ ਥ੍ਰੋਅ ਨਾਲ ਵਰਲਡ ਰਿਕਾਰਡ ਬਣਾਉਂਦਿਆਂ ਗੋਲਡ ਮੈਡਲ ਜਿੱਤਿਆ। ਇਸ ਦੇ ਨਾਲ ਹੀ ਪੈਰਾ ਐਥਲੈਟਿਕਸ ਵਿੱਚ ਭਾਰਤ ਦਾ ਇਹ 100ਵਾਂ ਮੈਡਲ ਬਣ ਗਿਆ ਹੈ। ਉੱਥੇ ਹੀ, ਪੁਰਸ਼ਾਂ ਦੀ 400 ਮੀਟਰ T64 ਦੌੜ ਵਿੱਚ ਡੈਬਿਊ ਕਰ ਰਹੇ ਸੰਦੀਪ ਨੇ 52.28 ਸੈਕੰਡ ਦਾ ਸਮਾਂ ਕੱਢ ਕੇ ਵਰਲਡ ਰਿਕਾਰਡ ਨਾਲ ਸੋਨ ਤਗਮਾ ਜਿੱਤਿਆ, ਜਦੋਂ ਕਿ ਇਸੇ ਈਵੈਂਟ ਵਿੱਚ ਅਜੇ ਕੁਮਾਰ ਨੇ ਕਾਂਸੇ ਦਾ ਤਗਮਾ ਆਪਣੇ ਨਾਂ ਕੀਤਾ।


ਕੁੱਲ ਮਿਲਾ ਕੇ ਅੱਜ ਦੇ ਦਿਨ ਭਾਰਤੀ ਖਿਡਾਰੀਆਂ ਨੇ 5 ਗੋਲਡ, 7 ਸਿਲਵਰ ਅਤੇ 5 ਕਾਂਸੇ ਦੇ ਤਗਮੇ ਜਿੱਤ ਕੇ ਮੈਡਲ ਟੇਬਲ ਵਿੱਚ ਦੇਸ਼ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.