IMG-LOGO
ਹੋਮ ਪੰਜਾਬ: ਅੰਮ੍ਰਿਤਸਰ ’ਚ ਮਾਂ-ਪੁੱਤ ਦੇ ਦੋਹਰੇ ਕਤਲ ਦੀ ਗੁੱਥੀ ਸੁਲਝੀ, ਦੂਜੇ...

ਅੰਮ੍ਰਿਤਸਰ ’ਚ ਮਾਂ-ਪੁੱਤ ਦੇ ਦੋਹਰੇ ਕਤਲ ਦੀ ਗੁੱਥੀ ਸੁਲਝੀ, ਦੂਜੇ ਵਿਆਹ ਦੀ ਯੋਜਨਾ ਬਣੀ ਕਤਲ ਦੀ ਵਜ੍ਹਾ; ਨੂੰਹ ਅੰਬਾਲਾ ਤੋਂ ਗ੍ਰਿਫ਼ਤਾਰ

Admin User - Oct 22, 2026 09:28 PM
IMG

ਅੰਮ੍ਰਿਤਸਰ ਦੇ ਰਾਮ ਨਗਰ ਇਲਾਕੇ ਵਿੱਚ ਮਾਂ-ਪੁੱਤ ਦੇ ਦੋਹਰੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਗੌਰਵ ਕੁਮਾਰ ਦੀ ਪਤਨੀ ਮਨੀਸ਼ਾ ਨੂੰ ਅੰਬਾਲਾ ਤੋਂ ਗ੍ਰਿਫ਼ਤਾਰ ਕੀਤਾ ਹੈ। ਮ੍ਰਿਤਕਾਂ ਦੀ ਪਛਾਣ ਗੌਰਵ ਕੁਮਾਰ ਅਤੇ ਉਸ ਦੀ ਮਾਂ ਰੀਤੂ ਵਜੋਂ ਹੋਈ ਹੈ। ਇਹ ਘਟਨਾ ਗਲੀ ਨੰਬਰ 4, ਰਾਮ ਨਗਰ ਵਿੱਚ ਵਾਪਰੀ ਸੀ।

ਜਾਣਕਾਰੀ ਅਨੁਸਾਰ, 18 ਅਕਤੂਬਰ ਨੂੰ ਸਦਰ ਥਾਣੇ ਦੀ ਪੁਲਿਸ ਨੂੰ ਇੱਕ ਘਰ ਵਿੱਚੋਂ ਬਦਬੂ ਆਉਣ ਦੀ ਸੂਚਨਾ ਮਿਲੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਅੰਦਰੋਂ ਗੌਰਵ ਅਤੇ ਉਸ ਦੀ ਮਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਇਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਅਤੇ ਦੋਸ਼ੀ ਤੱਕ ਪਹੁੰਚਣ ਲਈ ਤਕਨੀਕੀ ਸਾਧਨਾਂ ਤੇ ਫੋਰੈਂਸਿਕ ਜਾਂਚ ਦੀ ਮਦਦ ਲਈ।

ਪੁਲਿਸ ਦੀ ਮੁੱਢਲੀ ਜਾਂਚ ਮੁਤਾਬਕ, ਗੌਰਵ ਦੀ ਮਾਂ ਰੀਤੂ ਅਤੇ ਉਸ ਦੀ ਪਤਨੀ ਮਨੀਸ਼ਾ ਵਿਚਕਾਰ ਅਕਸਰ ਤਕਰਾਰ ਰਹਿੰਦੀ ਸੀ। ਇਸ ਤੋਂ ਇਲਾਵਾ, ਗੌਰਵ ਦਾ ਦੂਜਾ ਵਿਆਹ ਕਰਵਾਉਣ ਦੀ ਯੋਜਨਾ ਨੂੰ ਵੀ ਇਸ ਘਟਨਾ ਪਿੱਛੇ ਇੱਕ ਸੰਭਾਵਿਤ ਕਾਰਨ ਮੰਨਿਆ ਜਾ ਰਿਹਾ ਹੈ। ਪੁਲਿਸ ਨੇ ਮਨੀਸ਼ਾ ਨੂੰ ਅੰਬਾਲਾ ਤੋਂ ਕਾਬੂ ਕਰਕੇ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਮਾਮਲੇ ਸਬੰਧੀ ਹੋਰ ਜਾਣਕਾਰੀ ਪੁਲਿਸ ਦੀ ਜਾਂਚ ਤੋਂ ਬਾਅਦ ਸਾਹਮਣੇ ਆਵੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.