IMG-LOGO
ਹੋਮ ਪੰਜਾਬ: ਝੋਟਾ ਕਤਲ ਮਾਮਲਾ: 120 ਦਿਨਾਂ 'ਚ CBI ਜਾਂਚ ਪੂਰੀ ਕਰਨ...

ਝੋਟਾ ਕਤਲ ਮਾਮਲਾ: 120 ਦਿਨਾਂ 'ਚ CBI ਜਾਂਚ ਪੂਰੀ ਕਰਨ ਦਾ ਭਰੋਸਾ, ਕੱਲ੍ਹ ਦੁਪਹਿਰ 12 ਵਜੇ ਪਹੁੰਚੇਗੀ ਟੀਮ

Admin User - Oct 20, 2026 05:20 PM
IMG

ਸੰਜੀਵ ਜਿੰਦਲ 

ਮਾਨਸਾ, 20 ਅਕਤੂਬਰ : ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਵੱਡੀ ਅਪਡੇਟ ਆਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੁਦ ਮਾਨਸਾ ਵਿਖੇ ਝੋਟਾ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ CBI ਜਾਂਚ ਦਾ ਭਰੋਸਾ ਦਿੱਤਾ।

ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਅਨੁਸਾਰ, ਇਸ ਮੁਲਾਕਾਤ ਦੌਰਾਨ ਅਮਿਤ ਸ਼ਾਹ ਨੇ ਝੋਟਾ ਦੇ ਪਿਤਾ ਭੀਮ ਸਿੰਘ ਨੂੰ ਸਪੱਸ਼ਟ ਭਰੋਸਾ ਦਿੱਤਾ ਹੈ ਕਿ ਬੁੱਧਵਾਰ, 21 ਅਕਤੂਬਰ ਨੂੰ ਦੁਪਹਿਰ 12 ਵਜੇ ਤੱਕ CBI ਦੀ ਟੀਮ ਮਾਨਸਾ ਪਹੁੰਚ ਕੇ ਜਾਂਚ ਸ਼ੁਰੂ ਕਰ ਦੇਵੇਗੀ ਅਤੇ ਇਹ ਜਾਂਚ 120 ਦਿਨਾਂ ਦੇ ਅੰਦਰ ਪੂਰੀ ਕਰ ਲਈ ਜਾਵੇਗੀ।


ਪਰਵਿੰਦਰ ਸਿੰਘ ਝੋਟਾ ਕਤਲ ਕੇਸ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਇਨਸਾਫ ਦੀ ਮੰਗ ਉੱਠ ਰਹੀ ਹੈ। ਪਰਿਵਾਰ ਵੱਲੋਂ ਲਗਾਤਾਰ CBI ਜਾਂਚ ਦੀ ਮੰਗ ਕੀਤੀ ਜਾ ਰਹੀ ਸੀ। ਇਸ ਮਾਮਲੇ ਵਿੱਚ ਬੁੱਢਾ ਦਲ ਵੱਲੋਂ ਵੀ ਪਰਿਵਾਰ ਦੀ ਹਮਾਇਤ ਕੀਤੀ ਗਈ ਹੈ।


ਕੇਂਦਰੀ ਗ੍ਰਹਿ ਮੰਤਰੀ ਦੇ ਇਸ ਦੌਰੇ ਅਤੇ ਭਰੋਸੇ ਤੋਂ ਬਾਅਦ ਪਰਿਵਾਰ ਅਤੇ ਸਥਾਨਕ ਲੋਕਾਂ ਨੂੰ ਇਨਸਾਫ ਦੀ ਉਮੀਦ ਬੱਝੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.