ਤਾਜਾ ਖਬਰਾਂ
ਚੰਡੀਗੜ੍ਹ : ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਐਲਾਨ ਕੀਤਾ ਹੈ ਕਿ ਉਸਦੀ ਫਿਲਮ ਥਾਪੀ ਕੱਲ੍ਹ ਤੋਂ ਸਿਨੇਮਾਘਰਾਂ ਵਿੱਚ ਨਹੀਂ ਦਿਖਾਈ ਜਾਵੇਗੀ। ਅਦਾਕਾਰਾ ਨੇ ਇਸ ਪਿੱਛੇ ਤਰਕ ਦਿੱਤਾ ਹੈ ਕਿ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਝੋਟਾ ਨਾਲ ਸਬੰਧਤ ਮਾਮਲੇ ਵਿੱਚ ਉਹ ਇਨਸਾਫ਼ ਨੂੰ ਲੈ ਕੇ ਸਮਰਥਨ ਕਰਦੇ ਹਨ। ਦੱਸ ਦਈਏ ਕਿ ਅਦਾਕਾਰਾ ਦੀ ਫਿਲਮ ਦੋ ਦਿਨ ਪਹਿਲਾਂ 16 ਅਕਤੂਬਰ ਨੂੰ ਹੀ ਰਿਲੀਜ਼ ਹੋ ਚੁੱਕੀ ਸੀ। ਤੁਹਾਨੂੰ ਦੱਸ ਦੇਈਏ ਕਿ ਨੀਰੂ ਬਾਜਵਾ ਤੇ ਸਨੀ ਸਿੰਘ ਦੀ ਫਿਲਮ 'ਥਾਪੀ” ਦਾ ਤਿੰਨ ਦਿਨ ਪਹਿਲਾਂ ਪ੍ਰੀਮੀਅਰ ਵੀ ਹੋ ਗਿਆ ਸੀ, ਹੁਣ ਜਦੋਂ ਸਿਨੇਮਾਘਰਾਂ 'ਚ ਕੋਈ ਫਿਲਮ ਦੇਖਣ ਨਹੀਂ ਜਾ ਰਿਹਾ ਤੇ ਸਿਨੇਮਾਘਰ ਖਾਲੀ ਪਏ ਨੇ ਤਾਂ ਫਿਲਮ ਟੀਮ ਨੇ ਇਹ ਕਹਿ ਕੇ ਫਿਲਮ ਨੂੰ ਰੋਕ ਦਿੱਤਾ ਕੀ ਅਸੀਂ ਪੰਜਾਬ ਦੇ ਨਾਲ ਮੋਢੇ ਨਾਲ ਮੋਢਾ ਲੱਗਾ ਕੇ ਖੜੇ ਹਾਂ।
ਅਦਾਕਾਰਾ ਨੇ ਆਪਣੀ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਉਸਦੀ ਟੀਮ ਨੇ ਫਿਲਮ ਦੇ ਥੀਏਟਰਲ ਰਨ ਨੂੰ ਰੋਕਣ ਦਾ ਫੈਸਲਾ ਕੀਤਾ ਹੈ, ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਪੰਜਾਬ ਅਤੇ ਇਸਦੇ ਲੋਕ ਇੱਕ ਫਿਲਮ ਦੀ ਰਿਲੀਜ਼ ਨਾਲੋਂ ਵੱਧ ਮਾਇਨੇ ਰੱਖਦੇ ਹਨ।
ਅਦਾਕਾਰਾ ਨੇ ਕਿਹਾ ਕਿ ਅਸੀਂ ਅੱਜ ਜੋ ਵੀ ਹਾਂ ਪੰਜਾਬ 'ਤੇ ਪੰਜਾਬੀਅਤ ਕਰਕੇ ਹਾਂ। ਥਾਪੀ" ਫ਼ਿਲਮ ਬਣਾਉਣ ਦਾ ਮਕਸਦ ਵੀ ਇਹੀ ਹੈ ਕਿ ਪੰਜਾਬ ਦੇ ਮੈਦਾਨਾਂ ਵਿੱਚ ਫਿਰ ਰੌਣਕ ਲੱਗੇ । ਸਿਨੇਮਾ ਲੋਕਾਂ ਲਈ ਹੁੰਦਾ ਲੋਕਾਂ ਤੋਂ ਵੱਡਾ ਕਦੇ ਵੀ ਨਹੀਂ ਅੱਜ ਜੋ ਵੀ ਪੰਜਾਬ ਦੇ ਹਾਲਾਤ ਨੇ, ਉਨ੍ਹਾਂ ਨੂੰ ਦੇਖਦੇ ਹੋਏ ਮੈਂ ਤੇ ਮੇਰੀ ਟੀਮ ਨੇ ਇਹ ਫੈਸਲਾ ਲਿਆ ਕਿ ਸਾਡੇ ਲਈ ਪੰਜਾਬ ਤੋਂ ਉੱਪਰ ਕੁਛ ਵੀ ਨਹੀਂ ਹੈ ਤੇ ਅਸੀਂ ਆਪਣੀ ਫਿਲਮ ਥਾਪੀ ਨੂੰ ਹੋਲਡ ਕਰ ਰਹੇ ਹਾਂ। ਕੱਲ੍ਹ ਤੋਂ ਫਿਲਮ ਕਿਸੇ ਵੀ ਸਿਨੇਮੇਘਰਾਂ ਦੇ ਵਿੱਚ ਨਹੀਂ ਹੋਵੇਗੀ, ਸੋ ਜਦ ਤੱਕ ਪੰਜਾਬ ਦੇ ਹਾਲਾਤ ਠੀਕ ਨਹੀਂ ਹੋ ਜਾਂਦੇ ਅਸੀਂ ਹਰ ਪੱਖ ਤੋਂ ਪੰਜਾਬ ਦੇ ਨਾਲ ਹਾਂ, ਪੰਜਾਬ ਦੇ ਨਾਲ ਸੀ ਤੇ ਪੰਜਾਬ ਦੇ ਨਾਲ ਰਹਾਂਗੇ।
Get all latest content delivered to your email a few times a month.