IMG-LOGO
ਹੋਮ ਪੰਜਾਬ: ਮਲੇਰਕੋਟਲਾ ਦੀ ਹਾਜੀ ਇੰਟਰਨੈਸ਼ਨਲ ਨਰਸਰੀ ਬਣੀ ਖਿੱਚ ਦਾ ਕੇਂਦਰ, 10...

ਮਲੇਰਕੋਟਲਾ ਦੀ ਹਾਜੀ ਇੰਟਰਨੈਸ਼ਨਲ ਨਰਸਰੀ ਬਣੀ ਖਿੱਚ ਦਾ ਕੇਂਦਰ, 10 ਰੁਪਏ ਤੋਂ 25 ਲੱਖ ਤੱਕ ਦੇ ਮਿਲਦੇ ਹਨ ਪੌਦੇ

Admin User - Oct 18, 2026 04:12 PM
IMG

ਪੰਜਾਬ ਦੇ ਮਲੇਰਕੋਟਲਾ ਸ਼ਹਿਰ ਦੀ ਹਾਜੀ ਇੰਟਰਨੈਸ਼ਨਲ ਨਰਸਰੀ ਇਨ੍ਹੀਂ ਦਿਨੀਂ ਆਪਣੇ ਵਿਲੱਖਣ ਪੌਦਿਆਂ ਅਤੇ ਦਰੱਖਤਾਂ ਦੀਆਂ ਕਿਸਮਾਂ ਕਾਰਨ ਕਾਫ਼ੀ ਚਰਚਾ ਵਿੱਚ ਹੈ। ਇਸ ਨਰਸਰੀ ਵਿੱਚ ਆਮ ਬੂਟਿਆਂ ਤੋਂ ਲੈ ਕੇ ਲੱਖਾਂ ਰੁਪਏ ਦੀ ਕੀਮਤ ਵਾਲੇ ਖ਼ਾਸ ਦਰੱਖਤ ਵੀ ਉਪਲਬਧ ਹਨ। ਇੱਥੇ ਪੌਦਿਆਂ ਦੀ ਕੀਮਤ 10 ਰੁਪਏ ਤੋਂ ਸ਼ੁਰੂ ਹੋ ਕੇ 25 ਲੱਖ ਰੁਪਏ ਤੱਕ ਜਾਂਦੀ ਹੈ। ਪੰਜਾਬ ਤੋਂ ਇਲਾਵਾ ਹੋਰਨਾਂ ਸੂਬਿਆਂ ਤੋਂ ਵੀ ਲੋਕ ਆਪਣੀ ਪਸੰਦ ਦੇ ਪੌਦੇ ਖਰੀਦਣ ਲਈ ਇੱਥੇ ਪਹੁੰਚਦੇ ਹਨ।

ਹਾਜੀ ਇੰਟਰਨੈਸ਼ਨਲ ਨਰਸਰੀ ਵਿੱਚ ਵੱਖ-ਵੱਖ ਕਿਸਮਾਂ ਦੇ ਪੌਦਿਆਂ ਦੇ ਨਾਲ ਚੀਨ ਤੋਂ ਮੰਗਵਾਏ ਗਏ ਪੌਦੇ ਵੀ ਮੌਜੂਦ ਹਨ, ਜਿਨ੍ਹਾਂ ਲਈ ਵਿਸ਼ੇਸ਼ ਤੌਰ ’ਤੇ ‘ਚਾਈਨਾ ਟਾਊਨ’ ਨਾਮ ਦੀ ਜਗ੍ਹਾ ਬਣਾਈ ਗਈ ਹੈ। ਜਾਣਕਾਰੀ ਅਨੁਸਾਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਇਸ ਨਰਸਰੀ ਵਿੱਚ ਆਉਂਦੇ ਰਹਿੰਦੇ ਹਨ ਅਤੇ ਆਪਣੀ ਪਸੰਦ ਦੇ ਪੌਦੇ ਲੈ ਕੇ ਜਾਂਦੇ ਹਨ। ਦੱਸਿਆ ਜਾਂਦਾ ਹੈ ਕਿ ‘ਚਾਈਨਾ ਟਾਊਨ’ ਨਾਮ ਵੀ ਉਨ੍ਹਾਂ ਵੱਲੋਂ ਹੀ ਰੱਖਿਆ ਗਿਆ ਸੀ।

ਨਰਸਰੀ ਦੇ ਮਾਲਕ ਹਾਜੀ ਵੱਲੋਂ ਵਾਤਾਵਰਨ ਦੀ ਸੰਭਾਲ ਅਤੇ ਹਰਿਆਲੀ ਨੂੰ ਉਤਸ਼ਾਹਿਤ ਕਰਨ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਵੱਲੋਂ ਧਾਰਮਿਕ ਸਥਾਨਾਂ, ਕਬਰਿਸਤਾਨਾਂ ਅਤੇ ਸ਼ਮਸ਼ਾਨ ਘਾਟਾਂ ਲਈ ਮੁਫ਼ਤ ਜਾਂ ਬਹੁਤ ਘੱਟ ਕੀਮਤ ’ਤੇ ਬੂਟੇ ਮੁਹੱਈਆ ਕਰਵਾਏ ਜਾਂਦੇ ਹਨ। ਇਸ ਪਹਿਲਕਦਮੀ ਰਾਹੀਂ ਵੱਖ-ਵੱਖ ਥਾਵਾਂ ’ਤੇ ਹਰਿਆਲੀ ਵਧਾਉਣ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਹਾਜੀ ਇੰਟਰਨੈਸ਼ਨਲ ਨਰਸਰੀ ਵੱਲੋਂ ਮੁਹਾਲੀ ਏਅਰਪੋਰਟ ਸਮੇਤ ਕਈ ਸਰਕਾਰੀ ਅਤੇ ਨਿੱਜੀ ਪ੍ਰੋਜੈਕਟਾਂ ਲਈ ਪੌਦੇ ਮੁਹੱਈਆ ਕਰਵਾਏ ਗਏ ਹਨ। ਨਰਸਰੀ ਦੇ ਪੌਦੇ ਵੱਖ-ਵੱਖ ਇਮਾਰਤਾਂ ਅਤੇ ਸੰਸਥਾਵਾਂ ਦੇ ਆਲੇ-ਦੁਆਲੇ ਹਰਿਆਲੀ ਵਧਾਉਣ ਦੇ ਨਾਲ ਉਨ੍ਹਾਂ ਦੀ ਸੁੰਦਰਤਾ ਵਿੱਚ ਵੀ ਵਾਧਾ ਕਰ ਰਹੇ ਹਨ। ਪੌਦਿਆਂ ਦੀਆਂ ਅਨੇਕਾਂ ਕਿਸਮਾਂ, ਵੱਖ-ਵੱਖ ਕੀਮਤਾਂ ਅਤੇ ਵਾਤਾਵਰਨ ਪ੍ਰਤੀ ਆਪਣੀ ਪਹਿਲਕਦਮੀ ਕਾਰਨ ਮਲੇਰਕੋਟਲਾ ਦੀ ਇਹ ਨਰਸਰੀ ਪੰਜਾਬ ਤੋਂ ਬਾਹਰ ਵੀ ਆਪਣੀ ਪਛਾਣ ਬਣਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.