IMG-LOGO
ਹੋਮ ਪੰਜਾਬ: ਪਰਵਿੰਦਰ ਝੋਟਾ ਕਤਲ ਕਾਂਡ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ,...

ਪਰਵਿੰਦਰ ਝੋਟਾ ਕਤਲ ਕਾਂਡ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ, ਪਿਸਤੌਲ ਲੈ ਕੇ ਦੁਕਾਨੋਂ ਬਾਹਰ ਨਿਕਲਿਆ ਮੁਲਜ਼ਮ; ਦਿਨ-ਦਿਹਾੜੇ ਪਿੱਛਿਓਂ ਚਲਾਈ ਗੋਲੀ

Admin User - Oct 16, 2026 05:12 PM
IMG

ਮਾਨਸਾ ਵਿੱਚ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਵਿੱਚ ਮੁਲਜ਼ਮ ਕੈਮਿਸਟ ਅਸ਼ਵਨੀ ਕੁਮਾਰ ਹੱਥ ਵਿੱਚ ਪਿਸਤੌਲ ਲੈ ਕੇ ਮੈਡੀਕਲ ਸਟੋਰ ਤੋਂ ਬਾਹਰ ਆਉਂਦਾ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਉਹ ਪਰਵਿੰਦਰ ਝੋਟਾ ਨੂੰ ਪਿੱਛਿਓਂ ਗੋਲੀ ਮਾਰਦਾ ਨਜ਼ਰ ਆਉਂਦਾ ਹੈ। ਘਟਨਾ ਸਮੇਂ ਆਲੇ-ਦੁਆਲੇ ਲੋਕ ਮੌਜੂਦ ਸਨ, ਪਰ ਪਿਸਤੌਲ ਹੋਣ ਕਾਰਨ ਕੋਈ ਵੀ ਉਸ ਨੂੰ ਰੋਕਣ ਦੀ ਹਿੰਮਤ ਨਹੀਂ ਕਰ ਸਕਿਆ।

ਜਾਣਕਾਰੀ ਮੁਤਾਬਕ, ਇਹ ਝੋਟਾ ਕਤਲ ਮਾਮਲੇ ਨਾਲ ਸਬੰਧਤ ਤੀਜੀ ਵੀਡੀਓ ਹੈ। ਇਸ ਤੋਂ ਪਹਿਲਾਂ ਵੀ ਦੋ ਵੀਡੀਓ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ ਵਿੱਚ ਗੋਲੀਬਾਰੀ ਦੀ ਘਟਨਾ ਅਤੇ ਵਾਰਦਾਤ ਤੋਂ ਬਾਅਦ ਮੁਲਜ਼ਮ ਨੂੰ ਪਿਸਤੌਲ ਲੈ ਕੇ ਜਾਂਦੇ ਦੇਖਿਆ ਗਿਆ ਸੀ। ਦੱਸਿਆ ਜਾਂਦਾ ਹੈ ਕਿ 13 ਅਕਤੂਬਰ ਨੂੰ ਵਾਪਰੀ ਇਸ ਘਟਨਾ ਦੌਰਾਨ ਪਰਵਿੰਦਰ ਝੋਟਾ ਫੇਸਬੁੱਕ ਲਾਈਵ ਰਾਹੀਂ ਕੈਮਿਸਟ ਨੂੰ ਨਸ਼ੀਲੇ ਪਦਾਰਥਾਂ ਦੀ ਵਿਕਰੀ ਬਾਰੇ ਸਵਾਲ ਕਰ ਰਿਹਾ ਸੀ।

ਕਰੀਬ 14 ਸਕਿੰਟ ਦੀ ਨਵੀਂ ਵੀਡੀਓ ਵਿੱਚ ਮੁਲਜ਼ਮ ਦੁਕਾਨ ਤੋਂ ਬਾਹਰ ਆਉਂਦਾ ਹੈ ਅਤੇ ਝੋਟਾ ਵੱਲ ਵਧ ਕੇ ਉਸ ਨੂੰ ਮੁੜ ਗੋਲੀ ਮਾਰਦਾ ਦਿਖਾਈ ਦਿੰਦਾ ਹੈ। ਇਸ ਤੋਂ ਬਾਅਦ ਉਹ ਪਿਸਤੌਲ ਨੂੰ ਦੁਬਾਰਾ ਲੋਡ ਕਰਦਾ ਨਜ਼ਰ ਆਉਂਦਾ ਹੈ। ਵੀਡੀਓ ਵਿੱਚ ਇੱਕ ਰਾਹਗੀਰ ਵੱਲੋਂ ਮੁਲਜ਼ਮ ਨੂੰ ਰੋਕਣ ਦੀ ਕੋਸ਼ਿਸ਼ ਕਰਨ ਦਾ ਦ੍ਰਿਸ਼ ਵੀ ਸਾਹਮਣੇ ਆਉਂਦਾ ਹੈ।

ਪੁਲਿਸ ਜਾਂਚ ਅਤੇ ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ, ਪਰਵਿੰਦਰ ਝੋਟਾ ਨੂੰ ਤਿੰਨ ਗੋਲੀਆਂ ਲੱਗੀਆਂ ਸਨ। ਦੋ ਗੋਲੀਆਂ ਪੇਟ ਵਿੱਚ ਲੱਗੀਆਂ, ਜਿਨ੍ਹਾਂ ਵਿੱਚੋਂ ਇੱਕ ਜਿਗਰ ਤੱਕ ਪਹੁੰਚ ਗਈ, ਜਦਕਿ ਤੀਜੀ ਗੋਲੀ ਸੱਜੇ ਪੱਟ ਵਿੱਚ ਲੱਗੀ। ਗੰਭੀਰ ਸੱਟਾਂ ਕਾਰਨ ਉਸ ਦੀ ਮੌਤ ਹੋ ਗਈ। ਇਸ ਨਵੇਂ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਮੁੜ ਚਰਚਾ ਵਿੱਚ ਆ ਗਿਆ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.