IMG-LOGO
ਹੋਮ ਪੰਜਾਬ: ਬਠਿੰਡਾ-ਬਰਨਾਲਾ ਰੇਲ ਮਾਰਗ 'ਤੇ ਵੱਡਾ ਹਾਦਸਾ : ਮਾਰੂਤੀ ਕਾਰਾਂ ਨਾਲ...

ਬਠਿੰਡਾ-ਬਰਨਾਲਾ ਰੇਲ ਮਾਰਗ 'ਤੇ ਵੱਡਾ ਹਾਦਸਾ : ਮਾਰੂਤੀ ਕਾਰਾਂ ਨਾਲ ਲੱਦੀ ਮਾਲਗੱਡੀ ਦੇ ਡੱਬੇ ਪਟਰੀ ਤੋਂ ਉੱਤਰੇ

Admin User - Oct 16, 2026 01:08 PM
IMG

ਰਾਮਪੁਰਾ ਫੂਲ: ਬਠਿੰਡਾ ਤੋਂ ਬਰਨਾਲਾ ਵੱਲ ਜਾ ਰਹੀ ਇੱਕ ਤੇਜ਼ ਰਫ਼ਤਾਰ ਮਾਲਗੱਡੀ ਰਾਮਪੁਰਾ ਫੂਲ ਰੇਲਵੇ ਸਟੇਸ਼ਨ ਨੇੜੇ ਅਚਾਨਕ ਬੇਪਟਰੀ ਹੋ ਗਈ। ਸੁੱਖ ਦੀ ਗੱਲ ਇਹ ਰਹੀ ਕਿ ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦਾ ਨੁਕਸਾਨ ਹੋਣੋਂ ਬਚਾਅ ਰਿਹਾ।

ਮਿਲੀ ਜਾਣਕਾਰੀ ਅਨੁਸਾਰ, ਇਸ ਮਾਲਗੱਡੀ ਵਿੱਚ ਮਾਰੂਤੀ ਸੁਜ਼ੂਕੀ ਦੀਆਂ ਨਵੀਂਆਂ ਗੱਡੀਆਂ ਲੋਡ ਸਨ। ਜਿਵੇਂ ਹੀ ਗੱਡੀ ਰਾਮਪੁਰਾ ਫੂਲ ਸਟੇਸ਼ਨ ਦੀ ਮਾਲਗੱਡੀ ਲਾਈਨ 'ਤੇ ਪਹੁੰਚੀ, ਤਾਂ ਅਚਾਨਕ ਇਸ ਦੇ ਡੱਬੇ ਪਟਰੀ ਤੋਂ ਹੇਠਾਂ ਉਤਰ ਗਏ।

ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਰੇਲਵੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ। ਫਿਲਹਾਲ ਰੇਲਵੇ ਲਾਈਨ ਨੂੰ ਸਾਫ਼ ਕਰਨ ਅਤੇ ਬੇਪਟਰੀ ਹੋਏ ਡੱਬਿਆਂ ਨੂੰ ਹਟਾਉਣ ਲਈ ਰਾਹਤ ਕਾਰਜ ਸ਼ੁਰੂ ਹੋਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਰੇਲਵੇ ਅਧਿਕਾਰੀਆਂ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.