IMG-LOGO
ਹੋਮ ਪੰਜਾਬ: ਵੱਡੀ ਖਬਰ:- ਨਹੀਂ ਬਣੀ ਸਹਿਮਤੀ ਪਰਮਿੰਦਰ ਝੋਟਾ ਦੇ ਸੰਸਕਾਰ ਨੂੰ...

ਵੱਡੀ ਖਬਰ:- ਨਹੀਂ ਬਣੀ ਸਹਿਮਤੀ ਪਰਮਿੰਦਰ ਝੋਟਾ ਦੇ ਸੰਸਕਾਰ ਨੂੰ ਲੈਕੇ SHO ਲਾਈਨ ਹਾਜ਼ਰ -DSP ਵਿਰੁੱਧ ਕਾਰਵਾਈ ਲਈ ਹੈਡਕੁਆਰਟਰ ਕਰੇਗਾ :- SSP ਦਾ ਬਿਆਨ

Admin User - Oct 15, 2026 11:10 AM
IMG

ਚੰਡੀਗੜ੍ਹ:- ਨਸ਼ਿਆਂ ਵਿਰੁੱਧ ਹੋਕਾ ਹੋਕਾ ਦਿੰਦੇ ਸਮਾਜ ਸੇਵੀ ਆਗੂ ਪਰਮਿੰਦਰ ਸਿੰਘ ਝੋਟਾ ਨੂੰ ਕਤਲ ਕਰਨ ਵਾਲੇ ਮੈਡੀਕਲ ਸਟੋਰ ਮਾਲਕ ਤੇ ਉਸਦੇ ਸਾਥੀਆਂ ਨੂੰ ਭਾਵੇਂ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਤੋਂ ਇਲਾਵਾ ਮੈਡੀਕਲ ਸਟੋਰ ਮਾਲਕ ਅਸ਼ਵਨੀ ਕੁਮਾਰ ਦੀ ਪਤਨੀ ਨੀਲਮ ਰਾਣੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ,ਕਿਉਂਕਿ ਉਸ ਵਿਰੁੱਧ ਦੋਸ਼ ਹੈ ਕਿ ਉਸਨੇ ਕਤਲ ਤੋਂ ਬਾਅਦ ਆਪਣੇ ਪਤੀ ਅਸ਼ਵਨੀ ਕੁਮਾਰ ਨੂੰ ਭਜਾਉਣ ਵਿੱਚ ਮਦਦ ਕੀਤੀ ਤੇ ਨਾਲ ਹੀ ਨੀਲਮਰਾਣੀ ਫਾਰਮਾਸਿਸਟ ਹੈ ਜਿਸ ਕਾਰਨ ਜਿਹੜਾ ਮੈਡੀਕਲ ਸਟੋਰ ਅਸ਼ਵਨੀ ਕੁਮਾਰ ਚਲਾ ਕੇ ਨਸ਼ਾ ਵੇਚ ਰਿਹਾ ਸੀ ਉਸ ਮੈਡੀਕਲ ਸਟੋਰ ਦਾ ਲਾਇਸੰਸ ਨੀਲਮਰਾਣੀ ਦੇ ਨਾਮ ਤੇ ਹੈ। । ਪਰ ਲੋਕਾਂ ਵਿੱਚ ਪੁਲਿਸ ਵਿਰੁੱਧ ਰੋ ਵਧ ਰਿਹਾ । ਬਣਾਈ ਗਈ ਐਕਸ਼ਨ ਕਮੇਟੀ ਵੱਲੋਂ ਐਸਐਚ ਓ ਡੀਐਸਪੀ ਅਤੇ ਐਸਐਸਪੀ ਵਿਰੁੱਧ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ ਦੂਜੇ ਪਾਸੇ ਅੱਜ 15 ਅਕਤੂਬਰ ਨੂੰ ਮੁਕੰਮਲ ਪੰਜਾਬ ਹੈ ਭਾਵੇਂ ਕਿ ਮਾਨਸਾ ਸ਼ਹਿਰ ਤਾਂ ਪਿਛਲੇ ਤਿੰਨ ਦਿਨਾਂ ਤੋਂ ਹੀ ਬੰਦ ਹੈ ।

ਉਧਰ ਪਤਾ ਲੱਗਾ ਕਿ ਪੁਲਿਸ ਅਧਿਕਾਰੀ ਪਰਿਵਾਰ ਅਤੇ ਐਕਸ਼ਨ ਕਮੇਟੀ ਨਾਲ ਲਗਾਤਾਰ ਰਾਬਤਾ ਰੱਖ ਰਹੇ ਹਨ ਕਿ ਪਰਮਿੰਦਰ ਝੋਟਾ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਕੀਤਾ ਜਾਵੇ ਪਰ ਐਕਸ਼ਨ ਕਮੇਟੀ ਨਾਲ ਪੁਲਿਸ ਅਧਿਕਾਰੀਆਂ ਦੀ ਸਹਿਮਤੀ ਨਹੀਂ ਬਣ ਰਹੀ ਕਿਉਂਕਿ ਉਹਨਾਂ ਦੀ ਮੰਗ ਹੈ ਕਿ ਐਸਐਚ ਓ ਬੇਅੰਤ ਕੌਰ ਅਤੇ ਡੀਐਸਪੀ ਤੋਂ ਇਲਾਵਾ ਐਸਐਸਪੀ ਨੂੰ ਸਸਪੈਂਡ ਕੀਤਾ ਜਾਵੇ । ਉਹਨਾਂ ਦਾ ਕਹਿਣਾ ਹੈ ਕਿ ਜਦੋਂ ਝੋਟਾ ਪਹਿਲਾਂ ਜਿਉਂਦਿਆਂ ਜੀ ਸਭ ਕੁਝ ਦੱਸ ਰਿਹਾ ਸੀ ਕਿ ਇੱਥੇ ਇੱਥੇ ਨਸ਼ਾ ਵਿਕ ਰਿਹਾ ਹੈ ਇਥੋਂ ਤੱਕ ਕਿ ਜਿਸ ਦਿਨ ਘਟਨਾ ਵਾਪਰੀ ਹੈ ਉਸ ਦਿਨ ਵੀ ਪਰਮਿੰਦਰ ਝੋਟਾ ਘਰੋਂ ਫੋਨ ਕਰਕੇ ਪੁਲਿਸ ਅਧਿਕਾਰੀਆਂ ਨੂੰ ਮੈਡੀਕਲ ਸਟੋਰ ਤੇ ਸਟਿੰਗ ਆਪਰੇਸ਼ਨ ਕਰਨ ਲਈ ਪੁੱਜਾ ਸੀ । ਪਰ ਪੁਲਿਸ ਨਹੀਂ ਪਹੁੰਚੀ ਜਿਸ ਕਾਰਨ ਮੈਡੀਕਲ ਸਟੋਰ ਮਾਲਕ ਨੇ ਪਰਮਿੰਦਰ ਝੋਟਾ ਨੂੰ ਗੋਲੀ ਮਾਰ ਕੇ ਮਾਰ ਦਿੱਤਾ ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.