IMG-LOGO
ਹੋਮ ਰਾਸ਼ਟਰੀ: ਦਿੱਲੀ ਮੈਟਰੋ ’ਚ ਸੀਟ ਨੂੰ ਲੈ ਕੇ ਵਿਵਾਦ ਨੇ ਧਾਰਿਆ...

ਦਿੱਲੀ ਮੈਟਰੋ ’ਚ ਸੀਟ ਨੂੰ ਲੈ ਕੇ ਵਿਵਾਦ ਨੇ ਧਾਰਿਆ ਗੰਭੀਰ ਰੂਪ, ਕੁੱਟਮਾਰ ਤੋਂ ਬਾਅਦ 48 ਸਾਲਾ ਵਿਅਕਤੀ ਦੀ ਮੌਤ; ਦੋ ਵਿਅਕਤੀਆਂ ਖ਼ਿਲਾਫ਼ FIR ਦਰਜ

Admin User - Oct 11, 2026 07:53 PM
IMG

ਦਿੱਲੀ ਦੇ ਸੁਪਰੀਮ ਕੋਰਟ ਮੈਟਰੋ ਸਟੇਸ਼ਨ ’ਤੇ ਸੀਟ ਨੂੰ ਲੈ ਕੇ ਹੋਇਆ ਝਗੜਾ ਇੱਕ ਵਿਅਕਤੀ ਦੀ ਮੌਤ ਦਾ ਕਾਰਨ ਬਣ ਗਿਆ। ਇਸ ਘਟਨਾ ਵਿੱਚ 48 ਸਾਲਾ ਪਵਨ ਸ਼ਰਮਾ ਦੀ ਮੌਤ ਹੋ ਗਈ। ਦੋਸ਼ ਹੈ ਕਿ ਸੀਨੀਅਰ ਸਿਟੀਜ਼ਨ ਸੀਟ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਦੋ ਵਿਅਕਤੀਆਂ ਨੇ ਪਵਨ ਸ਼ਰਮਾ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਧੱਕਾ ਦਿੱਤਾ।

ਮਿਲੀ ਜਾਣਕਾਰੀ ਅਨੁਸਾਰ, ਝਗੜੇ ਦੌਰਾਨ ਪਵਨ ਸ਼ਰਮਾ ਨੂੰ ਥੱਪੜ ਮਾਰਿਆ ਗਿਆ, ਜਿਸ ਤੋਂ ਬਾਅਦ ਉਹ ਮੈਟਰੋ ਦੇ ਫਰਸ਼ ’ਤੇ ਡਿੱਗ ਪਿਆ ਅਤੇ ਉਸ ਦੇ ਸਿਰ ਵਿੱਚ ਸੱਟ ਲੱਗ ਗਈ। ਘਟਨਾ ਤੋਂ ਬਾਅਦ ਮੈਟਰੋ ਸਟਾਫ ਵੱਲੋਂ ਉਸ ਨੂੰ ਐਂਬੂਲੈਂਸ ਦੀ ਮਦਦ ਨਾਲ ਲੋਕ ਨਾਇਕ ਜੈ ਪ੍ਰਕਾਸ਼ (LNJP) ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਮ੍ਰਿਤਕ ਦੀ ਮਾਂ ਦੀ ਸ਼ਿਕਾਇਤ ’ਤੇ ਮਾਮਲਾ ਦਰਜ

ਪਵਨ ਸ਼ਰਮਾ ਦੀ ਮਾਂ ਦੁਰਗਾ ਸ਼ਰਮਾ ਦੀ ਸ਼ਿਕਾਇਤ ਦੇ ਆਧਾਰ ’ਤੇ ਸੁਪਰੀਮ ਕੋਰਟ ਮੈਟਰੋ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਸ਼ਿਕਾਇਤ ਵਿੱਚ ਸੰਜੇ ਪ੍ਰਤਾਪ ਸਿੰਘ ਅਤੇ ਸਿਧਾਰਥ ਸਿੰਘ ਦੇ ਨਾਮ ਸ਼ਾਮਲ ਕੀਤੇ ਗਏ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਘਟਨਾ ਦੇ ਸਾਰੇ ਪਹਿਲੂਆਂ ਦੀ ਪੜਤਾਲ ਕੀਤੀ ਜਾ ਸਕੇ ਅਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.