IMG-LOGO
ਹੋਮ ਪੰਜਾਬ: ਲੁਧਿਆਣਾ ਦੇ ਦੁੱਗਰੀ ਵਿੱਚ ਏਟੀਐੱਮ ਕਾਰਡ ਬਦਲਣ ਵਾਲੇ ਅੰਤਰਰਾਜੀ ਗਿਰੋਹ...

ਲੁਧਿਆਣਾ ਦੇ ਦੁੱਗਰੀ ਵਿੱਚ ਏਟੀਐੱਮ ਕਾਰਡ ਬਦਲਣ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼; ਭਾਰੀ ਮਾਤਰਾ ਵਿੱਚ ਕਾਰਡ ਬਰਾਮਦ

Admin User - Oct 10, 2026 01:42 PM
IMG

ਨਗਰ ਦੇ ਦੁੱਗਰੀ ਇਲਾਕੇ ਵਿੱਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਸਥਾਨਕ ਨਿਵਾਸੀਆਂ ਨੇ ਇੱਕ ਸ਼ਾਤਰ ਠੱਗ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਇਹ ਮੁਲਜ਼ਮ ਏਟੀਐੱਮ ਕੈਬਿਨਾਂ ਵਿੱਚ ਗਾਹਕਾਂ ਦੀ ਮਦਦ ਦਾ ਝਾਂਸਾ ਦੇ ਕੇ ਉਨ੍ਹਾਂ ਦੇ ਕਾਰਡ ਬਦਲ ਲੈਂਦਾ ਸੀ ਅਤੇ ਖਾਤੇ ਖਾਲੀ ਕਰ ਦਿੰਦਾ ਸੀ। ਲੋਕਾਂ ਨੇ ਰੋਹ ਵਿੱਚ ਆ ਕੇ ਮੁਲਜ਼ਮ ਦੀ ਛਿੱਤਰ-ਪਰੇਡ ਵੀ ਕੀਤੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।


ਇੱਕ ਚਸ਼ਮਦੀਦ ਨੇ ਖੁਲਾਸਾ ਕੀਤਾ ਕਿ ਜਦੋਂ ਉਹ ਸਵੇਰੇ ਪੈਸੇ ਕਢਵਾਉਣ ਗਏ ਤਾਂ ਦੋ ਨੌਜਵਾਨ ਪਿੱਛੇ ਖੜ੍ਹ ਕੇ ਮੋਬਾਈਲ ਰਾਹੀਂ ਉਨ੍ਹਾਂ ਦਾ ਪਿੰਨ ਕੋਡ ਰਿਕਾਰਡ ਕਰਨ ਲੱਗੇ। ਵਿਰੋਧ ਕਰਨ 'ਤੇ ਇੱਕ ਜਣਾ ਭੱਜਣ ਵਿੱਚ ਸਫ਼ਲ ਹੋ ਗਿਆ, ਪਰ ਦੂਜੇ ਨੂੰ ਲੋਕਾਂ ਨੇ ਦਬੋਚ ਲਿਆ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ ਵੱਖ-ਵੱਖ ਬੈਂਕਾਂ ਦੇ 40 ਤੋਂ 50 ਏਟੀਐੱਮ ਕਾਰਡ ਮਿਲੇ, ਜਿਸ ਤੋਂ ਬਾਅਦ ਲੋਕਾਂ ਦੇ ਹੋਸ਼ ਉੱਡ ਗਏ।


ਇੱਕ ਹੋਰ ਪੀੜਤ ਨੌਜਵਾਨ ਨੇ ਦੱਸਿਆ ਕਿ ਇਸੇ ਗਿਰੋਹ ਨੇ ਪਹਿਲਾਂ ਉਸ ਦਾ ਕਾਰਡ ਬਦਲ ਕੇ ਉਸ ਦੇ ਖਾਤੇ ਵਿੱਚੋਂ ਮਿਹਨਤ ਨਾਲ ਕਮਾਏ ਡੇਢ ਲੱਖ ਰੁਪਏ ਉਡਾ ਲਏ ਸਨ। ਉਸ ਨੇ ਅਜਿਹੇ ਗ਼ੈਰ-ਸਮਾਜੀ ਤੱਤਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।


ਘਟਨਾ ਦੀ ਸੂਚਨਾ ਮਿਲਦਿਆਂ ਹੀ ਪੀਸੀਆਰ (PCR) ਟੀਮ ਮੌਕੇ 'ਤੇ ਪਹੁੰਚੀ ਅਤੇ ਮੁਲਜ਼ਮ ਨੂੰ ਭੀੜ ਦੇ ਚੁੰਗਲ ਵਿੱਚੋਂ ਛੁਡਵਾ ਕੇ ਹਿਰਾਸਤ ਵਿੱਚ ਲਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਰਾਮਦ ਕੀਤੇ ਗਏ ਕਾਰਡਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਫ਼ਰਾਰ ਮੁਲਜ਼ਮ ਦੀ ਭਾਲ ਜਾਰੀ ਹੈ ਅਤੇ ਕਾਨੂੰਨੀ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.