IMG-LOGO
ਹੋਮ ਪੰਜਾਬ: ਅਲਵਿਦਾ ਨਾਨਾ ਸਾਹਿਬ! ਬਾਲੀਵੁੱਡ ਦੇ ਮਹਾਨ ਅਦਾਕਾਰ ਦੀ ਦੇਰ ਰਾਤ...

ਅਲਵਿਦਾ ਨਾਨਾ ਸਾਹਿਬ! ਬਾਲੀਵੁੱਡ ਦੇ ਮਹਾਨ ਅਦਾਕਾਰ ਦੀ ਦੇਰ ਰਾਤ ਅੰਤਿਮ ਵਿਦਾਈ, ਫਿਲਮੀ ਹਸਤੀਆਂ ਅੱਖਾਂ 'ਚ ਅੱਥਰੂ ਲੈ ਕੇ ਪਹੁੰਚੀਆਂ

Admin User - Oct 09, 2026 11:04 AM
IMG

ਭਾਰਤੀ ਸਿਨੇਮਾ ਦੇ ਬਹਿਤਰੀਨ ਅਤੇ ਨਾਮਚੀਨ ਅਦਾਕਾਰ ਨਾਨਾ ਪਾਟੇਕਰ ਦਾ ਵੀਰਵਾਰ ਸਵੇਰੇ ਗੋਆ ਵਿਖੇ ਅਚਾਨਕ ਦਿਹਾਂਤ ਹੋ ਗਿਆ। ਇਸ ਦੁਖਦਾਈ ਖਬਰ ਨਾਲ ਪੂਰੀ ਫਿਲਮ ਇੰਡਸਟਰੀ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ। ਦੇਰ ਰਾਤ ਪੂਰੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ, ਜਿੱਥੇ ਪੁਲਿਸ ਟੁਕੜੀ ਅਤੇ "ਨਾਨਾ ਸਾਹਿਬ ਅਮਰ ਰਹੇਂ" ਦੇ ਨਾਅਰਿਆਂ ਵਿਚਕਾਰ ਉਨ੍ਹਾਂ ਦੇ ਪੁੱਤਰ ਮਲਹਾਰ ਅਤੇ ਪਤਨੀ ਨੇ ਚਿਤਾ ਨੂੰ ਅਗਨੀ ਦਿਖਾਈ।


ਨਾਨਾ ਪਾਟੇਕਰ ਦਾ ਅੰਤਿਮ ਸੰਸਕਾਰ ਦੇਰ ਰਾਤ ਕੀਤੇ ਜਾਣ 'ਤੇ ਸੋਸ਼ਲ ਮੀਡੀਆ ਸਮੇਤ ਕਈ ਹਲਕਿਆਂ 'ਚ ਸਵਾਲ ਖੜ੍ਹੇ ਹੋਏ, ਕਿਉਂਕਿ ਬਾਲੀਵੁੱਡ ਦੀਆਂ ਕਈ ਵੱਡੀਆਂ ਸ਼ਖਸੀਅਤਾਂ ਇਸ 'ਚ ਸ਼ਾਮਲ ਨਹੀਂ ਹੋ ਸਕੀਆਂ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੇ ਪੁੱਤਰ ਮਲਹਾਰ ਪਾਟੇਕਰ ਨੇ ਸਪੱਸ਼ਟ ਕੀਤਾ, "ਘਟਨਾ ਸਵੇਰ ਦੀ ਸੀ ਅਤੇ ਕਾਫੀ ਸਮਾਂ ਬੀਤ ਚੁੱਕਾ ਸੀ। ਅਸੀਂ ਇਸ ਪ੍ਰਕਿਰਿਆ ਨੂੰ ਹੋਰ ਲਮਕਾਉਣਾ ਨਹੀਂ ਚਾਹੁੰਦੇ ਸੀ, ਇਸੇ ਲਈ ਪਰਿਵਾਰ ਨੇ ਉਸੇ ਦਿਨ ਅੰਤਿਮ ਵਿਦਾਈ ਦੇਣ ਦਾ ਫੈਸਲਾ ਕੀਤਾ।"

ਦੇਰ

ਅੰਤਿਮ ਯਾਤਰਾ ਦੌਰਾਨ ਫਿਲਮ ਜਗਤ ਨਾਲ ਜੁੜੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਸ਼ਾਮਲ ਹੋਈਆਂ। ਜੈਕੀ ਸ਼ਰਾਫ, 'ਗਦਰ' ਦੇ ਨਿਰਦੇਸ਼ਕ ਅਨਿਲ ਸ਼ਰਮਾ, ਪ੍ਰਵੀਨ ਤਾਰਡੇ, 'ਕ੍ਰਾਂਤੀਵੀਰ' ਦੇ ਨਿਰਦੇਸ਼ਕ ਮੇਹੁਲ ਕੁਮਾਰ, 'ਨਟਸਮਰਾਟ' ਦੇ ਲੇਖਕ ਕਿਰਨ ਅਤੇ ਮੇਧਾ ਮਾਂਜਰੇਕਰ ਵਰਗੇ ਕਲਾਕਾਰਾਂ ਨੇ ਮੌਕੇ 'ਤੇ ਪਹੁੰਚ ਕੇ ਅਦਾਕਾਰ ਨੂੰ ਅੰਤਿਮ ਸ਼ਰਧਾਂਜਲੀ ਭੇਟ ਕੀਤੀ।


ਅਮਿਤਾਭ ਬੱਚਨ ਨੇ ਆਪਣੀ ਗੱਲਬਾਤ ਦੌਰਾਨ ਨਾਨਾ ਨੂੰ ਯਾਦ ਕਰਦਿਆਂ ਬਹੁੱਤ ਭਾਵੁਕ ਹੁੰਦਿਆਂ ਸ਼ਰਧਾਂਜਲੀ ਦਿੱਤੀ। ਸ਼ਾਹਰੁਖ ਖਾਨ, ਸਲਮਾਨ ਖਾਨ ਅਤੇ ਅਕਸ਼ੈ ਕੁਮਾਰ ਸਮੇਤ ਕਈ ਵੱਡੇ ਸਿਤਾਰਿਆਂ ਨੇ ਵੀ ਸੋਸ਼ਲ ਮੀਡੀਆ ਰਾਹੀਂ ਆਪਣਾ ਦੁੱਖ ਸਾਂਝਾ ਕੀਤਾ।

ਅਨਿਲ ਕਪੂਰ ਨੇ ਆਪਣੇ ਨਜ਼ਦੀਕੀ ਦੋਸਤ ਨੂੰ ਯਾਦ ਕਰਦਿਆਂ ਲਿਖਿਆ, "ਮੇਰਾ ਸੱਚਾ ਦੋਸਤ ਮੈਨੂੰ ਛੱਡ ਗਿਆ ਹੈ। ਪਹਿਲਾਂ ਸਤੀਸ਼ ਕੌਸ਼ਿਕ ਅਤੇ ਹੁਣ ਨਾਨਾ... ਤੁਸੀਂ ਬਹੁਤ ਜਲਦੀ ਚਲੇ ਗਏ। ਦੁਨੀਆ ਨੇ ਇੱਕ ਮਹਾਨ ਕਲਾਕਾਰ ਗੁਆ ਦਿੱਤਾ ਹੈ। ਸੈੱਟ 'ਤੇ, ਫੋਨ 'ਤੇ ਅਤੇ ਪਰਦੇ 'ਤੇ ਤੁਹਾਡੀ ਕਮੀ ਹਮੇਸ਼ਾ ਰੜਕਦੀ ਰਹੇਗੀ।"

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.