IMG-LOGO
ਹੋਮ ਪੰਜਾਬ: ਖੰਨਾ ’ਚ ਬੈਂਕ ਦੇ ਬਾਹਰ ਆੜ੍ਹਤੀਏ ਨਾਲ ਲੁੱਟ, ਪਿਸਤੌਲ ਦਿਖਾ...

ਖੰਨਾ ’ਚ ਬੈਂਕ ਦੇ ਬਾਹਰ ਆੜ੍ਹਤੀਏ ਨਾਲ ਲੁੱਟ, ਪਿਸਤੌਲ ਦਿਖਾ ਕੇ 15 ਲੱਖ ਤੇ ਕਾਰ ਲੈ ਕੇ ਫਰਾਰ ਹੋਏ ਲੁਟੇਰੇ

Admin User - Oct 08, 2026 05:11 PM
IMG

ਖੰਨਾ ਵਿੱਚ ਦਿਨ-ਦਿਹਾੜੇ ਲੁੱਟ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਅਮਲੋਹ ਤੋਂ ਖੰਨਾ ਪਹੁੰਚੇ ਇੱਕ ਆੜ੍ਹਤੀਏ ਤੋਂ ਬੈਂਕ ਵਿੱਚੋਂ 15 ਲੱਖ ਰੁਪਏ ਕਢਵਾਉਣ ਮਗਰੋਂ ਬੰਦੂਕ ਦੀ ਨੋਕ ’ਤੇ ਨਕਦੀ ਅਤੇ ਕਾਰ ਖੋਹ ਲਈ ਗਈ। ਘਟਨਾ ਤੋਂ ਬਾਅਦ ਪੁਲਿਸ ਨੇ ਇਲਾਕੇ ਵਿੱਚ ਨਾਕਾਬੰਦੀ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਆੜ੍ਹਤੀਏ ਨੇ ਖੰਨਾ ਸਥਿਤ HDFC ਬੈਂਕ ਤੋਂ 15 ਲੱਖ ਰੁਪਏ ਕਢਵਾਏ ਸਨ। ਇਹ ਰਕਮ ਝੋਨੇ ਦੀ ਖਰੀਦ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਫਸਲ ਦੀ ਅਦਾਇਗੀ ਕਰਨ ਲਈ ਕਢਵਾਈ ਗਈ ਸੀ। ਬੈਂਕ ਤੋਂ ਬਾਹਰ ਆ ਕੇ ਜਿਵੇਂ ਹੀ ਉਹ ਆਪਣੀ ਹੁੰਡਈ ਵੈਨਿਊ ਵਿੱਚ ਬੈਠਿਆ, ਦੋ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ।

ਪੀੜਤ ਦੇ ਬਿਆਨਾਂ ਅਨੁਸਾਰ ਲੁਟੇਰਿਆਂ ਨੇ ਉਸ ਦੇ ਮੱਥੇ ’ਤੇ ਪਿਸਤੌਲ ਤਾਣ ਕੇ ਗੋਲੀ ਮਾਰਨ ਦੀ ਧਮਕੀ ਦਿੱਤੀ ਅਤੇ ਉਸ ਕੋਲ ਮੌਜੂਦ 15 ਲੱਖ ਰੁਪਏ ਖੋਹ ਲਏ। ਇਸ ਤੋਂ ਬਾਅਦ ਮੁਲਜ਼ਮ ਉਸ ਨੂੰ ਕਾਰ ਤੋਂ ਬਾਹਰ ਕੱਢ ਕੇ ਉਸ ਦੀ ਹੁੰਡਈ ਵੈਨਿਊ ਲੈ ਕੇ ਮੰਡੀ ਗੋਬਿੰਦਗੜ੍ਹ ਵੱਲ ਫਰਾਰ ਹੋ ਗਏ।

ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਇਲਾਕੇ ਵਿੱਚ ਨਾਕਾਬੰਦੀ ਕਰ ਦਿੱਤੀ। ਬਾਹਰੀ ਰਸਤਿਆਂ ’ਤੇ ਵੀ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਸਿਟੀ ਥਾਣਾ-1 ਅਤੇ CIA ਸਟਾਫ ਦੀਆਂ ਟੀਮਾਂ ਮੁਲਜ਼ਮਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ।

ਪੁਲਿਸ ਮੁਤਾਬਕ ਪੀੜਤ ਅਮਲੋਹ ਦੇ ਪਿੰਡ ਭੱਦਲਠੂਹਾ ਵਿੱਚ ਆੜ੍ਹਤੀਏ ਦਾ ਕਾਰੋਬਾਰ ਕਰਦਾ ਹੈ ਅਤੇ ਕਾਰੋਬਾਰੀ ਲੈਣ-ਦੇਣ ਲਈ ਖੰਨਾ ਆਉਂਦਾ-ਜਾਂਦਾ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਅਜੇ ਤੱਕ ਲੁਟੇਰਿਆਂ ਦੀ ਪਛਾਣ ਨਹੀਂ ਹੋ ਸਕੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.