IMG-LOGO
ਹੋਮ ਪੰਜਾਬ: ਜਲੰਧਰ 'ਚ ਫੂਡ ਸੇਫ਼ਟੀ ਵਿਭਾਗ ਦੀ ਕਾਰਵਾਈ, ਬਿਨਾਂ ਬਿੱਲ 250...

ਜਲੰਧਰ 'ਚ ਫੂਡ ਸੇਫ਼ਟੀ ਵਿਭਾਗ ਦੀ ਕਾਰਵਾਈ, ਬਿਨਾਂ ਬਿੱਲ 250 ਕਿਲੋ ਦੇਸੀ ਘਿਓ ਜ਼ਬਤ; ਸੈਂਪਲ ਜਾਂਚ ਲਈ ਭੇਜੇ

Admin User - Oct 07, 2026 04:19 PM
IMG

ਜਲੰਧਰ ਦੇ ਜੰਡੂ ਸਿੰਘਾ ਇਲਾਕੇ ਵਿੱਚ ਫੂਡ ਸੇਫ਼ਟੀ ਵਿਭਾਗ ਵੱਲੋਂ ਜਾਂਚ ਦੌਰਾਨ 250 ਕਿਲੋ ਦੇਸੀ ਘਿਓ ਅਤੇ ਬਨਸਪਤੀ ਨਾਲ ਸਬੰਧਤ ਸਟਾਕ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ। ਇਹ ਕਾਰਵਾਈ ਸੀ.ਆਈ.ਏ. ਸਟਾਫ਼ ਵੱਲੋਂ ਡੇਅਰੀ ਉਤਪਾਦ ਲੈ ਕੇ ਜਾ ਰਹੀ ਇੱਕ ਮਹਿੰਦਰਾ ਮਰਾਜ਼ੋ ਗੱਡੀ ਨੂੰ ਰੋਕੇ ਜਾਣ ਤੋਂ ਬਾਅਦ ਕੀਤੀ ਗਈ।

ਸੂਚਨਾ ਮਿਲਣ ’ਤੇ ਫੂਡ ਸੇਫ਼ਟੀ ਅਫ਼ਸਰ ਪ੍ਰਭਜੋਤ ਕੌਰ ਨੇ ਮੌਕੇ ’ਤੇ ਪਹੁੰਚ ਕੇ ਖੁਰਾਕੀ ਪਦਾਰਥਾਂ ਦੀ ਜਾਂਚ ਕੀਤੀ। ਪੁੱਛਗਿੱਛ ਦੌਰਾਨ ਵਾਹਨ ਚਾਲਕ ਨੇ ਦੱਸਿਆ ਕਿ ਉਹ ਮਾਨਸਾ ਸਥਿਤ ਆਪਣੀ ਡੇਅਰੀ ਤੋਂ ਦੇਸੀ ਘਿਓ ਲੈ ਕੇ ਆ ਰਿਹਾ ਸੀ, ਪਰ ਉਹ 250 ਕਿਲੋ ਘਿਓ ਸਬੰਧੀ ਕੋਈ ਵੈਧ ਬਿੱਲ ਜਾਂ ਇਨਵੌਇਸ ਪੇਸ਼ ਨਹੀਂ ਕਰ ਸਕਿਆ। ਹਾਲਾਂਕਿ ਬਨਸਪਤੀ ਦੀ ਸਪਲਾਈ ਲਈ ਉਸ ਕੋਲ ਬਿੱਲ ਮੌਜੂਦ ਸੀ।

ਫੂਡ ਸੇਫ਼ਟੀ ਵਿਭਾਗ ਨੇ ਘਿਓ ਅਤੇ ਬਨਸਪਤੀ ਦੇ ਕਾਨੂੰਨੀ ਸੈਂਪਲ ਲੈ ਕੇ ਜਾਂਚ ਲਈ ਲੈਬਾਰਟਰੀ ਭੇਜ ਦਿੱਤੇ ਹਨ। ਬਾਕੀ ਸਟਾਕ ਨੂੰ ਜ਼ਬਤ ਕਰਕੇ ਲੈਬ ਰਿਪੋਰਟ ਆਉਣ ਤੱਕ ਥਾਣਾ ਆਦਮਪੁਰ ਦੀ ਸੁਰੱਖਿਅਤ ਹਿਰਾਸਤ ਵਿੱਚ ਰੱਖਿਆ ਗਿਆ ਹੈ। ਰਿਪੋਰਟ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਸ ਤੋਂ ਪਹਿਲਾਂ ਲੁਧਿਆਣਾ ਵਿੱਚ ਵੀ ਫੂਡ ਸੇਫ਼ਟੀ ਟੀਮ ਨੇ ਵੱਖ-ਵੱਖ ਵਾਹਨਾਂ ਦੀ ਜਾਂਚ ਦੌਰਾਨ 175 ਕਿਲੋ ਪਨੀਰ ਨਸ਼ਟ ਕਰਵਾਇਆ ਸੀ। ਟੀਮ ਵੱਲੋਂ ਪਨੀਰ, ਦੇਸੀ ਘਿਓ ਅਤੇ ਵ੍ਹਾਈਟ ਬਟਰ ਦੇ ਸੈਂਪਲ ਵੀ ਲੈ ਕੇ ਜਾਂਚ ਲਈ ਭੇਜੇ ਗਏ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.