IMG-LOGO
ਹੋਮ ਪੰਜਾਬ: CBI ਛਾਪੇਮਾਰੀ 'ਚ ਕੁਝ ਨਹੀਂ ਮਿਲਿਆ, ਸਾਨੂੰ ਮਿਲੀ 'ਕਲੀਨ ਚਿੱਟ':...

CBI ਛਾਪੇਮਾਰੀ 'ਚ ਕੁਝ ਨਹੀਂ ਮਿਲਿਆ, ਸਾਨੂੰ ਮਿਲੀ 'ਕਲੀਨ ਚਿੱਟ': ਸੀਐੱਮ ਭਗਵੰਤ ਮਾਨ

Admin User - Oct 07, 2026 02:11 PM
IMG

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਜਾਂਚ ਬਿਊਰੋ (CBI) ਵੱਲੋਂ ਚੰਡੀਗੜ੍ਹ ਸਥਿਤ ਉਨ੍ਹਾਂ ਦੇ ਕੈਂਪ ਦਫ਼ਤਰ ਸਮੇਤ ਹੋਰ ਥਾਵਾਂ 'ਤੇ ਕੀਤੀ ਗਈ ਹਾਲੀਆ ਕਾਰਵਾਈ 'ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਸੀਐੱਮ ਮਾਨ ਨੇ ਦਾਅਵਾ ਕੀਤਾ ਹੈ ਕਿ ਲਗਭਗ 7-8 ਘੰਟਿਆਂ ਦੀ ਛਾਪੇਮਾਰੀ ਅਤੇ ਬਾਰੀਕੀ ਨਾਲ ਕੀਤੀ ਛਾਣਬੀਣ ਤੋਂ ਬਾਅਦ ਵੀ ਜਾਂਚ ਏਜੰਸੀ ਦੇ ਹੱਥ ਕੋਈ ਗੈਰ-ਕਾਨੂੰਨੀ ਜਾਂ ਇਤਰਾਜ਼ਯੋਗ ਚੀਜ਼ ਨਹੀਂ ਲੱਗੀ, ਜਿਸ ਨਾਲ ਉਨ੍ਹਾਂ ਦੀ ਸਰਕਾਰ ਨੂੰ ਇੱਕ ਤਰ੍ਹਾਂ ਨਾਲ 'ਕਲੀਨ ਚਿੱਟ' ਮਿਲ ਗਈ ਹੈ।


ਧੂਰੀ ਵਿਖੇ ਵਾਟਰ ਟ੍ਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਣ ਪਹੁੰਚੇ ਮੁੱਖ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੇਂਦਰ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ (BJP) 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਦੋ-ਤਿੰਨ ਮਹੀਨੇ ਪਹਿਲਾਂ ਵਿਰੋਧੀ ਆਗੂਆਂ ਅਤੇ ਉਨ੍ਹਾਂ ਦੇ ਸਾਥੀਆਂ 'ਤੇ ਕੇਂਦਰੀ ਏਜੰਸੀਆਂ ਤੋਂ ਰੇਡ ਕਰਵਾਉਣਾ ਭਾਜਪਾ ਦਾ ਪੁਰਾਣਾ ਤਰੀਕਾ ਹੈ। ਕੱਲ੍ਹ ਹੋਈ ਕਾਰਵਾਈ ਤੋਂ ਸਾਫ਼ ਸੰਕੇਤ ਮਿਲਦਾ ਹੈ ਕਿ ਪੰਜਾਬ ਵਿੱਚ ਜਲਦ ਹੀ ਚੋਣਾਂ ਹੋਣ ਜਾ ਰਹੀਆਂ ਹਨ।


ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਆਗੂ ਦਿਨ-ਰਾਤ ਸਿਰਫ਼ ਇਹੋ ਸਾਜ਼ਿਸ਼ਾਂ ਘੜਨ 'ਚ ਲੱਗੇ ਹੋਏ ਹਨ ਕਿ ਸਾਡੇ 'ਤੇ ਈਡੀ (ED) ਜਾਂ ਸੀਬੀਆਈ ਰਾਹੀਂ ਕਿਹੜਾ ਕੇਸ ਦਰਜ ਕਰਵਾਇਆ ਜਾਵੇ। ਮਾਨ ਨੇ ਸਪੱਸ਼ਟ ਕੀਤਾ ਕਿ ਉਹ ਸੱਚ ਦੇ ਰਾਹ 'ਤੇ ਹਨ ਅਤੇ ਕਿਸੇ ਵੀ ਜਾਂਚ ਤੋਂ ਡਰ ਕੇ ਭੱਜਣ ਵਾਲੇ ਨਹੀਂ ਹਨ, ਸਗੋਂ ਹਰ ਜਾਂਚ ਦਾ ਡਟ ਕੇ ਸਾਹਮਣਾ ਕਰਨਗੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.