IMG-LOGO
ਹੋਮ ਪੰਜਾਬ: ਪੰਚਕੂਲਾ ਦੇ ਮੰਦਰ ’ਚ ਸੋਨੇ ਦਾ ਕੜਾ ਚੋਰੀ ਕਰਨ ਵਾਲਾ...

ਪੰਚਕੂਲਾ ਦੇ ਮੰਦਰ ’ਚ ਸੋਨੇ ਦਾ ਕੜਾ ਚੋਰੀ ਕਰਨ ਵਾਲਾ ਗਿਰੋਹ ਬੇਨਕਾਬ, 70 ਸਾਲਾ ਔਰਤ ਸਮੇਤ 2 ਕਾਬੂ

Admin User - Oct 06, 2026 06:55 PM
IMG

ਪੰਚਕੂਲਾ ਦੇ ਮਨਸਾ ਦੇਵੀ ਕੰਪਲੈਕਸ ਸਥਿਤ ਪਟਿਆਲਾ ਮੰਦਰ ਵਿੱਚ ਸ਼ਰਧਾਲੂ ਮਹਿਲਾ ਦਾ ਕਰੀਬ 3 ਤੋਲੇ ਦਾ ਸੋਨੇ ਦਾ ਕੜਾ ਚੋਰੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਮਹਿਲਾ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਕ੍ਰਾਈਮ ਬ੍ਰਾਂਚ-3 ਨੇ ਇਸ ਮਾਮਲੇ ਵਿੱਚ 70 ਸਾਲਾ ਲਕਸ਼ਮੀ ਕੌਰ ਅਤੇ 58 ਸਾਲਾ ਕਰਮਜੀਤ ਕੌਰ ਉਰਫ਼ ਗੁੱਡੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਮੁਤਾਬਕ ਲਕਸ਼ਮੀ ਕੌਰ ਇਸ ਗਿਰੋਹ ਦੀ ਮੁੱਖ ਸਰਗਨਾ ਹੈ ਅਤੇ ਉਸ ਨੇ ਆਪਣੀਆਂ ਨਜ਼ਦੀਕੀ ਰਿਸ਼ਤੇਦਾਰ ਔਰਤਾਂ ਨੂੰ ਨਾਲ ਜੋੜ ਕੇ ਭੀੜ ਵਾਲੇ ਧਾਰਮਿਕ ਸਥਾਨਾਂ ’ਤੇ ਚੋਰੀਆਂ ਕਰਨ ਦਾ ਗਿਰੋਹ ਬਣਾਇਆ ਹੋਇਆ ਸੀ। 26 ਮਾਰਚ ਨੂੰ ਪਟਿਆਲਾ ਮੰਦਰ ਵਿੱਚ ਭੰਡਾਰੇ ਦੌਰਾਨ ਭੀੜ ਦਾ ਫਾਇਦਾ ਚੁੱਕਦਿਆਂ ਮਹਿਲਾ ਸ਼ਰਧਾਲੂ ਦੇ ਹੱਥੋਂ ਸੋਨੇ ਦਾ ਕੜਾ ਚੋਰੀ ਕਰ ਲਿਆ ਗਿਆ ਸੀ।

ਵਾਰਦਾਤ ਤੋਂ ਬਾਅਦ ਪੁਲਿਸ ਨੇ ਮੰਦਰ ਦੀ CCTV ਫੁਟੇਜ ਦੀ ਜਾਂਚ ਕੀਤੀ, ਜਿਸ ਵਿੱਚ ਸ਼ੱਕੀ ਔਰਤਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ। ਤਕਨੀਕੀ ਜਾਂਚ ਰਾਹੀਂ ਪੁਲਿਸ ਨੂੰ ਗਿਰੋਹ ਦੇ ਪੰਜਾਬ ਨਾਲ ਸਬੰਧਾਂ ਦਾ ਪਤਾ ਲੱਗਾ। ਪੁਲਿਸ ਵੱਲੋਂ ਛਾਪੇਮਾਰੀ ਸ਼ੁਰੂ ਕੀਤੇ ਜਾਣ ਤੋਂ ਬਾਅਦ ਮੁਲਜ਼ਮ ਔਰਤਾਂ ਨੇ ਅਦਾਲਤ ਵਿੱਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਿੱਤੀ, ਪਰ ਪਟੀਸ਼ਨ ਰੱਦ ਹੋ ਗਈ।

ਇਸ ਤੋਂ ਬਾਅਦ ਲਕਸ਼ਮੀ ਕੌਰ ਅਤੇ ਕਰਮਜੀਤ ਕੌਰ ਕਥਿਤ ਤੌਰ ’ਤੇ ਕਿਸੇ ਹੋਰ ਚੋਰੀ ਦੀ ਵਾਰਦਾਤ ਲਈ ਜ਼ੀਰਕਪੁਰ ਪਹੁੰਚੀਆਂ, ਜਿੱਥੇ ਗੁਪਤ ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਦੋਵਾਂ ਨੂੰ ਪੰਚਕੂਲਾ ਲਿਆ ਕੇ ਰਿਮਾਂਡ ਹਾਸਲ ਕੀਤਾ ਹੈ ਅਤੇ ਚੋਰੀ ਕੀਤੇ ਗਹਿਣਿਆਂ ਸਮੇਤ ਗਿਰੋਹ ਦੀਆਂ ਹੋਰ ਮੈਂਬਰਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੁਲਿਸ ਰਿਕਾਰਡ ਮੁਤਾਬਕ ਲਕਸ਼ਮੀ ਕੌਰ ਖ਼ਿਲਾਫ਼ ਚੋਰੀ, ਨਸ਼ਾ ਤਸਕਰੀ ਅਤੇ ਨਾਜਾਇਜ਼ ਸ਼ਰਾਬ ਨਾਲ ਜੁੜੇ ਕਰੀਬ 10 ਮਾਮਲੇ ਦਰਜ ਹਨ, ਜਦਕਿ ਕਰਮਜੀਤ ਕੌਰ ਖ਼ਿਲਾਫ਼ ਵੀ ਚੋਰੀ ਅਤੇ ਹੈਰੋਇਨ ਤਸਕਰੀ ਦੇ 4 ਮਾਮਲੇ ਦਰਜ ਦੱਸੇ ਗਏ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.