IMG-LOGO
ਹੋਮ ਪੰਜਾਬ: ਅਮਰਜੀਤ ਸਿੰਘ ਚਾਵਲਾ ਮਾਮਲਾ: ਪੁਲਿਸ ਵੱਲੋਂ ਜਾਂਚ ਤੇਜ਼, ਐੱਸ.ਜੀ.ਪੀ.ਸੀ. ਦੇ...

ਅਮਰਜੀਤ ਸਿੰਘ ਚਾਵਲਾ ਮਾਮਲਾ: ਪੁਲਿਸ ਵੱਲੋਂ ਜਾਂਚ ਤੇਜ਼, ਐੱਸ.ਜੀ.ਪੀ.ਸੀ. ਦੇ ਸਾਬਕਾ ਸੈਕਟਰੀ ਸਤਬੀਰ ਸਿੰਘ ਤੋਂ 4 ਘੰਟੇ ਪੁੱਛਗਿੱਛ

Admin User - Oct 06, 2026 02:56 PM
IMG

ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਦਰਜ ਐੱਫ.ਆਈ.ਆਰ. ਨੰਬਰ 149 ਦੀ ਜਾਂਚ ਪੁਲਿਸ ਨੇ ਤੇਜ਼ ਕਰ ਦਿੱਤੀ ਹੈ। ਇਸੇ ਲੜੀ ਤਹਿਤ ਪੁਲਿਸ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਸਾਬਕਾ ਸੈਕਟਰੀ ਸਤਬੀਰ ਸਿੰਘ ਨੂੰ ਸ਼ਾਮਲ-ਏ-ਤਫ਼ਤੀਸ਼ ਕਰਦਿਆਂ ਲਗਾਤਾਰ ਚਾਰ ਘੰਟਿਆਂ ਤੱਕ ਸਖ਼ਤ ਪੁੱਛਗਿੱਛ ਕੀਤੀ ਗਈ।


ਮਿਲੀ ਜਾਣਕਾਰੀ ਅਨੁਸਾਰ ਪੁਲਿਸ ਟੀਮ ਵੱਲੋਂ ਸਰਾਵਾਂ ਵਿੱਚ ਪੀੜਤਾ ਦੀ ਐਂਟਰੀ ਅਤੇ ਉਸ ਦੇ ਠਹਿਰਨ ਦੀ ਮਿਆਦ ਨਾਲ ਜੁੜੇ ਰਿਕਾਰਡ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁਲਿਸ ਅਮਰਜੀਤ ਸਿੰਘ ਚਾਵਲਾ ਨਾਲ ਜੁੜੀਆਂ ਹੋਰ ਅਹਿਮ ਕੜੀਆਂ ਨੂੰ ਵੀ ਸੁਲਝਾਉਣ ਵਿੱਚ ਜੁਟੀ ਹੋਈ ਹੈ ਤਾਂ ਜੋ ਮਾਮਲੇ ਦੀ ਸੱਚਾਈ ਸਾਹਮਣੇ ਲਿਆਂਦੀ ਜਾ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.