IMG-LOGO
ਹੋਮ ਪੰਜਾਬ: ਏਸ਼ੀਆਈ ਖੇਡਾਂ: ਭਾਰਤ ਨੇ ਝੋਲੀ ਪਾਇਆ 18ਵਾਂ ਸੋਨ ਤਗਮਾ; ਪ੍ਰਣਵੀ...

ਏਸ਼ੀਆਈ ਖੇਡਾਂ: ਭਾਰਤ ਨੇ ਝੋਲੀ ਪਾਇਆ 18ਵਾਂ ਸੋਨ ਤਗਮਾ; ਪ੍ਰਣਵੀ ਉਰਸ ਅਤੇ ਕੁਮਕੁਮ ਨੇ ਰਚਿਆ ਇਤਿਹਾਸ

Admin User - Oct 03, 2026 01:33 PM
IMG

ਏਸ਼ੀਆਈ ਖੇਡਾਂ (ਏਸ਼ੀਅਨ ਗੇਮਸ) ਵਿੱਚ ਭਾਰਤੀ ਐਥਲੀਟਾਂ ਦਾ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਭਾਰਤ ਨੇ ਖੇਡਾਂ ਦੌਰਾਨ ਆਪਣਾ 18ਵਾਂ ਸੋਨ ਤਗਮਾ (ਗੋਲਡ ਮੈਡਲ) ਆਪਣੇ ਨਾਂ ਕਰ ਲਿਆ ਹੈ। ਗੋਲਫਰ ਪ੍ਰਣਵੀ ਉਰਸ ਨੇ ਮਹਿਲਾ ਸਟ੍ਰੋਕ ਪਲੇਅ ਮੁਕਾਬਲੇ ਵਿੱਚ ਬਹਤਰੀਨ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਜਿੱਤਿਆ। ਉਹ ਏਸ਼ੀਆਈ ਖੇਡਾਂ ਦੇ ਇਤਿਹਾਸ ਵਿੱਚ ਗੋਲਡ ਮੈਡਲ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਗੋਲਫਰ ਬਣ ਗਈ ਹੈ। ਪ੍ਰਣਵੀ ਨੇ ਚਾਰ ਰਾਊਂਡਾਂ ਵਿੱਚ 15-ਅੰਡਰ 265 ਦਾ ਸ਼ਾਨਦਾਰ ਸਕੋਰ ਦਰਜ ਕੀਤਾ।


ਇਸ ਤੋਂ ਪਹਿਲਾਂ 17 ਸਾਲਾ ਤੀਰਅੰਦਾਜ਼ ਕੁਮਕੁਮ ਮੋਹੋਦ ਨੇ ਰਿਕਰਵ ਮਹਿਲਾ ਵਿਅਕਤੀਗਤ ਵਰਗ ਵਿੱਚ ਸੋਨਾ ਜਿੱਤ ਕੇ ਇਤਿਹਾਸ ਰਚਿਆ, ਜਿਸ ਨਾਲ ਉਹ ਇਸ ਸ਼੍ਰੇਣੀ ਵਿੱਚ ਗੋਲਡ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ।


ਅੱਜ ਦੇ ਦਿਨ ਭਾਰਤੀ ਖਿਡਾਰੀਆਂ ਨੇ ਕੁੱਲ 4 ਤਗਮੇ ਆਪਣੀ ਝੋਲੀ ਪਾਏ। ਇਹਨਾਂ ਜਿੱਤਾਂ ਦੇ ਨਾਲ ਹੀ ਭਾਰਤ ਦੇ ਕੁੱਲ ਤਗਮਿਆਂ ਦੀ ਗਿਣਤੀ 80 ਤੱਕ ਪਹੁੰਚ ਗਈ ਹੈ ਅਤੇ ਭਾਰਤ ਮੈਡਲ ਤਾਲਿਕਾ ਵਿੱਚ 5ਵੇਂ ਸਥਾਨ 'ਤੇ ਬਰਾਜਮਾਨ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.