ਤਾਜਾ ਖਬਰਾਂ
ਏਸ਼ੀਆਈ ਖੇਡਾਂ ਦੌਰਾਨ ਭਾਰਤੀ ਹਾਕੀ ਨਾਲ ਜੁੜਿਆ ਇੱਕ ਵਿਵਾਦ ਸਾਹਮਣੇ ਆਇਆ ਹੈ। ਮਲੇਸ਼ੀਆ ਦੀ ਇੱਕ ਮਹਿਲਾ ਹਾਕੀ ਅਧਿਕਾਰੀ ਵੱਲੋਂ ਜਿਨਸੀ ਦੁਰਵਿਵਹਾਰ ਦੀ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਇੱਕ ਭਾਰਤੀ ਹਾਕੀ ਅੰਪਾਇਰ ਨੂੰ ਨਾਗੋਯਾ ਤੋਂ ਭਾਰਤ ਵਾਪਸ ਭੇਜ ਦਿੱਤਾ ਗਿਆ। ‘ਹਾਕੀ ਇੰਡੀਆ’ ਨਾਲ ਜੁੜੇ ਸੂਤਰ ਮੁਤਾਬਕ, ਅੰਪਾਇਰ ਖ਼ਿਲਾਫ਼ ਇੱਕ ਹੋਟਲ ਦੀ ਮਹਿਲਾ ਕਰਮਚਾਰੀ ਨਾਲ ਦੁਰਵਿਵਹਾਰ ਦੇ ਦੋਸ਼ ਵੀ ਸਾਹਮਣੇ ਆਏ ਹਨ।
ਹਾਕੀ ਇੰਡੀਆ ਵੱਲੋਂ ਕਿਹਾ ਗਿਆ ਹੈ ਕਿ ਏਸ਼ੀਅਨ ਹਾਕੀ ਫੈਡਰੇਸ਼ਨ (AHF) ਦੀ ਵਿਸਤ੍ਰਿਤ ਰਿਪੋਰਟ ਮਿਲਣ ਤੋਂ ਬਾਅਦ ਹੀ ਅਗਲੀ ਕਾਰਵਾਈ ਬਾਰੇ ਫ਼ੈਸਲਾ ਲਿਆ ਜਾਵੇਗਾ। ਜੇਕਰ ਜਾਂਚ ਵਿੱਚ ਦੋਸ਼ਾਂ ਦੀ ਪੁਸ਼ਟੀ ਹੁੰਦੀ ਹੈ ਤਾਂ ਸਖ਼ਤ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ। ਹਾਲਾਂਕਿ, AHF ਨੇ ਫਿਲਹਾਲ ਮਾਮਲੇ ’ਤੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਹੈ।
ਇਸ ਦੌਰਾਨ IOA ਦੇ ਇੱਕ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਏਸ਼ੀਆਈ ਖੇਡਾਂ ਲਈ ਹਾਕੀ ਅੰਪਾਇਰਾਂ ਅਤੇ ਤਕਨੀਕੀ ਅਧਿਕਾਰੀਆਂ ਦੀ ਨਿਯੁਕਤੀ AHF ਦੀ ਜ਼ਿੰਮੇਵਾਰੀ ਹੈ।
Get all latest content delivered to your email a few times a month.