ਤਾਜਾ ਖਬਰਾਂ
ਚੰਡੀਗੜ੍ਹ : ਅੱਜ ਤੋਂ ਨਵੇਂ ਮਹੀਨੇ ਅਕਤੂਬਰ ਦੀ ਸ਼ੁਰੂਆਤ ਦੇ ਨਾਲ ਹੀ ਦੇਸ਼ ਵਿੱਚ ਕਈ ਅਹਿਮ ਨਿਯਮਾਂ ਵਿੱਚ ਵੱਡੇ ਬਦਲਾਅ ਲਾਗੂ ਹੋ ਗਏ ਹਨ। ਇਨ੍ਹਾਂ ਨਵੇਂ ਫੈਸਲਿਆਂ ਦਾ ਸਿੱਧਾ ਅਸਰ ਆਮ ਨਾਗਰਿਕਾਂ ਦੀ ਜੇਬ, ਰਸੋਈ ਦੇ ਬਜਟ, ਬੈਂਕਿੰਗ ਪ੍ਰਣਾਲੀ ਅਤੇ ਤਿਉਹਾਰੀ ਖਰੀਦਦਾਰੀ 'ਤੇ ਦੇਖਣ ਨੂੰ ਮਿਲੇਗਾ।
ਆਓ ਨਜ਼ਰ ਮਾਰਦੇ ਹਾਂ ਇਸ ਮਹੀਨੇ ਤੋਂ ਲਾਗੂ ਹੋਏ ਮੁੱਖ ਬਦਲਾਅ 'ਤੇ:
ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਹੁਣ ਘਰੇਲੂ ਗੈਸ ਸਿਲੰਡਰ ਦੀ ਬੁਕਿੰਗ ਅਤੇ ਰਸੋਈ ਗੈਸ ਸਬਸਿਡੀ ਪ੍ਰਾਪਤ ਕਰਨ ਲਈ ਆਧਾਰ ਬਾਇਓਮੈਟ੍ਰਿਕ (E-KYC) ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਉਪਭੋਗਤਾ ਇਹ ਪ੍ਰਕਿਰਿਆ ਗੈਸ ਡਿਲੀਵਰੀ ਦੇ ਸਮੇਂ, ਏਜੰਸੀ 'ਤੇ ਜਾ ਕੇ ਜਾਂ ਮੋਬਾਈਲ ਐਪ ਰਾਹੀਂ ਆਸਾਨੀ ਨਾਲ ਪੂਰੀ ਕਰ ਸਕਦੇ ਹਨ।
ਦੁਸਹਿਰੇ ਅਤੇ ਦੀਵਾਲੀ ਦੇ ਤਿਉਹਾਰਾਂ ਦੌਰਾਨ ਨਵੇਂ ਇਲੈਕਟ੍ਰਾਨਿਕ ਉਪਕਰਣ ਖਰੀਦਣਾ ਹੁਣ ਵਧੇਰੇ ਖਰਚੀਲਾ ਹੋਵੇਗਾ। ਕੱਚੇ ਮਾਲ ਜਿਵੇਂ ਤਾਂਬਾ, ਐਲੂਮੀਨੀਅਮ, ਸਟੀਲ ਅਤੇ ਟ੍ਰਾਂਸਪੋਰਟੇਸ਼ਨ ਦੀਆਂ ਕੀਮਤਾਂ ਵਧਣ ਕਾਰਨ ਏਸੀ (AC) ਦੀਆਂ ਕੀਮਤਾਂ 'ਚ 5 ਤੋਂ 8 ਫੀਸਦੀ ਅਤੇ ਟੀਵੀ, ਫਰਿੱਜ ਵਾਸ਼ਿੰਗ ਮਸ਼ੀਨਾਂ ਦੀਆਂ ਕੀਮਤਾਂ 'ਚ 3 ਤੋਂ 4 ਫੀਸਦੀ ਤੱਕ ਦਾ ਉਛਾਲ ਆਇਆ ਹੈ।
ਸਟੇਟ ਬੈਂਕ ਆਫ਼ ਇੰਡੀਆ ਨੇ ਸੈਲਰੀ ਅਕਾਊਂਟ ਧਾਰਕਾਂ ਲਈ ਦੂਜੇ ਬੈਂਕਾਂ ਦੇ ਏ.ਟੀ.ਐਮ. ਦੀ ਵਰਤੋਂ 'ਤੇ ਮੁਫ਼ਤ ਟ੍ਰਾਂਜੈਕਸ਼ਨਾਂ ਦੀ ਸੀਮਾ 10 ਤੋਂ ਘਟਾ ਕੇ 5 ਕਰ ਦਿੱਤੀ ਹੈ। ਸੀਮਾ ਸਮਾਪਤ ਹੋਣ ਤੋਂ ਬਾਅਦ ਵਿੱਤੀ ਲੈਣ-ਦੇਣ 'ਤੇ ₹23+GST ਅਤੇ ਗੈਰ-ਵਿੱਤੀ ਲੈਣ-ਦੇਣ 'ਤੇ ₹11+GST ਦਾ ਚਾਰਜ ਲੱਗੇਗਾ। ਇਸ ਤੋਂ ਇਲਾਵਾ, BSBD ਖਾਤਿਆਂ 'ਤੇ 4 ਮੁਫ਼ਤ ਨਿਕਾਸੀਆਂ ਤੋਂ ਬਾਅਦ ਪ੍ਰਤੀ ਲੈਣ-ਦੇਣ ₹15+GST ਵਸੂਲਿਆ ਜਾਵੇਗਾ।
ਰਿਜ਼ਰਵ ਬੈਂਕ ਨੇ ₹3 ਕਰੋੜ ਜਾਂ ਇਸ ਤੋਂ ਵੱਧ ਦੇ ਬਲਕ (ਥੋਕ) ਡਿਪਾਜ਼ਿਟ 'ਤੇ ਵਿਆਜ ਦਰਾਂ ਨਿਰਧਾਰਤ ਕਰਨ ਲਈ ਬੈਂਕਾਂ ਨੂੰ ਵਧੇਰੇ ਲਚਕਤਾ ਦਿੱਤੀ ਹੈ। ਬੈਂਕਾਂ ਲਈ ਹੁਣ ਅਜਿਹੀਆਂ ਵੱਡੀਆਂ ਜਮ੍ਹਾਂ ਰਕਮਾਂ 'ਤੇ ਲਾਗੂ ਵਿਆਜ ਦਰਾਂ ਦਾ ਪਾਰਦਰਸ਼ੀ ਖੁਲਾਸਾ ਕਰਨਾ ਜ਼ਰੂਰੀ ਹੋਵੇਗਾ
Get all latest content delivered to your email a few times a month.