IMG-LOGO
ਹੋਮ ਪੰਜਾਬ, ਅੰਤਰਰਾਸ਼ਟਰੀ, ਅਮਰੀਕਾ 'ਚ 2 ਮਿਲੀਅਨ ਡਾਲਰ ਦੀ ਠੱਗੀ ਮਾਮਲੇ 'ਚ ਪੰਜਾਬ...

ਅਮਰੀਕਾ 'ਚ 2 ਮਿਲੀਅਨ ਡਾਲਰ ਦੀ ਠੱਗੀ ਮਾਮਲੇ 'ਚ ਪੰਜਾਬ ਦੇ 2 ਨੌਜਵਾਨ ਦੋਸ਼ੀ ਕਰਾਰ

Admin User - Oct 01, 2026 12:22 PM
IMG

ਅਮਰੀਕਾ ਦੀ ਇੱਕ ਸੰਘੀ ਜਿਊਰੀ ਨੇ ਦੱਖਣੀ ਕੈਲੀਫੋਰਨੀਆ ਅਤੇ ਟੈਕਸਾਸ ਦੇ ਗੋਦਾਮਾਂ ਤੋਂ ਕਰੋੜਾਂ ਰੁਪਏ ($2 ਮਿਲੀਅਨ ਤੋਂ ਵੱਧ) ਦਾ ਕੀਮਤੀ ਸਾਮਾਨ ਚੋਰੀ ਕਰਨ ਦੇ ਚਰਚਿਤ ਮਾਮਲੇ ਵਿੱਚ ਪੰਜਾਬ ਨਾਲ ਸਬੰਧਤ ਦੋ ਭਾਰਤੀ ਨਾਗਰਿਕਾਂ ਨੂੰ ਦੋਸ਼ੀ ਠਹਿਰਾਇਆ ਹੈ। ਦੋਸ਼ੀ ਪਾਏ ਗਏ ਨੌਜਵਾਨਾਂ ਦੀ ਪਛਾਣ 28 ਸਾਲਾ ਅਰਸ਼ਪ੍ਰੀਤ ਸਿੰਘ (ਵਾਸੀ ਸੈਕਰਾਮੈਂਟੋ) ਅਤੇ 31 ਸਾਲਾ ਵਿਕਰਮਜੀਤ ਸਿੰਘ (ਵਾਸੀ ਫੋਂਟਾਨਾ) ਵਜੋਂ ਹੋਈ ਹੈ।


ਅਮਰੀਕੀ ਸਰਕਾਰੀ ਵਕੀਲਾਂ ਅਨੁਸਾਰ, ਦੋਵਾਂ ਮੁਲਜ਼ਮਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮਾਰਚ 2024 ਤੋਂ ਜੂਨ 2025 ਤੱਕ ਇਸ ਪੂਰੀ ਸਾਜ਼ਿਸ਼ ਨੂੰ ਅੰਜਾਮ ਦਿੱਤਾ। ਇਨ੍ਹਾਂ ਨੇ ਅਸਲੀ ਟਰੱਕਿੰਗ ਕੰਪਨੀਆਂ ਖਰੀਦ ਕੇ ਜਾਂ ਉਨ੍ਹਾਂ ਦੀ ਗਲਤ ਵਰਤੋਂ ਕਰਕੇ ਜਾਇਜ਼ ਸ਼ਿਪਿੰਗ ਕੰਟਰੈਕਟ ਹਾਸਲ ਕੀਤੇ। ਇਸ ਤੋਂ ਬਾਅਦ ਲੈਪਟਾਪ, ਟੈਲੀਵਿਜ਼ਨ, ਘਰੇਲੂ ਉਪਕਰਣ, LED ਲਾਈਟਾਂ, ਟਾਇਰ ਅਤੇ ਹੋਰ ਮਹਿੰਗਾ ਸਾਮਾਨ ਚੁੱਕਿਆ ਗਿਆ, ਪਰ ਉਸ ਨੂੰ ਨਿਰਧਾਰਤ ਥਾਵਾਂ 'ਤੇ ਪਹੁੰਚਾਉਣ ਦੀ ਬਜਾਏ ਵਿਚਕਾਰ ਹੀ ਗਾਇਬ ਕਰ ਦਿੱਤਾ ਗਿਆ।


ਇਹ ਚੋਰੀਆਂ ਦੱਖਣੀ ਕੈਲੀਫੋਰਨੀਆ ਦੇ ਫੋਂਟਾਨਾ, ਵਰਨਨ, ਲੌਂਗ ਬੀਚ, ਕੰਪਟਨ ਵਰਗੇ ਇਲਾਕਿਆਂ ਅਤੇ ਟੈਕਸਾਸ ਦੇ ਗ੍ਰੈਂਡ ਪ੍ਰੇਰੀ ਵਿੱਚ ਕੀਤੀਆਂ ਗਈਆਂ।


ਅਰਸ਼ਪ੍ਰੀਤ ਨੇ ਮਾਰਚ 2024 'ਚ ਟੈਕਸਾਸ ਦੀ 'Z&F ਟ੍ਰਾਂਸਪੋਰਟੇਸ਼ਨ' ਖਰੀਦੀ ਅਤੇ ਫਲੋਰੀਡਾ ਜਾਣ ਵਾਲੀ ਟੀਵੀ ਦੀ ਸ਼ਿਪਮੈਂਟ ਗਾਇਬ ਕਰ ਦਿੱਤੀ।


ਮਈ 2024 'ਚ 'Skyways Trucking' ਕੰਪਨੀ ਦੀ ਵਰਤੋਂ ਕਰਕੇ ਉਬੇਰ ਫਰੇਟ ਰਾਹੀਂ ਲੈਪਟਾਪ ਅਤੇ ਸੋਲਰ ਪੈਨਲਾਂ ਦੀਆਂ ਸ਼ਿਪਮੈਂਟਾਂ ਬੁੱਕ ਕਰਕੇ ਚੋਰੀ ਕੀਤੀਆਂ ਗਈਆਂ।


ਅਦਾਲਤ ਵੱਲੋਂ ਦੋਵਾਂ ਦੋਸ਼ੀਆਂ ਦੀ ਸਜ਼ਾ ਦਾ ਐਲਾਨ 20 ਜਨਵਰੀ 2027 ਨੂੰ ਕੀਤਾ ਜਾਵੇਗਾ।

ਅਰਸ਼ਪ੍ਰੀਤ ਸਿੰਘ ਨੂੰ ਵਾਇਰ ਧੋਖਾਧੜੀ ਅਤੇ ਸਾਜ਼ਿਸ਼ ਦੇ ਦੋਸ਼ ਹੇਠ 20 ਸਾਲ ਤੱਕ ਦੀ ਸੰਘੀ ਜੇਲ੍ਹ ਹੋ ਸਕਦੀ ਹੈ।

ਵਿਕਰਮਜੀਤ ਸਿੰਘ ਨੂੰ ਵੱਧ ਤੋਂ ਵੱਧ 5 ਸਾਲ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


ਇਸ ਵੱਡੇ ਘੁਟਾਲੇ ਦਾ ਪਰਦਾਫਾਸ਼ ਐਫ.ਬੀ.ਆਈ. (FBI), ਆਈ.ਆਰ.ਐਸ. (IRS) ਅਤੇ ਸਥਾਨਕ ਪੁਲਿਸ ਏਜੰਸੀਆਂ ਦੀ ਸਾਂਝੀ ਜਾਂਚ ਤੋਂ ਬਾਅਦ ਹੋਇਆ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.