IMG-LOGO
ਹੋਮ ਰਾਸ਼ਟਰੀ: ਗੰਗਾਨਗਰ ’ਚ ਨਸ਼ੀਲੀਆਂ ਦਵਾਈਆਂ ਦੀ ਵੱਡੀ ਖੇਪ ਬਰਾਮਦ, ਭਾਜਪਾ ਵਰਕਰ...

ਗੰਗਾਨਗਰ ’ਚ ਨਸ਼ੀਲੀਆਂ ਦਵਾਈਆਂ ਦੀ ਵੱਡੀ ਖੇਪ ਬਰਾਮਦ, ਭਾਜਪਾ ਵਰਕਰ ਦੇ ਪਿਤਾ ਸਮੇਤ ਮੁਲਜ਼ਮ ਗ੍ਰਿਫ਼ਤਾਰ

Admin User - Sep 30, 2026 07:02 PM
IMG

ਰਾਜਸਥਾਨ ਦੇ ਗੰਗਾਨਗਰ ਵਿੱਚ ਪੁਲਿਸ ਨੇ ਨਸ਼ੀਲੀਆਂ ਦਵਾਈਆਂ ਦੀ ਵੱਡੀ ਖੇਪ ਬਰਾਮਦ ਕਰਦਿਆਂ ਭੂਪਰਾਮ ਸੋਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਭੂਪਰਾਮ ਸੋਨੀ ਭਾਜਪਾ ਵਰਕਰ ਜੋਤੀ ਸੋਨੀ ਦੇ ਪਿਤਾ ਹਨ ਅਤੇ ਭਾਜਪਾ ਕੌਂਸਲਰ ਰਮੇਸ਼ ਕਟਾਰੀਆ ਦੇ ਕਰੀਬੀ ਸਾਥੀ ਦੱਸੇ ਜਾਂਦੇ ਹਨ।

ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ 36,000 ਪ੍ਰੀਗਾਬਾਲਿਨ ਕੈਪਸੂਲ, 64,800 ਟਾਪੈਂਟਾਡੋਲ ਗੋਲੀਆਂ ਅਤੇ 50 ਟ੍ਰਾਮਾਡੋਲ ਗੋਲੀਆਂ ਬਰਾਮਦ ਕੀਤੀਆਂ ਗਈਆਂ। ਬਰਾਮਦ ਕੀਤੀ ਗਈ ਕੁੱਲ ਖੇਪ ਇੱਕ ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲਾਂ ਦੀ ਦੱਸੀ ਜਾ ਰਹੀ ਹੈ।

ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਨਾਲ ਜੁੜੇ ਹੋਰ ਲੋਕਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.