IMG-LOGO
ਹੋਮ ਪੰਜਾਬ: ਬਠਿੰਡਾ ‘ਚ ਸ਼ਰਾਬ ਦੇ ਠੇਕੇ ‘ਤੇ ਫਾਇਰਿੰਗ, ਕਾਰਿੰਦੇ ਦੀ ਮੌਤ;...

ਬਠਿੰਡਾ ‘ਚ ਸ਼ਰਾਬ ਦੇ ਠੇਕੇ ‘ਤੇ ਫਾਇਰਿੰਗ, ਕਾਰਿੰਦੇ ਦੀ ਮੌਤ; ਗੱਲੇ ‘ਚੋਂ ਨਕਦੀ ਗਾਇਬ ਹੋਣ ਨਾਲ ਲੁੱਟ ਦਾ ਸ਼ੱਕ

Admin User - Sep 28, 2026 05:46 PM
IMG

ਬਠਿੰਡਾ ਦੇ ਪਿੰਡ ਬੀਬੀਵਾਲਾ ਵਿੱਚ ਸੋਮਵਾਰ ਦੁਪਹਿਰ ਸ਼ਰਾਬ ਦੇ ਠੇਕੇ ’ਤੇ ਵੱਡੀ ਵਾਰਦਾਤ ਵਾਪਰੀ। ਇੱਥੇ ਅਣਪਛਾਤੇ ਹਮਲਾਵਰਾਂ ਨੇ ਠੇਕੇ ’ਤੇ ਕੰਮ ਕਰ ਰਹੇ ਕਾਰਿੰਦੇ ਸੋਲਨ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।

ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਕੈਂਟ ਦੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਘਟਨਾ ਸਥਾਨ ਤੋਂ ਤਿੰਨ ਖ਼ਾਲੀ ਖ਼ੋਲ ਬਰਾਮਦ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਸਮੇਂ ਠੇਕੇ ’ਤੇ ਸੋਲਨ ਸਿੰਘ ਇਕੱਲਾ ਹੀ ਮੌਜੂਦ ਸੀ।

ਜਾਣਕਾਰੀ ਮੁਤਾਬਕ ਠੇਕਾ ਪਿੰਡ ਦੀ ਆਬਾਦੀ ਤੋਂ ਬਾਹਰ ਖੇਤਾਂ ਵੱਲ ਸਥਿਤ ਹੈ। ਦੁਪਹਿਰ ਕਰੀਬ ਤਿੰਨ ਵਜੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣ ਕੇ ਆਸ-ਪਾਸ ਦੇ ਲੋਕ ਮੌਕੇ ’ਤੇ ਇਕੱਠੇ ਹੋਏ। ਸਥਾਨਕ ਲੋਕਾਂ ਮੁਤਾਬਕ ਕਰੀਬ ਤਿੰਨ ਫਾਇਰ ਕੀਤੇ ਗਏ, ਜਿਨ੍ਹਾਂ ਵਿੱਚੋਂ ਦੋ ਗੋਲੀਆਂ ਸੋਲਨ ਸਿੰਘ ਨੂੰ ਲੱਗਣ ਦੀ ਗੱਲ ਸਾਹਮਣੇ ਆਈ ਹੈ।

ਵਾਰਦਾਤ ਤੋਂ ਬਾਅਦ ਠੇਕੇ ਦੇ ਬਾਹਰ ਵੀ ਖ਼ੂਨ ਦੇ ਨਿਸ਼ਾਨ ਮਿਲੇ ਹਨ। ਇਸ ਕਾਰਨ ਇਹ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਉਸ ਨੂੰ ਬਾਹਰ ਗੋਲੀ ਮਾਰਨ ਤੋਂ ਬਾਅਦ ਅੰਦਰ ਲਿਆਂਦਾ ਹੋ ਸਕਦਾ ਹੈ। ਹਾਲਾਂਕਿ ਇਸ ਬਾਰੇ ਪੁਲਿਸ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ।

ਉਧਰ, ਠੇਕੇ ਦੇ ਨਕਦੀ ਵਾਲੇ ਗੱਲੇ ਵਿੱਚ ਪੈਸੇ ਨਾ ਮਿਲਣ ਕਾਰਨ ਪੁਲਿਸ ਵੱਲੋਂ ਲੁੱਟ ਦੇ ਐਂਗਲ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ। ਫ਼ਿਲਹਾਲ ਇਹ ਸਪੱਸ਼ਟ ਨਹੀਂ ਹੋਇਆ ਕਿ ਠੇਕੇ ਵਿੱਚੋਂ ਕਿੰਨੀ ਨਕਦੀ ਜਾਂ ਹੋਰ ਸਾਮਾਨ ਗਾਇਬ ਹੈ। ਪੁਲਿਸ ਆਪਸੀ ਰੰਜਿਸ਼ ਸਮੇਤ ਵਾਰਦਾਤ ਦੇ ਹੋਰ ਸੰਭਾਵਿਤ ਕਾਰਨਾਂ ਦੀ ਵੀ ਜਾਂਚ ਕਰ ਰਹੀ ਹੈ।

ਪੁਲਿਸ ਵੱਲੋਂ ਆਸ-ਪਾਸ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਨਾਲ ਹੀ ਫ਼ੋਰੈਂਸਿਕ ਟੀਮ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ ਹਨ ਅਤੇ ਬਰਾਮਦ ਹੋਏ ਖ਼ਾਲੀ ਖ਼ੋਲਾਂ ਨੂੰ ਜਾਂਚ ਲਈ ਕਬਜ਼ੇ ਵਿੱਚ ਲਿਆ ਗਿਆ ਹੈ। ਹਮਲਾਵਰਾਂ ਦੀ ਪਛਾਣ ਅਤੇ ਕਤਲ ਦੇ ਅਸਲ ਕਾਰਨਾਂ ਸਬੰਧੀ ਪੁਲਿਸ ਦੀ ਜਾਂਚ ਜਾਰੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.