IMG-LOGO
ਹੋਮ ਪੰਜਾਬ: ਖੰਨਾ ਪੁਲਿਸ ਨੇ ਫਰਜ਼ੀ DSP ਬਣ ਕੇ ਘੁੰਮਣ ਵਾਲਾ ਭਗੌੜਾ...

ਖੰਨਾ ਪੁਲਿਸ ਨੇ ਫਰਜ਼ੀ DSP ਬਣ ਕੇ ਘੁੰਮਣ ਵਾਲਾ ਭਗੌੜਾ ਮੁਲਜ਼ਮ ਕੀਤਾ ਕਾਬੂ, ਕਈ ਮਾਮਲਿਆਂ ’ਚ ਪੁੱਛਗਿੱਛ ਜਾਰੀ

Admin User - Sep 27, 2026 05:23 PM
IMG

ਖੰਨਾ ਪੁਲਿਸ ਨੇ ਪੰਜਾਬ ਪੁਲਿਸ ਦੇ DSP ਦੀ ਨਕਲੀ ਪਛਾਣ ਧਾਰ ਕੇ ਲੋਕਾਂ ’ਤੇ ਪ੍ਰਭਾਵ ਪਾਉਣ ਵਾਲੇ ਅਤੇ ਇੱਕ ਲੜਕੀ ਨੂੰ ਕਥਿਤ ਤੌਰ ’ਤੇ ਧੋਖੇ ਵਿੱਚ ਰੱਖਣ ਵਾਲੇ ਭਗੌੜੇ ਮੁਲਜ਼ਮ ਕਰਨਵੀਰ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪਿੰਡ ਕੱਦੋਂ ਵਾਸੀ ਕਰਨਵੀਰ ਨੂੰ ਸਾਲ 2020 ਦੇ ਇੱਕ ਜਬਰ ਜਨਾਹ ਮਾਮਲੇ ਵਿੱਚ ਅਦਾਲਤੀ ਕਾਰਵਾਈ ਤੋਂ ਲਗਾਤਾਰ ਗੈਰਹਾਜ਼ਰ ਰਹਿਣ ਕਾਰਨ ਭਗੌੜਾ (PO) ਐਲਾਨਿਆ ਗਿਆ ਸੀ।

ਪੁਲਿਸ ਜਾਂਚ ਮੁਤਾਬਕ ਕਰਨਵੀਰ ਸ਼ਰਮਾ DSP ਦੀ ਵਰਦੀ ਪਹਿਨ ਕੇ ਵੱਖ-ਵੱਖ ਖੇਡ ਟੂਰਨਾਮੈਂਟਾਂ ਅਤੇ ਸਮਾਜਿਕ ਸਮਾਗਮਾਂ ਵਿੱਚ ਮੁੱਖ ਮਹਿਮਾਨ ਵਜੋਂ ਵੀ ਸ਼ਾਮਲ ਹੁੰਦਾ ਰਿਹਾ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਇਸੇ ਫਰਜ਼ੀ ਅਧਿਕਾਰੀ ਵਾਲੀ ਪਛਾਣ ਰਾਹੀਂ ਇੱਕ ਮੁਟਿਆਰ ਨਾਲ ਸੰਪਰਕ ਕਾਇਮ ਕੀਤਾ ਸੀ।

ਇਸ ਤੋਂ ਇਲਾਵਾ, ਧਮਕੀਆਂ ਮਿਲਣ ਦਾ ਹਵਾਲਾ ਦੇ ਕੇ ਪੁਲਿਸ ਸੁਰੱਖਿਆ ਅਤੇ ਗੰਨਮੈਨ ਲੈਣ ਦੀ ਕੋਸ਼ਿਸ਼ ਨਾਲ ਸਬੰਧਤ ਇੱਕ ਹੋਰ ਮਾਮਲਾ ਥਾਣਾ ਦੋਰਾਹਾ ਵਿੱਚ ਦਰਜ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਸਾਲ 2024 ਵਿੱਚ ਸ਼੍ਰੀਨਗਰ ਪੁਲਿਸ ਵੱਲੋਂ ਵੀ ਉਸ ਨੂੰ ਨਹਿਰੂ ਪਾਰਕ ਇਲਾਕੇ ਵਿੱਚ ਕਥਿਤ ਤੌਰ ’ਤੇ ਪੁਲਿਸ ਦੀ ਨਕਲੀ ਵਰਦੀ ਪਹਿਨੇ ਹੋਏ ਗ੍ਰਿਫ਼ਤਾਰ ਕੀਤਾ ਗਿਆ ਸੀ।

ਡੀਐੱਸਪੀ ਵਿਨੋਦ ਕੁਮਾਰ ਨੇ ਦੱਸਿਆ ਕਿ ਕਬੱਡੀ ਨਾਲ ਜੁੜੇ ਪਿਛੋਕੜ ਵਾਲੇ ਕਰਨਵੀਰ ਸ਼ਰਮਾ ਨੂੰ ਕਾਬੂ ਕਰਨ ਤੋਂ ਬਾਅਦ ਉਸ ਖ਼ਿਲਾਫ਼ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਉਸ ਦੀਆਂ ਪਿਛਲੀਆਂ ਗਤੀਵਿਧੀਆਂ ਅਤੇ ਫਰਜ਼ੀ ਪੁਲਿਸ ਅਧਿਕਾਰੀ ਬਣ ਕੇ ਕੀਤੀਆਂ ਹੋਰ ਕਾਰਵਾਈਆਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਅੱਗੇ ਵਧਣ ਨਾਲ ਇਸ ਮਾਮਲੇ ਵਿੱਚ ਹੋਰ ਜਾਣਕਾਰੀਆਂ ਸਾਹਮਣੇ ਆਉਣ ਦੀ ਸੰਭਾਵਨਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.