IMG-LOGO
ਹੋਮ ਪੰਜਾਬ: ਅੰਮ੍ਰਿਤਸਰ ਸਰਹੱਦ ਨੇੜਿਓਂ ਡਰੋਨ ਸਮੇਤ ਇੱਕ ਕਿਲੋ ਹੈਰੋਇਨ ਬਰਾਮਦ, ਬੀ.ਐਸ.ਐਫ....

ਅੰਮ੍ਰਿਤਸਰ ਸਰਹੱਦ ਨੇੜਿਓਂ ਡਰੋਨ ਸਮੇਤ ਇੱਕ ਕਿਲੋ ਹੈਰੋਇਨ ਬਰਾਮਦ, ਬੀ.ਐਸ.ਐਫ. ਅਤੇ ਪੁਲਿਸ ਵੱਲੋਂ ਮਾਮਲਾ ਦਰਜ

Admin User - Sep 27, 2026 11:39 AM
IMG

ਭਾਰਤ-ਪਾਕਿਸਤਾਨ ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਨਸ਼ਾ ਤਸਕਰਾਂ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰਦਿਆਂ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਰਾਜਾਤਾਲ ਇਲਾਕੇ ਵਿੱਚ ਬੋਰਡਰ ਆਊਟ ਪੋਸਟ (BOP) ਦੇ ਨਜ਼ਦੀਕ ਤਲਾਸ਼ੀ ਅਭਿਆਨ ਦੌਰਾਨ 181 ਬਟਾਲੀਅਨ ਦੀ 'ਡੀ' ਕੰਪਨੀ ਨੇ ਇੱਕ ਸ਼ੱਕੀ ਪੈਕੇਟ ਜ਼ਬਤ ਕੀਤਾ। ਜਦੋਂ ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ ਲਗਭਗ ਇੱਕ ਕਿਲੋ ਹੈਰੋਇਨ, ਇੱਕ ਛੋਟਾ ਡਰੋਨ ਅਤੇ ਪੈਕਿੰਗ ਦਾ ਸਮਾਨ ਬਰਾਮਦ ਹੋਇਆ।


ਘਟਨਾ ਤੋਂ ਬਾਅਦ 181 ਬਟਾਲੀਅਨ ਦੇ ਕੰਪਨੀ ਕਮਾਂਡਰ ਸੁਨੀਲ ਕੁਮਾਰ ਦੀ ਸ਼ਿਕਾਇਤ 'ਤੇ ਸਥਾਨਕ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਅਣਪਛਾਤੇ ਤਸਕਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਐਨ.ਡੀ.ਪੀ.ਐਸ. (NDPS) ਐਕਟ ਦੀਆਂ ਧਾਰਾਵਾਂ 21, 61, 85 ਅਤੇ ਭਾਰਤੀ ਵਾਯੂਯਾਨ ਐਕਟ 2024 ਦੀਆਂ ਧਾਰਾਵਾਂ 25, 26, 29 ਤਹਿਤ ਕੇਸ ਦਰਜ ਕਰਕੇ ਅੱਗੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।


ਸੁਰੱਖਿਆ ਏਜੰਸੀਆਂ ਅਤੇ ਪੁਲਿਸ ਦੀਆਂ ਟੀਮਾਂ ਹੁਣ ਇਸ ਗੱਲ ਦਾ ਪਤਾ ਲਗਾਉਣ 'ਚ ਜੁਟੀਆਂ ਹੋਈਆਂ ਹਨ ਕਿ ਇਹ ਖੇਪ ਸਰਹੱਦ ਪਾਰ ਤੋਂ ਕਿਸ ਜ਼ਰੀਏ ਭੇਜੀ ਗਈ ਸੀ ਅਤੇ ਇਸ ਨੂੰ ਭਾਰਤੀ ਖੇਤਰ ਵਿੱਚ ਕਿਸ ਕੋਲ ਪਹੁੰਚਾਇਆ ਜਾਣਾ ਸੀ। ਹਾਲਾਂਕਿ ਹਜੇ ਤੱਕ ਕਿਸੇ ਮੁਲਜ਼ਮ ਦੀ ਪਛਾਣ ਨਹੀਂ ਹੋ ਸਕੀ ਹੈ, ਪਰ ਬਰਾਮਦ ਹੋਏ ਡਰੋਨ ਅਤੇ ਹੈਰੋਇਨ ਦੇ ਆਧਾਰ 'ਤੇ ਪੂਰੇ ਤਸਕਰੀ ਨੈੱਟਵਰਕ ਦੀਆਂ ਤਾਰਾਂ ਨੂੰ ਖੰਘਾਲਿਆ ਜਾ ਰਿਹਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.