IMG-LOGO
ਹੋਮ ਪੰਜਾਬ: ਖੰਨਾ ’ਚ ਫਰਜ਼ੀ DSP ਗ੍ਰਿਫ਼ਤਾਰ, ਔਰਤ ਨਾਲ ਰੇਪ ਦੇ ਮਾਮਲੇ...

ਖੰਨਾ ’ਚ ਫਰਜ਼ੀ DSP ਗ੍ਰਿਫ਼ਤਾਰ, ਔਰਤ ਨਾਲ ਰੇਪ ਦੇ ਮਾਮਲੇ ’ਚ ਅਦਾਲਤ ਨੇ ਕੀਤਾ ਸੀ ਭਗੌੜਾ ਕਰਾਰ

Admin User - Sep 27, 2026 11:05 AM
IMG

ਲੁਧਿਆਣਾ ਦੇ ਕਸਬਾ ਖੰਨਾ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ ਇੱਕ ਫਰਜ਼ੀ ਡੀ.ਐੱਸ.ਪੀ. (DSP) ਨੂੰ ਔਰਤ ਨਾਲ ਜਬਰ-ਜਨਾਹ (ਰੇਪ) ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮ ਦੀ ਪਛਾਣ ਕਰਨਵੀਰ ਸ਼ਰਮਾ ਵਾਸੀ ਪਿੰਡ ਕੱਦੋਂ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਲਤ ਵਿੱਚ ਲੰਬੇ ਸਮੇਂ ਤੋਂ ਗੈਰ-ਹਾਜ਼ਰ ਰਹਿਣ ਕਾਰਨ ਉਸ ਨੂੰ ਭਗੌੜਾ (ਪ੍ਰੋਕਲੇਮਡ ਓਫੈਂਡਰ) ਘੋਸ਼ਿਤ ਕੀਤਾ ਗਿਆ ਸੀ।


ਮਿਲੀ ਜਾਣਕਾਰੀ ਮੁਤਾਬਕ ਕਰਨਵੀਰ ਪੁਲਿਸ ਦੀ ਅਸਲ ਵਰਦੀ ਪਾ ਕੇ ਵੱਡੇ-ਵੱਡੇ ਸਮਾਜਿਕ ਪ੍ਰੋਗਰਾਮਾਂ ਵਿੱਚ ਸ਼ਾਮਲ ਹੁੰਦਾ ਸੀ। ਪੁਲਿਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਉਸ ਨੇ ਆਪਣੀ ਫਰਜ਼ੀ ਪਛਾਣ ਦਾ ਰੋਬ਼ ਦਿਖਾ ਕੇ ਪੀੜਤ ਔਰਤ ਨੂੰ ਆਪਣੇ ਝਾਂਸੇ 'ਚ ਲਿਆ। ਇਸ ਸਬੰਧੀ ਸਾਲ 2020 ਵਿੱਚ ਉਸ ਖ਼ਿਲਾਫ਼ ਜਬਰ-ਜਨਾਹ ਦੀ FIR ਦਰਜ ਕੀਤੀ ਗਈ ਸੀ। ਪੁਲਿਸ ਹੁਣ ਮੁਲਜ਼ਮ ਤੋਂ ਸਖ਼ਤੀ ਨਾਲ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਉਸ ਦੇ ਪੁਰਾਣੇ ਰਿਕਾਰਡ ਅਤੇ ਹੋਰ ਮਾਮਲਿਆਂ ਦੀ ਜਾਣਕਾਰੀ ਇਕੱਠੀ ਕੀਤੀ ਜਾ ਸਕੇ।


ਮੁਲਜ਼ਮ ਦਾ ਅਪਰਾਧਿਕ ਰਿਕਾਰਡ ਸਿਰਫ਼ ਪੰਜਾਬ ਤੱਕ ਹੀ ਸੀਮਤ ਨਹੀਂ ਹੈ। ਸਾਲ 2024 ਵਿੱਚ ਜੰਮੂ-ਕਸ਼ਮੀਰ ਦੇ ਇੱਕ ਮਾਮਲੇ ਵਿੱਚ ਵੀ ਉਸ ਦਾ ਨਾਂ ਸਾਹਮਣੇ ਆ ਚੁੱਕਾ ਹੈ। ਸ਼੍ਰੀਨਗਰ ਪੁਲਿਸ ਨੇ ਉਸ ਨੂੰ ਨੇਹਰੂ ਪਾਰਕ ਇਲਾਕੇ ਵਿੱਚ ਵਰਦੀ ਪਾ ਕੇ ਇੱਕ ਹੋਰ ਨੌਜਵਾਨ ਨਾਲ ਸ਼ੱਕੀ ਹਾਲਾਤਾਂ 'ਚ ਘੁੰਮਦੇ ਹੋਏ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਫਿਲਹਾਲ ਉਸ ਦੇ ਬਾਕੀ ਨੈੱਟਵਰਕ ਖੰਗਾਲਣ 'ਚ ਜੁਟੀ ਹੋਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.