IMG-LOGO
ਹੋਮ ਰਾਸ਼ਟਰੀ: ਸਿੱਕਿਮ 'ਚ ਭਾਰੀ ਮੀਂਹ ਤੋਂ ਬਾਅਦ ਤਬਾਹੀ: ਰਿੰਬੀ ਪਿੰਡ 'ਚ...

ਸਿੱਕਿਮ 'ਚ ਭਾਰੀ ਮੀਂਹ ਤੋਂ ਬਾਅਦ ਤਬਾਹੀ: ਰਿੰਬੀ ਪਿੰਡ 'ਚ ਲੈਂਡਸਲਾਇਡ ਕਾਰਨ ਕਈ ਘਰ ਤਬਾਹ, ਵੀਡੀਓ ਵਾਇਰਲ

Admin User - Sep 25, 2026 11:48 AM
IMG

ਇਸ ਵੇਲੇ ਦੀ ਵੱਡੀ ਖ਼ਬਰ ਸਿੱਕਿਮ ਤੋਂ ਸਾਹਮਣੇ ਆ ਰਹੀ ਹੈ। ਇੱਥੇ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ (ਲੈਂਡਸਲਾਇਡ) ਦੀ ਘਟਨਾ ਵਾਪਰੀ ਹੈ। ਇਸ ਕਾਰਨ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ। ਜਾਣਕਾਰੀ ਮੁਤਾਬਕ ਸਿੱਕਿਮ ਦੇ ਰਿੰਬੀ ਪਿੰਡ ਵਿੱਚ ਇਸ ਲੈਂਡਸਲਾਇਡ ਨਾਲ ਭਾਰੀ ਤਬਾਹੀ ਹੋਈ ਹੈ। ਵੀਰਵਾਰ ਦੇਰ ਰਾਤ ਭਾਰੀ ਮੀਂਹ ਤੋਂ ਬਾਅਦ ਇੱਥੇ ਜ਼ਮੀਨ ਖਿਸਕ ਗਈ। ਹਾਲਾਂਕਿ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਲੈਂਡਸਲਾਇਡ ਕਾਰਨ ਚੱਟਾਨਾਂ, ਮਿੱਟੀ ਅਤੇ ਮਲਬਾ ਤੇਜ਼ੀ ਨਾਲ ਹੇਠਾਂ ਵੱਲ ਆਇਆ। ਇਹ ਲੈਂਡਸਲਾਇਡ ਪੱਛਮੀ ਸਿੱਕਿਮ ਦੇ ਯੁਕਸੋਮ-ਤਾਸ਼ੀਦਿੰਗ ਖੇਤਰ ਦੇ ਰਿੰਬੀ ਪਿੰਡ ਦੇ ਕੁਝ ਹਿੱਸਿਆਂ ਵਿੱਚ ਹੋਇਆ ਹੈ।


ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੈਂਡਸਲਾਇਡ ਤੋਂ ਬਾਅਦ ਭਾਰੀ ਮਾਤਰਾ ਵਿੱਚ ਪਹਾੜੀ ਤੋਂ ਮਿੱਟੀ ਅਤੇ ਮਲਬਾ ਪਿੰਡ ਵੱਲ ਵਹਿ ਕੇ ਆਉਣ ਲੱਗਾ। ਮਿੱਟੀ ਖਿਸਕਣ ਨਾਲ ਚਿੱਕੜ, ਪੱਥਰ ਅਤੇ ਮਲਬਾ ਹੇਠਾਂ ਵਹਿਣ ਲੱਗਾ। ਇਸ ਲੈਂਡਸਲਾਇਡ ਵਿੱਚ ਕਈ ਘਰ ਵੀ ਤਬਾਹ ਹੋ ਗਏ ਹਨ। ਹਾਲਾਂਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਉੱਥੇ ਹੀ ਲਗਾਤਾਰ ਹੋ ਰਹੇ ਮੀਂਹ ਕਾਰਨ ਆਸ-ਪਾਸ ਦੇ ਘਰਾਂ, ਜਾਇਦਾਦ ਅਤੇ ਸੜਕੀ ਸੰਪਰਕ ਨੂੰ ਖ਼ਤਰਾ ਬਣਿਆ ਹੋਇਆ ਹੈ। ਫਿਲਹਾਲ ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।


ਇਸ ਤੋਂ ਪਹਿਲਾਂ ਵੀ ਲੈਂਡਸਲਾਇਡ ਕਾਰਨ ਰਿੰਬੀ ਨੂੰ ਖੇਚੋਪਾਲਰੀ ਨਾਲ ਜੋੜਨ ਵਾਲੀ ਸੜਕ ਦਾ ਹਿੱਸਾ ਵਹਿ ਗਿਆ ਸੀ। ਸਰਕਾਰ ਵੱਲੋਂ ਜਾਰੀ ਇੱਕ ਬਿਆਨ ਅਨੁਸਾਰ, ਸਿੱਕਿਮ ਸਰਕਾਰ ਨੇ ਸੋਮਵਾਰ ਨੂੰ ਮਾਨਸੂਨ ਦੌਰਾਨ ਖਰਾਬ ਹੋਈਆਂ ਸੜਕਾਂ ਦੀ ਰਾਜ ਪੱਧਰੀ ਜਾਂਚ ਸ਼ੁਰੂ ਕੀਤੀ ਅਤੇ ਅਧਿਕਾਰੀਆਂ ਨੂੰ ਸੰਪਰਕ ਬਹਾਲ ਕਰਨ ਦਾ ਕੰਮ ਤੇਜ਼ੀ ਨਾਲ ਕਰਨ ਦੇ ਨਿਰਦੇਸ਼ ਦਿੱਤੇ ਸਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਸੜਕ ਅਤੇ ਪੁਲ ਮੰਤਰੀ ਐਨ.ਬੀ. ਦਹਾਲ ਨੇ ਕਈ ਖਰਾਬ ਹਿੱਸਿਆਂ ਦਾ ਨਿਰੀਖਣ ਕੀਤਾ, ਜਿਸ ਵਿੱਚ ਯੁਕਸਮ-ਤਾਸ਼ੀਦਿੰਗ ਚੋਣ ਖੇਤਰ ਵਿੱਚ ਰਿੰਬੀ ਅਤੇ ਉਸ ਦੇ ਆਸ-ਪਾਸ ਦੀਆਂ ਸੜਕਾਂ ਸ਼ਾਮਲ ਸਨ, ਅਤੇ ਨੁਕਸਾਨ ਤੇ ਸੁਰੱਖਿਆ ਜੋਖਮਾਂ ਦਾ ਜਾਇਜ਼ਾ ਲਿਆ।


ਲੈਂਡਸਲਾਇਡ ਕਾਰਨ ਰਿੰਬੀ ਨੂੰ ਖੇਚੋਪਾਲਰੀ ਨਾਲ ਜੋੜਨ ਵਾਲੀ ਸੜਕ ਦਾ ਇੱਕ ਵੱਡਾ ਹਿੱਸਾ ਵਹਿ ਗਿਆ ਸੀ। ਬਿਆਨ ਅਨੁਸਾਰ, ਮੰਤਰੀ ਨੇ ਅਧਿਕਾਰੀਆਂ ਨੂੰ ਮੰਗਲਵਾਰ ਤੋਂ ਰਿੰਬੀ ਵਿੱਚ ਮੁਰੰਮਤ ਦਾ ਕੰਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਨੈਸ਼ਨਲ ਹਾਈਵੇਜ਼ ਐਂਡ ਇੰਫ੍ਰਾਸਟ੍ਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ (NHIDCL) ਦੇ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਮੁਰੰਮਤ ਦਾ ਕੰਮ ਤੇਜ਼ੀ ਨਾਲ ਕਰਨ ਅਤੇ ਯਾਤਰੀਆਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਘੱਟ ਕਰਨ ਦੇ ਵੀ ਨਿਰਦੇਸ਼ ਦਿੱਤੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.