ਤਾਜਾ ਖਬਰਾਂ
ਚੰਡੀਗੜ੍ਹ: ਵੱਡੀ ਮਾਤਰਾ ਚ ਡਰੱਗ ਤੇ ਨਜਾਇਜ਼ ਅਸਲੇ ਨਾਲ ਗ੍ਰਿਫਤਾਰ ਕੀਤੇ ਇੰਸਪੈਕਟਰ ਇੰਦਰਜੀਤ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਨਾਮਜਦ ਕੀਤੇ ਸਾਬਕਾ ਐਸਐਸਪੀ ਰਾਜਜੀਤ ਸਿੰਘ ਵੱਲੋਂ ਪਟਿਆਲਾ ਪੁਲਿਸ ਕੋਲ ਆਪਣੇ ਆਪ ਨੂੰ ਸਰੰਡਰ ਕਰ ਦਿੱਤਾ । ਜਿਸ ਤੋਂ ਬਾਅਦ ਉਸ ਦੀ ਗ੍ਰਿਫਤਾਰੀ ਪਾਈ ਗਈ ਹੈ।
ਦੱਸਣ ਯੋਗ ਹੈ ਕਿ ਐਸਐਸਪੀ ਰਾਜਜੀਤ ਸਿੰਘ ਜਿਹੜੇ ਵੀ ਪੁਲਿਸ ਜ਼ਿਲ੍ਹੇ ਦਾ ਮੁਖੀ ਲੱਗਦਾ ਸੀ ਤਾਂ ਉੱਥੇ ਹੀ ਵੱਡੇ ਥਾਣੇ ਵਿੱਚ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਐਸ ਐਚ ਓ ਲਗਵਾ ਦਿੰਦਾ ਸੀ । ਜਿੱਥੇ ਕਿ ਇੰਦਰਜੀਤ ਸਿੰਘ ਡਰੱਗ ਸਮਗਲਰਾਂ ਆਪਣੇ ਏਰੀਏ ਵਿੱਚ ਕੰਮ ਕਰਨ ਦੀ ਖੁੱਲ ਹੀ ਨਹੀਂ ਦਿੰਦਾ ਸੀ ਸਗੋਂ ਉਹ ਖੁਦ ਵੀ ਆਪਣੇ ਕੋਲੇ ਵੱਡੀ ਮਾਤਰਾ ਚ ਡਰੱਗ ਰੱਖਣ ਲੱਗ ਗਿਆ ਸੀ। ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਉਸਦੀ ਗ੍ਰਫਤਾਰੀ ਹੋਈ ਤੇ ਉਸ ਕੋਲੋਂ ਵੱਡੀ ਮਾਤਰਾ ਵਿੱਚ ਹੀਰੋਇਨ ਬਰਾਮਦ ਹੋਈ । ਜਾਂਚ ਤੋਂ ਬਾਅਦ ਉਸ ਦਾ ਸਿੱਧਾ ਕਨੈਕਸ਼ਨ ਐਸਐਸਪੀ ਰਾਜਜੀਤ ਨਾਲ ਜੁੜਿਆ । ਭਾਵੇਂ ਕਿ ਉਸ ਸਮੇਂ ਰਾਜਜੀਤ ਸਿੰਘ ਵਿਰੁੱਧ ਮਾਮਲਾ ਕਰ ਲਿਆ ਸੀ ਤੇ ਜਿਸ ਤੋਂ ਬਾਅਦ ਉਹ ਪੁਲਿਸ ਦੇ ਵੱਡੇ ਅਧਿਕਾਰੀ ਦੀ ਸ਼ਰਨ ਵਿੱਚ ਚਲਾ ਗਿਆ ਸੀ , ਸੂਤਰ ਦੱਸਦੇ ਹਨ ਜਿੱਥੇ ਕਿ ਰਾਜਜੀਤ ਸਿੰਘ ਨੂੰ ਪੰਜਾਬ ਦੇ ਬਾਹਰ ਉਸੇ ਪੁਲਿਸ ਦੇ ਵੱਡੇ ਅਧਿਕਾਰੀ ਨੇ ਉਸ ਦੇ ਸਿਰ ਤੇ ਹੱਥ ਰੱਖਿਆ ਤੇ ਲਗਾਤਾਰ ਪਨਾਹ ਦਿੱਤੀ ।
ਮਾਮਲਾ ਬਹੁਤ ਸੰਗੀਨ ਸੀ ਜਿਸ ਅਦਾਲਤ ਵੱਲੋਂ ਰਾਜਜੀਤ ਸਿੰਘ ਨੂੰ ਭਗੌੜਾ ਕਰਾਰ ਦਿੱਤਾ ਗਿਆ ਅਤੇ ਉਸਦੀਆਂ ਨਾਮੀ ਅਤੇ ਬੇਨਾਮੀ ਪ੍ਰਾਪਰਟੀਆਂ ਜਿਹੜੀਆਂ ਕਿ ਸੰਕਾ ਸੀ ਕਿ ਡਰੱਗ ਮਨੀ ਨਾਲ ਖਰੀਦੀਆਂ ਸਨ ਨੂੰ ਅਟੈਚ ਕਰਨ ਦੇ ਵੀ ਹੁਕਮ ਦਿੱਤੇ ਹੋਏ ਸਨ।
Get all latest content delivered to your email a few times a month.