IMG-LOGO
ਹੋਮ ਪੰਜਾਬ, ਹਰਿਆਣਾ, ਭਾਜਪਾ ਨੇ ਸੂਬਾ ਇੰਚਾਰਜਾਂ 'ਚ ਕੀਤਾ ਫੇਰਬਦਲ, ਸਤੀਸ਼ ਪੂਨੀਆ ਨੂੰ...

ਭਾਜਪਾ ਨੇ ਸੂਬਾ ਇੰਚਾਰਜਾਂ 'ਚ ਕੀਤਾ ਫੇਰਬਦਲ, ਸਤੀਸ਼ ਪੂਨੀਆ ਨੂੰ ਮੁੜ ਮਿਲੀ ਪੰਜਾਬ ਦੀ ਜ਼ਿੰਮੇਵਾਰੀ

Admin User - Sep 23, 2026 04:01 PM
IMG

ਭਾਰਤੀ ਜਨਤਾ ਪਾਰਟੀ ਨੇ ਸੰਗਠਨਾਤਮਕ ਪੱਧਰ ’ਤੇ ਵੱਡਾ ਫੇਰਬਦਲ ਕਰਦਿਆਂ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਇੰਚਾਰਜਾਂ ਤੇ ਸਹਿ-ਇੰਚਾਰਜਾਂ ਦੀ ਨਵੀਂ ਸੂਚੀ ਜਾਰੀ ਕੀਤੀ ਹੈ। ਇਸ ਤਹਿਤ ਪੰਜਾਬ ਦਾ ਇੰਚਾਰਜ ਇੱਕ ਵਾਰ ਫਿਰ ਸੀਨੀਅਰ ਆਗੂ ਸਤੀਸ਼ ਪੂਨੀਆ ਨੂੰ ਬਣਾਇਆ ਗਿਆ ਹੈ। ਪੂਨੀਆ ਪਹਿਲਾਂ ਵੀ ਪੰਜਾਬ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ। ਨਵੀਂ ਵਿਵਸਥਾ ਤਹਿਤ ਉਨ੍ਹਾਂ ਤੋਂ ਹਰਿਆਣਾ ਦਾ ਇੰਚਾਰਜ ਅਹੁਦਾ ਵਾਪਸ ਲੈ ਲਿਆ ਗਿਆ ਹੈ।

ਭਾਜਪਾ ਨੇ ਹਰਿਆਣਾ ਵਿੱਚ ਸਤੀਸ਼ ਪੂਨੀਆ ਦੀ ਥਾਂ ਸਾਬਕਾ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਸੂਬਾ ਇੰਚਾਰਜ ਨਿਯੁਕਤ ਕੀਤਾ ਹੈ। ਉੱਥੇ ਹੀ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਲਈ ਪਾਰਟੀ ਨੇ ਮੌਜੂਦਾ ਇੰਚਾਰਜਾਂ ’ਤੇ ਹੀ ਭਰੋਸਾ ਜਤਾਇਆ ਹੈ। ਚੰਡੀਗੜ੍ਹ ਦੀ ਜ਼ਿੰਮੇਵਾਰੀ ਮਹਿੰਦਰ ਪਾਂਡੇ ਅਤੇ ਹਿਮਾਚਲ ਪ੍ਰਦੇਸ਼ ਦੀ ਕਮਾਨ ਸ਼੍ਰੀਕਾਂਤ ਸ਼ਰਮਾ ਕੋਲ ਰਹੇਗੀ।

ਪੰਜਾਬ ਵਿੱਚ ਸਤੀਸ਼ ਪੂਨੀਆ ਦੇ ਨਾਲ ਦੋ ਸਹਿ-ਇੰਚਾਰਜ ਵੀ ਨਿਯੁਕਤ ਕੀਤੇ ਗਏ ਹਨ। ਇਨ੍ਹਾਂ ਵਿੱਚ ਦਿੱਲੀ ਭਾਜਪਾ ਦੇ ਆਗੂ ਵੀਰੇਂਦਰ ਸਚਦੇਵਾ ਅਤੇ ਡਾ. ਅਲਕਾ ਗੁਰਜਰ ਸ਼ਾਮਲ ਹਨ। ਹਿਮਾਚਲ ਪ੍ਰਦੇਸ਼ ਵਿੱਚ ਸ਼੍ਰੀਕਾਂਤ ਸ਼ਰਮਾ ਦੇ ਸਹਿਯੋਗ ਲਈ ਦਰਸ਼ਨਾ ਸਿੰਘ ਨੂੰ ਸਹਿ-ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਚੰਡੀਗੜ੍ਹ ਵਿੱਚ ਮਹਿੰਦਰ ਪਾਂਡੇ ਨਾਲ ਕਿਸੇ ਸਹਿ-ਇੰਚਾਰਜ ਦੀ ਨਿਯੁਕਤੀ ਨਹੀਂ ਕੀਤੀ ਗਈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.