IMG-LOGO
ਹੋਮ ਪੰਜਾਬ: ਅੰਮ੍ਰਿਤਸਰ ਵਿਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਜ਼ਬਰਦਸਤ ਮੁਕਾਬਲਾ: ਮੋਸਟ ਵਾਂਟੇਡ...

ਅੰਮ੍ਰਿਤਸਰ ਵਿਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਜ਼ਬਰਦਸਤ ਮੁਕਾਬਲਾ: ਮੋਸਟ ਵਾਂਟੇਡ ਹਰਮਨ ਗ੍ਰਿਫ਼ਤਾਰ, ਲੱਤ 'ਚ ਲੱਗੀ ਗੋਲੀ

Admin User - Sep 23, 2026 11:51 AM
IMG

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਖ਼ਤਰਨਾਕ ਅਤੇ ਮੋਸਟ ਵਾਂਟੇਡ ਗੈਂਗਸਟਰ ਹਰਮਨ ਸਿੰਘ (ਨਿਵਾਸੀ ਬੋਪਾਰਾਏ) ਨੂੰ ਇੱਕ ਦਰਦਨਾਕ ਮੁਕਾਬਲੇ ਤੋਂ ਬਾਅਦ ਦਬੋਚ ਲਿਆ ਹੈ। ਇਸ ਮੁੱਠਭੇੜ ਦੌਰਾਨ ਚੱਲੀ ਗੋਲੀਬਾਰੀ ਵਿੱਚ ਮੁਲਜ਼ਮ ਦੀ ਲੱਤ 'ਚ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਹਿਰਾਸਤ 'ਚ ਲੈ ਕੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸੇ ਦੌਰਾਨ ਮੁਲਜ਼ਮ ਵੱਲੋਂ ਕੀਤੀ ਅੰਧਾਧੁੰਦ ਫਾਇਰਿੰਗ ਵਿੱਚ ਥਾਣਾ ਮੱਤੇਵਾਲ ਦੇ ਐਸ.ਐਚ.ਓ. ਦਲਜੀਤ ਸਿੰਘ ਦੀ ਬਾਂਹ ਨੂੰ ਛੂਹ ਕੇ ਗੋਲੀ ਲੰਘ ਗਈ, ਜਿਸ ਨਾਲ ਉਹ ਵਾਲ-ਵਾਲ ਬਚ ਗਏ।


ਘਟਨਾ ਦੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਦਿਹਾਤੀ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਪੁਲਿਸ ਨੂੰ ਇਲਾਕੇ ਵਿੱਚ ਗੈਂਗਸਟਰ ਹਰਮਨ ਦੀ ਸਰਗਰਮੀ ਅਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਪੱਕੀ ਇਤਲਾਹ ਮਿਲੀ ਸੀ। ਇਸ ਆਧਾਰ 'ਤੇ ਥਾਣਾ ਮੱਤੇਵਾਲ ਦੇ ਐਸ.ਐਚ.ਓ. ਦਲਜੀਤ ਸਿੰਘ ਦੀ ਅਗਵਾਈ ਹੇਠ ਭੋਆ-ਚੁਗਾਵਾਂ ਸੂਏ ਦੇ ਨੇੜੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ।


ਜਿਵੇਂ ਹੀ ਹਰਮਨ ਆਪਣੇ ਸਪਲੈਂਡਰ ਮੋਟਰਸਾਈਕਲ 'ਤੇ ਉੱਥੋਂ ਲੰਘਣ ਲੱਗਾ, ਪੁਲਿਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਆਪਣੇ ਆਪ ਨੂੰ ਘਿਰਿਆ ਦੇਖ ਮੁਲਜ਼ਮ ਨੇ ਪਿਸਤੌਲ ਕੱਢ ਕੇ ਪੁਲਿਸ 'ਤੇ ਤਾਬੜਤੋੜ 3 ਤੋਂ 4 ਰਾਊਂਡ ਫਾਇਰ ਕਰ ਦਿੱਤੇ।


ਪੁਲਿਸ ਨੇ ਪਹਿਲਾਂ ਹਵਾਈ ਫਾਇਰ ਕਰਕੇ ਮੁਲਜ਼ਮ ਨੂੰ ਸਮਰਪਣ ਕਰਨ ਦੀ ਚੇਤਾਵਨੀ ਦਿੱਤੀ, ਪਰ ਉਸ ਵੱਲੋਂ ਲਗਾਤਾਰ ਫਾਇਰਿੰਗ ਜਾਰੀ ਰੱਖਣ 'ਤੇ ਪੁਲਿਸ ਨੇ ਆਤਮ-ਰੱਖਿਆ 'ਚ ਜਵਾਬੀ ਫਾਇਰਿੰਗ ਕੀਤੀ। ਪੁਲਿਸ ਵੱਲੋਂ ਚਲਾਈਆਂ ਗੋਲੀਆਂ 'ਚੋਂ ਇੱਕ ਗੋਲੀ ਹਰਮਨ ਦੀ ਲੱਤ 'ਚ ਜਾ ਲੱਗੀ, ਜਿਸ ਨਾਲ ਉਹ ਮੌਕੇ 'ਤੇ ਹੀ ਡਿੱਗ ਪਿਆ ਅਤੇ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ।


ਮੌਕੇ ਤੋਂ ਪੁਲਿਸ ਨੇ ਇੱਕ .32 ਬੋਰ ਦੀ ਪਿਸਤੌਲ, ਜ਼ਿੰਦਾ ਕਾਰਤੂਸ ਅਤੇ ਖੋਲ ਬਰਾਮਦ ਕੀਤੇ ਹਨ। ਜਾਂਚ ਮੁਤਾਬਕ ਹਰਮਨ ਇੱਕ ਭਗੌੜਾ (PO) ਅਪਰਾਧੀ ਹੈ, ਜੋ ਗੁਰਦਾਸਪੁਰ ਦੇ ਹਨੂਮਾਨ ਚੌਂਕ ਗ੍ਰੇਨੇਡ ਹਮਲੇ, ਥਾਣਾ ਮੱਤੇਵਾਲ 'ਚ ਜਾਨਲੇਵਾ ਹਮਲੇ, ਕਤਲ ਦੀ ਕੋਸ਼ਿਸ਼ (ਧਾਰਾ 307/109 BNS) ਅਤੇ ਸਨੈਚਿੰਗ ਵਰਗੇ ਕਈ ਸੰਗੀਨ ਮਾਮਲਿਆਂ 'ਚ ਲੋੜੀਂਦਾ ਸੀ।


ਅਧਿਕਾਰੀਆਂ ਅਨੁਸਾਰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ, ਤਾਂ ਜੋ ਉਸ ਦੇ ਅਪਰਾਧਿਕ ਨੈੱਟਵਰਕ ਦਾ ਪੂਰਾ ਪਰਦਾਫਾਸ਼ ਕੀਤਾ ਜਾ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.