IMG-LOGO
ਹੋਮ ਪੰਜਾਬ: Asian Games 2026 # ਭਾਰਤ ਦਾ ਪਹਿਲਾ🥇 ਸੋਨ ਤਗਮਾ, ਭਾਰਤੀ...

Asian Games 2026 # ਭਾਰਤ ਦਾ ਪਹਿਲਾ🥇 ਸੋਨ ਤਗਮਾ, ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਲਗਾਤਾਰ ਦੂਜੀ ਵਾਰ ਜਿੱਤਿਆ ਸੋਨ ਤਗਮਾ

Admin User - Sep 22, 2026 01:51 PM
IMG

ਚੰਡੀਗੜ੍ਹ : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਏਸ਼ੀਆਈ ਖੇਡਾਂ ਵਿੱਚ ਲਗਾਤਾਰ ਦੂਜੀ ਵਾਰ ਸੋਨ ਤਗਮਾ ਜਿੱਤਿਆ ਹੈ। ਟੀਮ ਨੇ ਮੰਗਲਵਾਰ ਨੂੰ ਫਾਈਨਲ ਵਿੱਚ ਸ਼੍ਰੀਲੰਕਾ ਨੂੰ 147 ਦੌੜਾਂ ਨਾਲ ਹਰਾਇਆ। ਟੀਮ ਨੇ 2022 ਦੀਆਂ ਖੇਡਾਂ ਵਿੱਚ ਵੀ ਸੋਨ ਤਗਮਾ ਜਿੱਤਿਆ ਸੀ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, 3 ਵਿਕਟਾਂ ਦੇ ਨੁਕਸਾਨ 'ਤੇ 216 ਦੌੜਾਂ ਬਣਾਈਆਂ। ਇਹ ਏਸ਼ੀਆਈ ਖੇਡਾਂ ਵਿੱਚ ਕਿਸੇ ਭਾਰਤੀ ਮਹਿਲਾ ਟੀਮ ਦਾ ਸਭ ਤੋਂ ਵੱਡਾ ਸਕੋਰ ਹੈ। 217 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਸ਼੍ਰੀਲੰਕਾ 15.4 ਓਵਰਾਂ ਵਿੱਚ 69 ਦੌੜਾਂ 'ਤੇ ਆਲ ਆਊਟ ਹੋ ਗਈ।

ਭਾਰਤ ਲਈ ਸਮ੍ਰਿਤੀ ਮੰਧਾਨਾ ਨੇ 79, ਰਿਚਾ ਘੋਸ਼ ਨੇ ਅਜੇਤੂ 49 ਅਤੇ ਸ਼ੈਫਾਲੀ ਵਰਮਾ ਨੇ 48 ਦੌੜਾਂ ਬਣਾਈਆਂ। ਮੰਧਾਨਾ ਅਤੇ ਸ਼ੈਫਾਲੀ ਨੇ 99 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕੀਤੀ। ਸ਼੍ਰੀਲੰਕਾ ਲਈ ਸੁਗੰਧੀ ਕੁਮਾਰੀ, ਕਵੀਸ਼ਾ ਦਿਲਹਾਰੀ ਅਤੇ ਚਾਮੁਦੀ ਪ੍ਰਭੋਦਾ ਨੇ ਇੱਕ-ਇੱਕ ਵਿਕਟ ਲਈ ।


ਦੋਵਾਂ ਟੀਮਾਂ ਦੀ ਪਲੇਇੰਗ-11

ਭਾਰਤ: ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਜੀ. ਕਮਲਾਲਿਨੀ, ਹਰਮਨਪ੍ਰੀਤ ਕੌਰ (ਕਪਤਾਨ), ਰਿਚਾ ਘੋਸ਼ (ਵਿਕਟਕੀਪਰ), ਭਾਰਤੀ ਫੁਲਮਾਲੀ, ਦੀਪਤੀ ਸ਼ਰਮਾ, ਸ਼੍ਰੇਅੰਕਾ ਪਾਟਿਲ, ਕ੍ਰਾਂਤੀ ਗੌੜ, ਐਨ. ਸ਼੍ਰੀ ਚਰਨੀ, ਨੰਦਨੀ ਸ਼ਰਮਾ।

ਸ਼੍ਰੀਲੰਕਾ: ਇਮੇਸ਼ਾ ਦੁਲਾਨੀ, ਚਮਾਰੀ ਅਟਾਪੱਟੂ (ਕਪਤਾਨ), ਹਸੀਨੀ ਪਰੇਰਾ, ਕਵੀਸ਼ਾ ਦਿਲਹਾਰੀ, ਹਰਸ਼ਿਤਾ ਸਮਰਾਵਿਕਰਮਾ, ਹੰਸਿਮਾ ਕਰੁਣਾਰਤਨੇ, ਕੌਸ਼ਿਨੀ ਨੁਥਯਾਂਗਨਾ (ਵਿਕਟਕੀਪਰ), ਕਾਵਿਆ ਕਵਿੰਦੀ, ਮਿਤਾਲੀ ਅਯੁੱਧਿਆ, ਚਾਮੁਦੀ ਪ੍ਰਭੋਦਾ, ਸੁਗੰਧਿਕਾ ਕੁਮਾਰੀ।


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.