ਤਾਜਾ ਖਬਰਾਂ
ਜਾਣਕਾਰੀ ਅਨੁਸਾਰ, ਕਸ਼ਮੀਰ ਸਿੰਘ ਉਰਫ਼ ਪੁੰਗੀ ਵੱਲੋਂ ਪਹਿਲਾਂ ਵੀ ਪੁਲਿਸ ਟੀਮ ‘ਤੇ ਦੋ ਵਾਰ ਗੋਲੀਬਾਰੀ ਕੀਤੀ ਗਈ ਸੀ। ਪਹਿਲੀ ਘਟਨਾ ਵਿੱਚ ਤਰਨਤਾਰਨ ਸਿਟੀ ਥਾਣੇ ਵਿੱਚ ਤਾਇਨਾਤ ਏਐਸਆਈ ਬਲਦੇਵ ਸਿੰਘ ਦੇ ਹੱਥ ਵਿੱਚ ਗੋਲੀ ਲੱਗੀ ਸੀ, ਜਿਸ ਤੋਂ ਬਾਅਦ ਪੁੰਗੀ ਆਪਣੇ ਸਾਥੀ ਸਮੇਤ ਫਰਾਰ ਹੋ ਗਿਆ।
ਕੁਝ ਦਿਨ ਪਹਿਲਾਂ ਮੁਰਾਦਪੁਰ ਵਿੱਚ ਉਸ ਦੀ ਮੌਜੂਦਗੀ ਦੀ ਸੂਚਨਾ ਮਿਲਣ ‘ਤੇ ਪੁਲਿਸ ਟੀਮ ਨੇ ਕਾਰਵਾਈ ਕੀਤੀ। ਇਸ ਦੌਰਾਨ ਹੋਈ ਗੋਲੀਬਾਰੀ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਚਿਹਰੇ ‘ਤੇ ਗੋਲੀ ਲੱਗੀ, ਜਦਕਿ ਨੇੜੇ ਖੇਡ ਰਹੀ ਤਿੰਨ ਸਾਲਾ ਬੱਚੀ ਵੀ ਜ਼ਖਮੀ ਹੋ ਗਈ।
ਮੁਕਾਬਲੇ ਤੋਂ ਬਾਅਦ ਜ਼ਖਮੀ ਕਸ਼ਮੀਰ ਪੁੰਗੀ ਅਤੇ ਉਸ ਦੇ ਸਾਥੀ ਗੁਰਸੇਵਕ ਸਿੰਘ ਨੂੰ ਹਸਪਤਾਲ ਪਹੁੰਚਾਇਆ ਗਿਆ। ਦੋਵਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕੀਤਾ ਗਿਆ, ਜਿੱਥੇ ਡਾਕਟਰਾਂ ਨੇ ਪੁੰਗੀ ਨੂੰ ਮ੍ਰਿਤਕ ਐਲਾਨ ਦਿੱਤਾ। ਗੁਰਸੇਵਕ ਸਿੰਘ ਦਾ ਇਲਾਜ ਜਾਰੀ ਹੈ।
ਘਟਨਾ ਦੀ ਸੂਚਨਾ ਮਿਲਣ ‘ਤੇ ਡੀਆਈਜੀ ਫਿਰੋਜ਼ਪੁਰ ਰੇਂਜ ਸਨੇਹਦੀਪ ਸ਼ਰਮਾ ਅਤੇ ਐਸਪੀ ਇਨਵੈਸਟੀਗੇਸ਼ਨ ਰਿਪੁਦਪਨ ਸਿੰਘ ਮੌਕੇ ‘ਤੇ ਪਹੁੰਚੇ।
Get all latest content delivered to your email a few times a month.