IMG-LOGO
ਹੋਮ ਪੰਜਾਬ, ਰਾਸ਼ਟਰੀ, ਅੰਤਰਰਾਸ਼ਟਰੀ, ਸਿੱਖ ਡਰਾਈਵਰਾਂ 'ਤੇ ਵਿਦੇਸ਼ਾਂ 'ਚ ਹਮਲਿਆਂ ਦਾ ਮੁੱਦਾ: ਰਾਜਾ ਵੜਿੰਗ...

ਸਿੱਖ ਡਰਾਈਵਰਾਂ 'ਤੇ ਵਿਦੇਸ਼ਾਂ 'ਚ ਹਮਲਿਆਂ ਦਾ ਮੁੱਦਾ: ਰਾਜਾ ਵੜਿੰਗ ਨੇ ਜੈਸ਼ੰਕਰ ਤੋਂ ਅਮਰੀਕਾ-ਯੂਕੇ ਸਰਕਾਰਾਂ ਨਾਲ ਗੱਲਬਾਤ ਦੀ ਕੀਤੀ ਮੰਗ

Admin User - Sep 21, 2026 05:29 PM
IMG

ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਮਰੀਕਾ ਅਤੇ ਯੂਨਾਈਟਿਡ ਕਿੰਗਡਮ ਵਿੱਚ ਸਿੱਖ ਡਰਾਈਵਰਾਂ ਨਾਲ ਵਾਪਰੀਆਂ ਹਿੰਸਕ ਘਟਨਾਵਾਂ ਨੂੰ ਲੈ ਕੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਸਾਹਮਣੇ ਇਹ ਮਾਮਲੇ ਤੁਰੰਤ ਉਠਾਏ।

ਵੜਿੰਗ ਨੇ ਅਮਰੀਕਾ ਦੇ ਵਾਇਓਮਿੰਗ ਸੂਬੇ ਵਿੱਚ 13 ਸਤੰਬਰ ਨੂੰ ਇੱਕ ਸਿੱਖ ਡਰਾਈਵਰ 'ਤੇ ਹੋਏ ਕਥਿਤ ਚਾਕੂ ਹਮਲੇ ਅਤੇ ਇੰਗਲੈਂਡ ਵਿੱਚ 18 ਸਤੰਬਰ ਨੂੰ ਸਿੱਖ ਬੱਸ ਡਰਾਈਵਰ ਨਾਲ ਵਾਪਰੀ ਘਟਨਾ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਕਾਰਨ ਸਿੱਖ ਭਾਈਚਾਰੇ ਵਿੱਚ ਡਰ ਅਤੇ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ।

ਰਾਜਾ ਵੜਿੰਗ ਨੇ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ "ਮਿਸਟਰ ਸਿੰਘ" ਇਸ਼ਤਿਹਾਰ ਨੂੰ ਵੀ ਆਪਣੇ ਪੱਤਰ ਵਿੱਚ ਸ਼ਾਮਲ ਕੀਤਾ। ਉਨ੍ਹਾਂ ਇਸਨੂੰ ਨਸਲੀ ਪੱਖਪਾਤ ਨਾਲ ਜੋੜਦਿਆਂ ਸਿੱਖ ਅਤੇ ਪੱਗਧਾਰੀ ਡਰਾਈਵਰਾਂ ਦੀ ਪ੍ਰੋਫਾਈਲਿੰਗ ਸਬੰਧੀ ਚਿੰਤਾ ਪ੍ਰਗਟਾਈ।

ਕਾਂਗਰਸ ਆਗੂ ਨੇ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਕਿ ਨਵੀਂ ਦਿੱਲੀ ਵਿੱਚ ਤਾਇਨਾਤ ਅਮਰੀਕਾ ਅਤੇ ਯੂਕੇ ਦੇ ਡਿਪਲੋਮੈਟਾਂ ਨੂੰ ਬੁਲਾ ਕੇ ਭਾਰਤ ਦੀ ਨਾਰਾਜ਼ਗੀ ਦਰਜ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਉੱਚ ਪੱਧਰ 'ਤੇ ਉਠਾ ਕੇ ਵਿਦੇਸ਼ਾਂ ਵਿੱਚ ਵੱਸਦੇ ਸਿੱਖ ਨਾਗਰਿਕਾਂ ਦੀ ਸੁਰੱਖਿਆ ਅਤੇ ਸਨਮਾਨ ਬਾਰੇ ਸਪੱਸ਼ਟ ਸੰਦੇਸ਼ ਦਿੱਤਾ ਜਾਣਾ ਚਾਹੀਦਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.