IMG-LOGO
ਹੋਮ ਪੰਜਾਬ: ਪੰਜਾਬ ’ਚ ਮੌਸਮ ਬਦਲਣ ਦੇ ਸੰਕੇਤ: ਅੱਜ ਖਿੜੀ ਰਹੇਗੀ ਧੁੱਪ,...

ਪੰਜਾਬ ’ਚ ਮੌਸਮ ਬਦਲਣ ਦੇ ਸੰਕੇਤ: ਅੱਜ ਖਿੜੀ ਰਹੇਗੀ ਧੁੱਪ, ਮੌਨਸੂਨ ਦੀ ਵਾਪਸੀ ਨਾਲ ਤਾਪਮਾਨ 'ਚ ਉਤਾਰ-ਚੜ੍ਹਾਅ ਜਾਰੀ

Admin User - Sep 21, 2026 10:22 AM
IMG

ਪੰਜਾਬ ਵਿੱਚ ਅੱਜ ਦਿਨ ਭਰ ਮੌਸਮ ਪੂਰੀ ਤਰ੍ਹਾਂ ਸਾਫ਼ ਅਤੇ ਸੁਹਾਵਣਾ ਰਹਿਣ ਦੀ ਉਮੀਦ ਹੈ। ਭਾਰਤੀ ਮੌਸਮ ਵਿਭਾਗ (IMD) ਅਨੁਸਾਰ ਅੱਜ ਸੂਬੇ ਲਈ ਕੋਈ ਚੇਤਾਵਨੀ ਜਾਂ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਦਿਨ ਵੇਲੇ ਤੇਜ਼ ਧੁੱਪ ਖਿੜਨ ਕਾਰਨ ਦੁਪਹਿਰ ਦੇ ਸਮੇਂ ਤਾਪਮਾਨ ਵਿੱਚ ਕੁਝ ਵਾਧਾ ਦਰਜ ਕੀਤਾ ਜਾ ਸਕਦਾ ਹੈ, ਹਾਲਾਂਕਿ ਸਵੇਰ ਅਤੇ ਸ਼ਾਮ ਦੇ ਸਮੇਂ ਗਰਮੀ ਤੋਂ ਹਲਕੀ ਰਾਹਤ ਬਰਕਰਾਰ ਰਹੇਗੀ।


ਦਰਅਸਲ, ਸੂਬੇ ਵਿੱਚ ਹੁਣ ਮੌਨਸੂਨ ਦੀ ਵਾਪਸੀ ਦਾ ਦੌਰ ਸ਼ੁਰੂ ਹੋ ਚੁੱਕਾ ਹੈ। 19 ਸਤੰਬਰ ਨੂੰ ਪੱਛਮੀ ਰਾਜਸਥਾਨ ਤੋਂ ਮੌਨਸੂਨ ਦੀ ਵਿਦਾਈ ਸ਼ੁਰੂ ਹੋਣ ਤੋਂ ਬਾਅਦ ਪੰਜਾਬ 'ਚ ਵੀ ਮੀਂਹ ਦੀਆਂ ਗਤੀਵਿਧੀਆਂ 'ਤੇ ਬ੍ਰੇਕ ਲੱਗ ਗਈ ਹੈ। ਮੌਸਮ ਵਿਗਿਆਨੀਆਂ ਦਾ ਅਨੁਮਾਨ ਹੈ ਕਿ ਆਉਣ ਵਾਲੇ ਤਿੰਨ ਦਿਨਾਂ—22, 23 ਅਤੇ 24 ਸਤੰਬਰ ਤੱਕ ਸੂਬੇ ਭਰ ਵਿੱਚ ਮੌਸਮ ਖੁਸ਼ਕ ਰਹੇਗਾ ਅਤੇ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ।


ਜੇਕਰ ਪਿਛਲੇ 24 ਘੰਟਿਆਂ ਦੇ ਤਾਪਮਾਨ 'ਤੇ ਨਜ਼ਰ ਮਾਰੀਏ ਤਾਂ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.4 ਡਿਗਰੀ ਸੈਲਸੀਅਸ ਦਾ ਮਾਮੂਲੀ ਵਾਧਾ ਵੇਖਣ ਨੂੰ ਮਿਲਿਆ ਹੈ, ਜੋ ਕਿ ਆਮ ਦੇ ਆਸ-ਪਾਸ ਹੀ ਬਣਿਆ ਹੋਇਆ ਹੈ। ਲੰਘੇ ਦਿਨ ਪਟਿਆਲਾ ਸੂਬੇ ਦਾ ਸਭ ਤੋਂ ਗਰਮ ਸ਼ਹਿਰ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 35.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.