ਤਾਜਾ ਖਬਰਾਂ
ਪਸ਼ੂਆਂ ਦੇ ਚਾਰੇ, ਫੀਡ ਅਤੇ ਪਾਲਣ-ਪੋਸ਼ਣ ਦੇ ਵਧ ਰਹੇ ਖਰਚਿਆਂ ਦੇ ਮੱਦੇਨਜ਼ਰ ਡੇਅਰੀ ਫਾਰਮਰਜ਼ ਮਲੇਰਕੋਟਲਾ ਵੱਲੋਂ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਫੈਸਲਾ ਲਿਆ ਗਿਆ ਹੈ। ਅਸਲਮ ਅਛੂ ਪ੍ਰਧਾਨ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ 2 ਅਕਤੂਬਰ ਤੋਂ ਦੁੱਧ ਦੇ ਰੇਟ ਵਿੱਚ 5 ਰੁਪਏ ਪ੍ਰਤੀ ਲੀਟਰ ਵਾਧਾ ਕਰਨ ਦਾ ਐਲਾਨ ਕੀਤਾ ਗਿਆ।
ਮੀਟਿੰਗ ਵਿੱਚ ਹਾਜੀ ਬੁੰਦੂ, ਇਕਬਾਲ, ਲਿਆਕਤ ਅਲੀ (ਮੀਨਾ), ਅਸਲਮ ਬਿੱਟੂ, ਆਮਿਰ ਬਾਬੂ, ਮੁਸਤਫਾ ਬੂੰਦੂ, ਹਾਜੀ ਬਾਬੂ, ਕਾਲਾ, ਭੋਲੂ, ਸੋਨੀ, ਕਾਕਾ, ਰੋਮੀ ਸਰਪੰਚ, ਯਾਸੀਨ ਸਮੇਤ ਹੋਰ ਮੈਂਬਰ ਮੌਜੂਦ ਰਹੇ।
ਡੇਅਰੀ ਫਾਰਮਰਜ਼ ਵੱਲੋਂ ਦੱਸਿਆ ਗਿਆ ਕਿ ਪਹਿਲਾਂ ਦੁੱਧ ਦੀਆਂ ਕੀਮਤਾਂ 70 ਅਤੇ 75 ਰੁਪਏ ਪ੍ਰਤੀ ਲੀਟਰ (ਮਿਕਸ ਰੇਟ) ਸਨ। ਪਸ਼ੂਆਂ ਦੀ ਫੀਡ, ਹਰੇ ਚਾਰੇ ਅਤੇ ਹੋਰ ਸਾਂਭ-ਸੰਭਾਲ ਦੇ ਖਰਚਿਆਂ ਵਿੱਚ ਲਗਾਤਾਰ ਵਾਧਾ ਹੋਣ ਕਾਰਨ ਕੀਮਤਾਂ ਵਿੱਚ 5 ਰੁਪਏ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਅਨੁਸਾਰ, ਕੁਝ ਹੋਰ ਇਲਾਕਿਆਂ ਵਿੱਚ ਦੁੱਧ ਦੇ ਰੇਟ 100 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਏ ਹਨ, ਜਦਕਿ ਉਨ੍ਹਾਂ ਵੱਲੋਂ ਸਿਰਫ਼ 5 ਰੁਪਏ ਦਾ ਵਾਧਾ ਕੀਤਾ ਗਿਆ ਹੈ।
ਇਸ ਮੌਕੇ ਡੇਅਰੀ ਫਾਰਮਰਜ਼ ਮਲੇਰਕੋਟਲਾ ਨੇ ਲੋਕਾਂ ਨੂੰ ਨਕਲੀ ਅਤੇ ਮਿਲਾਵਟੀ ਦੁੱਧ ਤੋਂ ਬਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮਿਲਾਵਟੀ ਦੁੱਧ ਦੀ ਵਰਤੋਂ ਸਿਹਤ ਲਈ ਨੁਕਸਾਨਦੇਹ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਵੱਖ-ਵੱਖ ਇਲਾਕਿਆਂ ਵਿੱਚ ਦੁੱਧ ਦੀਆਂ ਕੀਮਤਾਂ ਵਧਣ ਪਿੱਛੇ ਪਸ਼ੂਆਂ ਦੇ ਚਾਰੇ ਅਤੇ ਡੇਅਰੀ ਫਾਰਮਿੰਗ ਦੀ ਲਾਗਤ ਵਿੱਚ ਵਾਧੇ ਨੂੰ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ।
Get all latest content delivered to your email a few times a month.