ਤਾਜਾ ਖਬਰਾਂ
ਭਾਰਤੀ ਰਾਈਫਲ ਮਹਿਲਾ ਸ਼ੂਟਿੰਗ ਟੀਮ ਵਿੱਚ ਇਲਾਵੇਨਿਲ ਵਲਾਰੀਵਨ, ਸੋਨਮ ਮਸਕਰ ਅਤੇ ਵਿਦਰਸਾ ਵਿਨੋਦ ਸ਼ਾਮਲ ਰਹੀਆਂ।
ਭਾਰਤ ਨੇ 20ਵੀਆਂ ਏਸ਼ੀਅਨ ਖੇਡਾਂ ਵਿੱਚ ਪਹਿਲਾ ਮੈਡਲ ਜਿੱਤ ਲਿਆ ਹੈ। ਭਾਰਤੀ ਮਹਿਲਾ ਰਾਈਫਲ ਟੀਮ ਨੇ 10 ਮੀਟਰ ਈਵੈਂਟ ਵਿੱਚ 1898.0 ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ।
30 ਸਾਲ ਦੀ ਸੁਚਿਕਾ ਨੇ ਮੰਗੋਲੀਆ ਦੀ ਅਲਤਨਚਿਮੇਗ ਬੈਗਲਮਾ ਨੂੰ 2-0 ਨਾਲ ਹਰਾਇਆ। ਭਾਰਤ ਦੀ ਮਹਿਲਾ ਹਾਕੀ ਟੀਮ ਨੇ ਉਜ਼ਬੇਕਿਸਤਾਨ ਨੂੰ 19-0 ਨਾਲ ਹਰਾਇਆ।
ਪਹਿਲੇ ਦਿਨ 9 ਖੇਡਾਂ ਵਿੱਚ 27 ਗੋਲਡ ਮੈਡਲ ਮੁਕਾਬਲੇ ਖੇਡੇ ਜਾਣਗੇ। ਇਸ ਵਿੱਚ ਸਭ ਤੋਂ ਜ਼ਿਆਦਾ ਸਵਿਮਿੰਗ ਵਿੱਚ 7 ਗੋਲਡ ਦਾਅ 'ਤੇ ਹੋਣਗੇ। ਇਸ ਤੋਂ ਇਲਾਵਾ ਟੇਕਬਾਲ ਵਿੱਚ 5 ਅਤੇ ਕਰਾਟੇ ਵਿੱਚ 4 ਗੋਲਡ ਦਾ ਫੈਸਲਾ ਹੋਵੇਗਾ।
Get all latest content delivered to your email a few times a month.