IMG-LOGO
ਹੋਮ ਪੰਜਾਬ: ਅੰਮ੍ਰਿਤਸਰ ’ਚ ਨਹਿਰ ’ਚ ਪਿਆ ਵੱਡਾ ਪਾੜ, ਦੋ ਰਿਹਾਇਸ਼ੀ ਇਲਾਕਿਆਂ...

ਅੰਮ੍ਰਿਤਸਰ ’ਚ ਨਹਿਰ ’ਚ ਪਿਆ ਵੱਡਾ ਪਾੜ, ਦੋ ਰਿਹਾਇਸ਼ੀ ਇਲਾਕਿਆਂ ’ਚ ਭਰਿਆ ਪਾਣੀ; ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਜਾਰੀ

Admin User - Sep 19, 2026 07:53 PM
IMG

ਅੰਮ੍ਰਿਤਸਰ ਦੇ ਤਰਨਤਾਰਨ ਰੋਡ ਨੇੜੇ ਚਾਟੀਵਿੰਡ ਪਿੰਡ ਵਿੱਚ ਨਹਿਰ ’ਚ ਪਾੜ ਪੈਣ ਕਾਰਨ ਆਸ-ਪਾਸ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਦਾਖ਼ਲ ਹੋ ਗਿਆ। ਤੇਜ਼ ਵਹਾਅ ਕਾਰਨ ਸਾਹਿਬਜ਼ਾਦਾ ਜੁਝਾਰ ਸਿੰਘ ਨਗਰ ਅਤੇ ਭਾਈ ਮਾਨ ਸਿੰਘ ਰੋਡ ਇਲਾਕੇ ਵਿੱਚ ਜਲਭਰਾਅ ਦੀ ਸਥਿਤੀ ਬਣ ਗਈ, ਜਿਸ ਨਾਲ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਹੈ।

ਘਟਨਾ ਦੀ ਸੂਚਨਾ ਮਿਲਣ ’ਤੇ ਪ੍ਰਸ਼ਾਸਨਿਕ ਅਧਿਕਾਰੀ, ਸਰਕਾਰੀ ਟੀਮਾਂ ਅਤੇ ਸਥਾਨਕ ਸੇਵਾਦਾਰ ਮੌਕੇ ’ਤੇ ਪਹੁੰਚੇ। ਨਹਿਰ ਦੇ ਪਾਣੀ ਦਾ ਪੱਧਰ ਘਟਾਉਣ ਦੇ ਨਾਲ-ਨਾਲ ਪਾੜ ਨੂੰ ਬੰਦ ਕਰਨ ਲਈ ਮਿੱਟੀ ਨਾਲ ਭਰੀਆਂ ਬੋਰੀਆਂ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਐਲ.ਐਂਡ.ਟੀ. ਦੀਆਂ ਟੀਮਾਂ ਸਮੇਤ ਏ.ਡੀ.ਸੀ. ਅਤੇ ਐਸ.ਡੀ.ਐਮ. ਵੱਲੋਂ ਸਥਿਤੀ ’ਤੇ ਨਿਗਰਾਨੀ ਰੱਖੀ ਜਾ ਰਹੀ ਹੈ।

ਸਥਾਨਕ ਵਾਸੀ ਕੁਲਵਿੰਦਰ ਸਿੰਘ ਮੁਤਾਬਕ, ਇਲਾਕੇ ਵਿੱਚ ਪਾਈਪਾਂ ਪਾਉਣ ਦਾ ਕੰਮ ਚੱਲ ਰਿਹਾ ਸੀ, ਜਿਸ ਦੌਰਾਨ ਨਹਿਰ ਨੂੰ ਨੁਕਸਾਨ ਪਹੁੰਚਿਆ। ਉਨ੍ਹਾਂ ਦੱਸਿਆ ਕਿ ਪਾਣੀ ਘਰਾਂ ਵਿੱਚ ਦਾਖ਼ਲ ਹੋਣ ਕਾਰਨ ਲੋਕਾਂ ਦਾ ਘਰੇਲੂ ਸਾਮਾਨ ਵੀ ਪ੍ਰਭਾਵਿਤ ਹੋਇਆ ਹੈ।

ਵਿਧਾਇਕ ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਸਰਫੇਸ ਵਾਟਰ ਨਹਿਰ ਦੇ ਹੇਠਾਂ ਪਾਈਪਾਂ ਪੁਸ਼ ਕਰਨ ਦੌਰਾਨ ਕਿਸੇ ਥਾਂ ਤੋਂ ਬਰੀਚ ਹੋ ਗਿਆ। ਪਾਣੀ ਦਾ ਵਹਾਅ ਰੋਕਣ ਲਈ ਨਹਿਰ ਦਾ ਪੱਧਰ ਘਟਾਇਆ ਜਾ ਰਿਹਾ ਹੈ ਅਤੇ ਬੋਰੀਆਂ ਰਾਹੀਂ ਪਾੜ ਬੰਦ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ।

ਉੱਥੇ ਹੀ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਪਾੜ ਪੈਣ ਦਾ ਕਾਰਨ ਪੁਰਾਣੀਆਂ ਪਾਈਪਾਂ ਦੇ ਢੁਕਵੇਂ ਢੰਗ ਨਾਲ ਬੰਦ ਨਾ ਹੋਣ ਅਤੇ ਵਿਕਾਸ ਕਾਰਜਾਂ ਦੌਰਾਨ ਮਿੱਟੀ ਹਟਣ ਨੂੰ ਦੱਸਿਆ। ਫਿਲਹਾਲ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਵੱਲੋਂ ਸਥਿਤੀ ਨੂੰ ਕਾਬੂ ਕਰਨ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.