IMG-LOGO
ਹੋਮ ਪੰਜਾਬ, ਰਾਸ਼ਟਰੀ, ਬੱਸ ਕੰਡਕਟਰ ਦੇ ਪੁੱਤ ਨੇ DUSU 'ਚ ਦਰਜ ਕੀਤੀ ਵੱਡੀ...

ਬੱਸ ਕੰਡਕਟਰ ਦੇ ਪੁੱਤ ਨੇ DUSU 'ਚ ਦਰਜ ਕੀਤੀ ਵੱਡੀ ਜਿੱਤ, NSUI ਤੋਂ ਟਿਕਟ ਨਾ ਮਿਲਣ 'ਤੇ ਦੀਪਾਂਸ਼ੂ ਨੇ ਰਚਿਆ ਇਤਿਹਾਸ

Admin User - Sep 19, 2026 06:57 PM
IMG

ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (DUSU) ਚੋਣਾਂ ਵਿੱਚ ਦੀਪਾਂਸ਼ੂ ਸ਼ੌਕੀਨ ਨੇ ਆਜ਼ਾਦ ਉਮੀਦਵਾਰ ਵਜੋਂ ਜਿੱਤ ਦਰਜ ਕਰਕੇ ਆਪਣੀ ਸਿਆਸੀ ਪਛਾਣ ਬਣਾਈ ਹੈ। NSUI ਵੱਲੋਂ ਟਿਕਟ ਨਾ ਮਿਲਣ ਦੇ ਬਾਵਜੂਦ ਚੋਣ ਮੈਦਾਨ ਵਿੱਚ ਡਟੇ ਦੀਪਾਂਸ਼ੂ ਨੇ ਉਪ-ਪ੍ਰਧਾਨ ਦੇ ਅਹੁਦੇ 'ਤੇ 30,615 ਵੋਟਾਂ ਹਾਸਲ ਕੀਤੀਆਂ ਅਤੇ ਕਰੀਬ 14,000 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ABVP ਦੇ ਈਸ਼ੂ ਮੌਰਿਆ 16,910 ਵੋਟਾਂ ਨਾਲ ਦੂਜੇ ਸਥਾਨ 'ਤੇ ਰਹੇ।

ਦਿੱਲੀ ਦੇ ਪੀਰਾ ਗੜ੍ਹੀ ਪਿੰਡ ਨਾਲ ਸਬੰਧਤ ਦੀਪਾਂਸ਼ੂ ਨੇ ਭਗਤ ਸਿੰਘ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਹੈ ਅਤੇ ਇਸ ਸਮੇਂ ਦਿੱਲੀ ਯੂਨੀਵਰਸਿਟੀ ਵਿੱਚ ਬੋਧੀ ਅਧਿਐਨ ਕਰ ਰਿਹਾ ਹੈ। ਉਸਦੀ ਮਾਂ ਆਂਗਣਵਾੜੀ ਵਰਕਰ ਹੈ, ਜਦਕਿ ਪਿਤਾ ਬੱਸ ਕੰਡਕਟਰ ਵਜੋਂ ਕੰਮ ਕਰਦੇ ਹਨ।

ਜਾਣਕਾਰੀ ਮੁਤਾਬਕ, ਦੀਪਾਂਸ਼ੂ ਪਹਿਲਾਂ NSUI ਨਾਲ ਜੁੜਿਆ ਹੋਇਆ ਸੀ। ਉਸਨੂੰ ਸ਼ੁਰੂ ਵਿੱਚ ਉਪ-ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਭਰਨ ਲਈ ਕਿਹਾ ਗਿਆ, ਪਰ ਬਾਅਦ ਵਿੱਚ ਨਾਮਜ਼ਦਗੀ ਵਾਪਸ ਲੈਣ ਲਈ ਆਖਿਆ ਗਿਆ। ਇਸ ਤੋਂ ਇਨਕਾਰ ਕਰਦਿਆਂ ਉਸਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ।

ਜਿੱਤ ਤੋਂ ਬਾਅਦ ਦੀਪਾਂਸ਼ੂ ਨੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੱਤ ਸਿਰਫ਼ ਉਸਦੀ ਨਹੀਂ, ਸਗੋਂ ਉਨ੍ਹਾਂ ਸਾਰੇ ਵਿਦਿਆਰਥੀਆਂ ਦੀ ਹੈ ਜੋ ਕੈਂਪਸ ਦੇ ਅਸਲ ਮੁੱਦਿਆਂ 'ਤੇ ਚਰਚਾ ਕਰਨਾ ਚਾਹੁੰਦੇ ਹਨ। ਉਸਨੇ ਹਰ ਵਿਦਿਆਰਥੀ ਦੀ ਆਵਾਜ਼ ਬਣਨ ਦਾ ਭਰੋਸਾ ਵੀ ਦਿੱਤਾ।

ਦੂਜੇ ਪਾਸੇ, DUSU ਦੇ ਪ੍ਰਧਾਨ ਅਹੁਦੇ 'ਤੇ ABVP ਦੇ ਯਸ਼ ਡਾਬਾਸ ਜੇਤੂ ਰਹੇ, ਜਦਕਿ NSUI ਦੇ ਵਿਜੇ ਸ਼ੰਕਰ ਮੀਨਾ ਦੂਜੇ ਸਥਾਨ 'ਤੇ ਰਹੇ। ਜੁਆਇੰਟ ਸਕੱਤਰ ਦੇ ਅਹੁਦੇ 'ਤੇ ABVP ਦੇ ਲਕਸ਼ਰਾਜ ਸਿੰਘ ਨੇ 16,615 ਵੋਟਾਂ ਨਾਲ ਜਿੱਤ ਦਰਜ ਕੀਤੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.