IMG-LOGO
ਹੋਮ ਪੰਜਾਬ: ਪੰਜਾਬ 2027 ਚੋਣਾਂ: AAP ਨੇ ਲੁਧਿਆਣਾ ਤੋਂ ਲਾਂਚ ਕੀਤਾ ਚੋਣ...

ਪੰਜਾਬ 2027 ਚੋਣਾਂ: AAP ਨੇ ਲੁਧਿਆਣਾ ਤੋਂ ਲਾਂਚ ਕੀਤਾ ਚੋਣ ਕੰਪੇਨ, CM ਮਾਨ ਨੇ ਜਾਰੀ ਕੀਤਾ ਪਾਰਟੀ ਦਾ ਪੈਂਫਲੇਟ

Admin User - Sep 19, 2026 02:58 PM
IMG

ਪੰਜਾਬ 'ਚ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਵਿਚਕਾਰ ਆਮ ਆਦਮੀ ਪਾਰਟੀ ਨੇ ਲੁਧਿਆਣਾ ਤੋਂ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਪੱਖੋਵਾਲ ਰੋਡ 'ਤੇ ਸਥਿਤ ਇੰਡੋਰ ਸਟੇਡੀਅਮ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਦਾ ਚੋਣ ਪੈਂਫਲੇਟ ਜਾਰੀ ਕੀਤਾ।


ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਜਿੰਨੀਆਂ ਗਾਰੰਟੀਆਂ ਦਿੱਤੀਆਂ ਸਨ, ਉਸ ਤੋਂ ਵੱਧ ਕੰਮ ਕਰਕੇ ਦਿਖਾਇਆ ਹੈ। ਉਹਨਾਂ ਦੱਸਿਆ ਕਿ ਸੜਕ ਸੁਰੱਖਿਆ ਯੋਜਨਾ ਤਹਿਤ 'ਸੜਕ ਸੁਰੱਖਿਆ ਫੋਰਸ' (SSF) ਰਾਹੀਂ ਹਰ ਸਾਲ 2700 ਲੋਕਾਂ ਦੀ ਜਾਨ ਬਚਾਈ ਗਈ ਹੈ। ਇਸ ਪਹਿਲਕਦਮੀ ਦੀ ਤਾਰੀਫ਼ ਤਾਂ ਖ਼ੁਦ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀ ਕੀਤੀ ਹੈ।


ਸੀ.ਐੱਮ. ਮਾਨ ਨੇ ਅੱਗੇ ਕਿਹਾ ਕਿ ਭਾਜਪਾ-ਅਕਾਲੀ ਸਰਕਾਰਾਂ ਦੇ ਸਮੇਂ ਪੰਜਾਬ 'ਚ ਨਸ਼ੇ ਦੀ ਸਮੱਸਿਆ ਵਧੀ ਸੀ, ਅਤੇ ਹੁਣ ਉਹੀ ਲੋਕ ਨਸ਼ਾ ਵਿਰੋਧੀ ਯਾਤਰਾਵਾਂ ਕੱਢ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਵੀ ਨਸ਼ਾ ਖ਼ਤਮ ਕਰਨ ਦੇ ਨਾਂ 'ਤੇ ਲੋਕਾਂ ਤੋਂ ਵੋਟਾਂ ਮੰਗੀਆਂ ਸਨ, ਪਰ ਪੰਜਾਬ 'ਚੋਂ ਨਸ਼ਾ ਖ਼ਤਮ ਨਹੀਂ ਹੋਇਆ।


ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 1 ਅਕਤੂਬਰ ਤੋਂ ਅਗਲੇ 3 ਮਹੀਨਿਆਂ ਲਈ ਫਿਰ ਤੋਂ "ਟੂੰ-ਟੂੰ" (ਨੋਟੀਫਿਕੇਸ਼ਨ/ਮੈਸੇਜ) ਹੋਵੇਗੀ ਅਤੇ ਔਰਤਾਂ ਨੂੰ ਪੈਸੇ ਦਿੱਤੇ ਜਾਣਗੇ। ਸਾਰੇ ਵਿਰੋਧੀਆਂ ਨੇ ਵੀ ਫਾਰਮ ਭਰੇ ਹਨ ਪਰ ਉਹ ਕੁੱਝ ਬੋਲ ਨਹੀਂ ਸਕਦੇ। ਵਿਰੋਧੀਆਂ ਨੇ ਕਦੇ ਵੀ ਖੁੱਲ੍ਹ ਕੇ ਨਹੀਂ ਦੱਸਿਆ ਕਿ ਚੋਣਾਂ 'ਚ ਉਹਨਾਂ ਦਾ ਰੋਡ ਮੈਪ ਕੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.